Skip to main content

newslineexpres

Breaking News
Joe Rogan Podcasts You Must Listen
Home Chandigarh ???? ਹਿਮਾਚਲ ਦੀਆਂ ਖੂਬਸੂਰਤ ਵਾਦੀਆਂ ਵਿੱਚ ਗੂੰਜਿਆ ਪਟਿਆਲਵੀ ਗਾਇਕਾਂ ਤੇ ਕਲਾਕਾਰਾਂ ਦਾ ਕੋਰੋਕੇ ਸੰਗੀਤ

???? ਹਿਮਾਚਲ ਦੀਆਂ ਖੂਬਸੂਰਤ ਵਾਦੀਆਂ ਵਿੱਚ ਗੂੰਜਿਆ ਪਟਿਆਲਵੀ ਗਾਇਕਾਂ ਤੇ ਕਲਾਕਾਰਾਂ ਦਾ ਕੋਰੋਕੇ ਸੰਗੀਤ

by Newslineexpres@1
ਸਵਾਮੀ ਯੋਗ ਨੰਦ, ਅਨੁਰਾਧਾ ਸ਼ਰਮਾ , ਭਗਵਾਨ ਦਾਸ ਗੁਪਤਾ ਤੇ ਹੋਰ ਸ਼ਖ਼ਸੀਅਤਾਂ ਕਲਾਕਾਰਾਂ ਦਾ ਸਨਮਾਨ ਕਰਦੇ ਹੋਏ।  Newsline Express

???? ਹਿਮਾਚਲ ਦੀਆਂ ਖੂਬਸੂਰਤ ਵਾਦੀਆਂ ਵਿੱਚ ਗੂੰਜਿਆ ਪਟਿਆਲਵੀ ਗਾਇਕਾਂ ਤੇ ਕਲਾਕਾਰਾਂ ਦਾ ਕੋਰੋਕੇ ਸੰਗੀਤ

???? ਕਵਿਤਰੀ ਤੇ ਗਾਇਕਾ ਅਨੁਰਾਧਾ ਸ਼ਰਮਾ ਦੀ ਅਗਵਾਈ ਹੇਠ ਸੰਪਨ ਹੋਇਆ “ਸੁਰ ਮਹਿਮਾ” ਵਿਸ਼ਾਲ ਗੀਤ ਸੰਗੀਤ ਪ੍ਰੋਗਰਾਮ

 ਪਟਿਆਲਾ (ਪੰਜਾਬ) / ਡਗਸ਼ਈ  (ਹਿਮਾਚਲ ਪ੍ਰਦੇਸ਼), 19 ਮਾਰਚ – ਬੀ ਡੀ ਗੁਪਤਾ –  ਗੀਤ ਸੰਗੀਤ ਅਤੇ ਕੋਰੋਕੇ ਦੇ ਖੇਤਰ ਵਿੱਚ ਚੰਗਾ ਨਾਮਣਾ ਖੱਟਣ ਵਾਲੀ ਪ੍ਰਸਿੱਧ ਗੈਰ ਸਰਕਾਰੀ ਸੰਸਥਾਂ ਸਪਤ ਸਵਰੰਜਲੀ ਵਲੋਂ ਹਿਮਾਚਲ ਦੀਆਂ ਖੂਬਸੂਰਤ ਵਾਦੀਆਂ ਵਿੱਚ ਸਥਿਤ ਦਿ ਡਗਸ਼ਈ ਮੈਨੂਯਰ ਰਿਸੋਰਟ ਵਿਖੇ ਵਿਸ਼ਾਲ ਸੰਗੀਤਕ ਪ੍ਰੋਗਰਾਮ “ਸੁਰ ਮਹਿਮਾ” ਦਾ ਬੇਹੱਦ ਸਫ਼ਲ ਆਯੋਜਨ ਕੀਤਾ ਗਿਆ।

 ਪ੍ਰੋਗਰਾਮ ਵਿੱਚ ਸ਼ਿਮਲਾ ਤੋਂ ਸਵਾਮੀ ਯੋਗਾਨੰਦ ਪ੍ਰਭੂ, ਹਰਿਆਣਾ ਤੋਂ ਸਮਾਜ ਸੇਵਿਕਾ ਅੰਜਲੀ ਵਧਾਵਨ, ਪੰਜਾਬ ਤੋਂ ਉੱਘੇ ਸਮਾਜ ਸੇਵਕ ਤੇ ਸੰਗੀਤ ਪ੍ਰੇਮੀ ਭਗਵਾਨ ਦਾਸ ਗੁਪਤਾ ਅਤੇ ਚੰਡੀਗੜ੍ਹ ਤੋਂ ਭਾਸ਼ਾ ਵਿਭਾਗ ਦੇ ਸਾਬਕਾ ਅਧਿਕਾਰੀ ਬਲਕਾਰ ਸਿੱਧੂ ਨੇ ਵਿਸ਼ੇਸ਼ ਮਹਿਮਾਨ ਵੱਜੋਂ ਸ਼ਿਰਕਤ ਕੀਤੀ।

 ਸੰਸਥਾ ਦੀ ਮੁੱਖ ਸੰਚਾਲਕ, ਕਵਿੱਤਰੀ ਅਤੇ ਗਾਇਕਾ ਅਨੁਰਾਧਾ ਸ਼ਰਮਾ ਅਤੇ ਰਿਸੋਰਟ ਦੇ ਮਾਲਕ ਹੇਮੰਤ ਸ਼ਰਮਾ ਨੇ ਹਿਮਾਚਲ ਦੀ ਪੁਰਾਤਨ ਰਵਾਇਤ ਅਨੁਸਾਰ ਸਾਰੇ ਵਿਸ਼ੇਸ਼ ਮਹਿਮਾਨਾਂ, ਕਲਾਕਾਰਾਂ ਅਤੇ ਸਰੋਤਿਆਂ ਦਾ  ਫੁੱਲਾਂ ਦੇ ਹਾਰ ਤੇ ਬੂਕਿੱਆਂ ਨਾਲ ਸਵਾਗਤ ਕਰਕੇ ਮਾਣ ਸਨਮਾਨ ਕੀਤਾ। 

 ਸ਼ਾਹੀ ਸ਼ਹਿਰ ਪਟਿਆਲਾ ਤੋਂ ਵਿਸ਼ੇਸ਼ ਤੌਰ ‘ਤੇ ਪਹੁੰਚੇ ਉੱਘੇ ਸਮਾਜ ਸੇਵੀ ਅਤੇ ਸੰਗੀਤ ਪ੍ਰੇਮੀ ਭਗਵਾਨ ਦਾਸ ਗੁਪਤਾ ਨੇ ਕਿਹਾ ਕਿ ਪੱਛਮ ਤੋਂ ਬਾਅਦ ਹੁਣ ਆਧੁਨਿਕ ਕੋਰੋਕੇ ਸੰਗੀਤ ਨੇ ਉੱਤਰ ਭਾਰਤ ਵਿੱਚ ਵੀ ਆਪਣੀ ਵੱਖਰੀ ਨਿਵੇਕਲੀ ਪਛਾਣ ਬਣਾ ਲਈ ਹੈ। ਗੀਤ  ਸੰਗੀਤ ਰੂਹ ਲਈ ਪੋਸ਼ਣ, ਜ਼ਖਮੀ ਅਤੇ ਟੁੱਟੇ ਦਿਲਾਂ ਲਈ ਦਵਾਈ ਦੇ ਤੌਰ ਤੇ ਮਲ੍ਹਮ ਦਾ ਕੰਮ ਕਰਦਾ ਹੈ। ਉਹਨਾਂ ਨੇ ਕੋਰੋਕੇ ਸੰਗੀਤ ਦੀ ਅਥਾਹ ਪ੍ਰਸਿੱਧੀ ਕਾਰਨ ਰਵਾਇਤੀ ਸਾਜ਼ਾਂ ਦੇ ਕਲਾਕਾਰਾਂ ਦੀ ਘਟ ਰਹੀ ਮੰਗ ਤੇ ੳਹਨਾਂ ਦੇ ਹੋ ਰਹੇ ਆਰਥਿਕ ਨੁਕਸਾਨ ਬਾਰੇ ਵੀ ਗੰਭੀਰ ਚਿੰਤਾ ਪ੍ਰਗਟ ਕੀਤੀ। 

ਪ੍ਰੋਗਰਾਮ ਨੂੰ ਵਿਸ਼ੇਸ਼ ਮਹਿਮਾਨ ਅੰਜਲੀ ਵਧਾਵਨ ਨੇ ਵੀ ਸੰਬੋਧਨ ਕੀਤਾ ਤੇ ਆਯੋਜਕਾਂ ਦੀ ਭਰਵੀਂ ਸ਼ਲਾਘਾ ਕੀਤੀ। ਸਵਾਮੀ ਯੋਗਨੰਦ ਪ੍ਰਭੂ ਤੇ ਬਲਕਾਰ ਸਿੱਧੂ ਨੇ ਆਪਣੇ ਵਲੋਂ ਹਰ ਸੰਭਵ ਸਹਾਇਤਾ ਦੀ ਪੇਸ਼ਕਸ਼ ਕੀਤੀ।

ਪ੍ਰੋਗਰਾਮ ਵਿੱਚ ਹਿਮਾਚਲ ਪ੍ਰਦੇਸ਼, ਪੰਜਾਬ, ਚੰਡੀਗੜ੍ਹ ਅਤੇ ਹਰਿਆਣਾ ਦੇ  50 ਤੋਂ  ਵੀ ਵੱਧ  ਪ੍ਰਪੱਕ ਤੇ ਨਵੇਂ ਉਭਰਦੇ ਕੋਰੋਕੇ ਕਲਾਕਾਰਾਂ ਨੇ ਭਾਗੀਦਾਰੀ ਕੀਤੀ।

 ਕਰਨਲ ਬੀ.ਕੇ. ਸ਼ਰਮਾ ਅਤੇ ਅਨੁਰਾਧਾ ਸ਼ਰਮਾ ਦੇ ਦੋਗਾਣਾ “ਵਾਅਦਾ ਕਰਲੇ ਸਜਨਾ ਤੇਰੇ ਬਿਨ ਮੈਂ ਨਾ ਰਹੁੰਂ ਹੋ ਕੇ ਜੁਦਾ”, ਨੇ ਚੰਗੀ ਛਾਪ ਛੱਡੀ। ਉਨ੍ਹਾਂ ਤੋਂ ਅਲਾਵਾ ਅਸ਼ਵਨੀ, ਅਭਿਜੀਤ, ਗੁਰਪ੍ਰੀਤ, ਡੀ ਐਸ ਪੂਰੀ, ਸੁਨੀਲ, ਭਟਨਾਗਰ, ਪਾਠਕ, ਦੀਪਕ, ਬਿੰਦੂ, ਰਾਮ ਕੁਮਾਰ, ਹਰਮੀਤ ਅਤੇ ਹੋਰਾਂ ਨੇ ਬਹੁਤ ਹੀ ਪ੍ਰਸਿੱਧ ਗੀਤ “ਪਲ ਪਲ ਦਿਲ ਕੇ ਪਾਸ ਤੁਮ ਰਹਿਤੀ ਹੋ …”,  ” ਮਹਿਬੂਬਾ ….”, “ਮੇਰੇ ਨੈਨਾਂ ਸਾਵਨ ਭਾਦੋਂ ਫਿਰ ਵੀ ਮੇਰਾ ਮਨ ਪਿਆਸਾ….”,  “ਓ ਮੇਰੀ ਮਹਿਬੂਬਾ….”, ”ਦੋ ਦਿਲ ਮਿਲ ਰਹੇ ਹੈਂ ….”  “ਤੇਰੀ ਮੇਰੀ ਗੱਲ ਬਣ ਗਈ…”, “ਮੇਰੇ ਪੈਰੋਂ  ਮੈਂ ਘੁੰਘਰੂ ਬੰਧਾ ਦੇ ਤੋ ਫਿਰ ਮੇਰੀ ਚਾਲ ਦੇਖ ਲੇ….” ਅਤੇ ਹੋਰ ਗੀਤਾਂ ਨਾਲ ਦਰਸ਼ਕਾਂ ਦੇ ਮਨ ਮੋਹੇ ਅਤੇ ਦਰਸਕਾਂ ਨੇ ਭਰਪੂਰ ਤਾੜੀਆਂ ਨਾਲ ਕਲਾਕਾਰਾਂ ਦੀ ਪ੍ਰਸੰਸ਼ਾ ਕੀਤੀ। 

 ਇਸ ਮੌਕੇ ਹੋਰਨਾਂ ਤੋਂ ਇਲਾਵਾ ਪ੍ਰੋਫੈਸਰ ਸੁਰਿੰਦਰ ਛਾਬੜਾ, ਡਾ.ਓ.ਪੀ.ਤਨੇਜਾ, ਡਾ. ਸੰਜੀਤ ਸੋਢੀ, ਡਾ. ਲਵਲੀਨ ਸੋਢੀ, ਪ੍ਰੇਮ ਸੇਠੀ, ਐੱਸ.ਪੀ.ਦੁਗਲ, ਇੰਦਰਜੀਤ ਸਿੰਘ, ਕਮਲਜੀਤ ਸੇਠੀ, ਮਧੂਸੂਦਨ, ਕਿਰਨ ਸੂਰੀ, ਜਯੋਤੀ ਰਾਣਾ, ਸਤੀਸ਼ ਕੁਮਾਰ, ਪ੍ਰੇਮ ਲਤਾ ਗੁਪਤਾ, ਵਿੱਕੀ ਮਦਾਨ, ਡਾ: ਇੰਦਰਜੀਤ ਸਿੰਘ ਅਤੇ ਅਨਿਲ ਸੂਦ ਵੀ ਹਾਜ਼ਰ ਸਨ।      Newsline Express

Related Articles

Leave a Comment