???? ਦੇਸ਼ ਦੇ 5 ਰਾਜਾਂ ਵਿੱਚ ਕਾਂਗਰਸ ਤੇ ਆਮ ਆਦਮੀ ਪਾਰਟੀ ਦੇ ਗਠਜੋੜ ਦਾ ਐਲਾਨ
???? ਦਿੱਲੀ, ਹਰਿਆਣਾ, ਚੰਡੀਗੜ੍ਹ, ਗੋਆ ਤੇ ਗੁਜਰਾਤ ਵਿੱਚ ਆਪ ਤੇ ਕਾਂਗਰਸ ਵਿਚ ਸੀਟਾਂ ਉੱਤੇ ਵੀ ਬਣੀ ਸਹਿਮਤੀ
???? ਪੰਜਾਬ ਵਿੱਚ ਇਕੱਠੀਆਂ ਨਹੀਂ ਲੜਨਗੀਆਂ ਲੋਕ ਸਭਾ ਚੋਣਾਂ
???? ਚੰਡੀਗੜ੍ਹ ਦੀ ਇੱਕੋ ਇੱਕ ਸੀਟ ਉਤੇ ਕਾਂਗਰਸ ਦੇ ਉਮੀਦਵਾਰ ਨੂੰ ਜਿਤਾਏਗੀ ਆਪ
???? ਗੋਆ ਦੀਆਂ ਦੋਵੇਂ ਸੀਟਾਂ ਉਤੇ ਵੀ ਕਾਂਗਰਸੀ ਉਮੀਦਵਾਰਾਂ ਉਤੇ ਬਣੀ ਸਹਿਮਤੀ
ਦਿੱਲੀ, 24 ਫਰਵਰੀ – ਨਿਊਜ਼ਲਾਈਨ ਐਕਸਪ੍ਰੈਸ – ਆਮ ਆਦਮੀ ਪਾਰਟੀ ਅਤੇ ਕਾਂਗਰਸ ਪਾਰਟੀ ਵੱਲੋਂ ਲੋਕ ਸਭਾ ਚੋਣ ਰਲ ਕੇ ਲੜੀ ਜਾਵੇਗੀ। ਇਸ ਸੰਬੰਧੀ ਦੋਵੇਂ ਪਾਰਟੀਆਂ ਵਿੱਚ ਸਹਿਮਤੀ ਬਣ ਗਈ ਹੈ।
ਦਿੱਲੀ ਵਿੱਚ ਆਮ ਆਦਮੀ ਪਾਰਟੀ ਚਾਰ ਸੀਟਾਂ ਉੱਤੇ ਚੋਣ ਲੜੇਗੀ ਜਦਕਿ ਤਿੰਨ ਸੀਟਾਂ ਕਾਂਗਰਸ ਦੇ ਕੋਲ ਰਹਿਣਗੀਆਂ।
ਹਰਿਆਣਾ ਵਿੱਚ ਕਾਂਗਰਸ 9 ਅਤੇ ਆਮ ਆਦਮੀ ਪਾਰਟੀ ਨੂੰ ਇੱਕ ਸੀਟ ਦਿੱਤੀ ਗਈ ਹੈ। ਇਥੇ ਆਮ ਆਦਮੀ ਪਾਰਟੀ ਕੁਰੂਕਸ਼ੇਤਰ ਸੀਟ ਉੱਤੇ ਚੋਣ ਲੜੇਗੀ।
ਚੰਡੀਗੜ੍ਹ ਦੀ ਇੱਕੋ ਇੱਕ ਸੀਟ ਕਾਂਗਰਸ ਉਮੀਦਵਾਰ ਲਈ ਰੱਖੀ ਗਈ ਹੈ। ਇਸੇ ਤਰ੍ਹਾਂ ਗੋਆ ਦੀਆਂ ਦੋਵੇਂ ਸੀਟਾਂ ਉਤੇ ਕਾਂਗਰਸ ਹੀ ਚੋਣ ਲੜੇਗੀ।
ਗੁਜਰਾਤ ਵਿੱਚ 26 ਵਿਚੋਂ ਕਾਂਗਰਸ 24 ਅਤੇ ਆਮ ਆਦਮੀ ਪਾਰਟੀ 2 ਸੀਟਾਂ ਉੱਤੇ ਚੋਣ ਲੜੇਗੀ।
ਉਪਰੋਕਤ ਤੋਂ ਇਲਾਵਾ, ਪੰਜਾਬ ਰਾਜ ਵਿੱਚ ਕਾਂਗਰਸ ਅਤੇ ਆਮ ਆਦਮੀ ਪਾਰਟੀਆਂ ਇਕੱਠੀਆਂ ਨਹੀਂ ਹੀ ਸਕੀਆਂ। ਇਸ ਲਈ ਇੱਥੇ ਦੋਵੇਂ ਪਾਰਟੀਆਂ ਆਪੋ ਆਪਣੇ ਉਮੀਦਵਾਰ ਖੜ੍ਹੇ ਕਰਨਗੀਆਂ।
Newsline Express
