18 ਜੁਲਾਈ, ਲੁਧਿਆਣਾ – ਨਿਊਜ਼ਲਾਈਨ ਐਕਸਪੈਸ – ਪੰਜਾਬ ‘ਚ ਮੌਸਮ ਨੇ ਬਦਲਣਾ ਸ਼ੁਰੂ ਕਰ ਦਿੱਤਾ ਹੈ।ਮਾਨਸੂਨ ਨਾਲ ਵੈਸਟਰਨ ਡਿਸਟਰਬਸ ਫਿਰ ਹੋ ਰਹੀ ਹੈ। ਐਤਵਾਰ ਦੁਪਹਿਰ ਬਾਅਦ ਲੁਧਿਆਣਾ ‘ਚ ਬਾਰਿਸ਼ ਸ਼ੁਰੂ ਹੋਣ ਨਾਲ ਹੁਮਸ ਨਾਲ ਜੂਝ ਰਹੇ ਲੋਕਾਂ ਨੂੰ ਵੱਡੀ ਰਾਹਤ ਮਿਲੀ ਹੈ। ਜਲੰਧਰ ‘ਚ ਵੀ ਸਵੇਰੇ ਹੁਮਸ ਕਾਰਨ ਗਰਮੀ ਬਹੁਤ ਜਿਆਦਾ ਹੋ ਗਈ ਸੀ ਪਰ ਉਸ ਤੋ ਬਾਅਦ ਆਸਮਾਨ ‘ਚ ਬਦਲ ਛਾ ਗਏ। ਹਵਾ ‘ਚ ਠੰਢਕ ਕਾਰਨ ਹੁਮਸ ਤੋਂ ਕੁਝ ਰਾਹਤ ਮਿਲੀ ਹੈ। ਸ਼ਾਮ ਤਕ ਮੀਂਹ ਵੀ ਪੈਣ ਦੀ ਸੰਭਾਵਨਾਹੈ। ਮੌਸਮ ਵਿਭਾਗ ਮੁਤਾਬਕ ਅੱਜ ਪੰਜਾਬ ਦੇ ਕਈ ਜ਼ਿਲ੍ਹਿਆਂ ‘ਚ ਬੱਦਲ ਛਾਏ ਰਹਿ ਸਕਦੇ ਹਨ ਤੇ ਤੇਜ਼ ਹਵਾਵਾਂ ਚੱਲ ਸਕਦੀਆਂ ਹਨ। ਮੌਸਮ ਮਾਹਿਰਾਂ ਨੇ ਲੁਧਿਆਣਾ, ਅੰਮ੍ਰਿਤਸਰ, ਚੰਡੀਗੜ੍ਹ, ਸੰਗਰੂਰ, ਮੋਹਾਲੀ, ਪਟਿਆਲਾ ‘ਚ ਭਾਰੀ ਮੀਂਹ ਦੀ ਸੰਭਾਵਨਾ ਜਤਾਈ ਸੀ। ਬਾਰਿਸ਼ ਦੌਰਾਨ 30 ਤੋਂ 50 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਹਵਾਵਾਂ ਵੀ ਚੱਲ ਸਕਦੀਆਂ ਹਨ। ਮੌਸਮ ਵਿਭਾਗ ਦੀ ਭਵਿੱਖਬਾਣੀ ਅਨੁਸਾਰ 18 ਤੋਂ 20 ਜੁਲਾਈ ਦੌਰਾਨ ਪੰਜਾਬ, ਹਰਿਆਣਾ ਵਿਚ ਭਾਰੀ ਬਰਸਾਤ ਹੋ ਸਕਦੀ ਹੈ। ਪੰਜਾਬ ਦੇ ਕੁਝ ਹਿੱਸਿਆ ਵਿਚ ਪਹਿਲਾਂ ਹਲਕੀ ਬਾਰਸ਼ ਹੋਵੇਗੀ। ਇਸ ਤੋਂ ਬਾਅਦ ਅਗਲੇ 48 ਘੰਟਿਆਂ ਵਿਚ ਪੰਜਾਬ, ਹਰਿਆਣਾ ਵਿਚ ਭਾਰੀ ਮੀਂਹ ਦਾ ਅਲਰਟ ਜਾਰੀ ਕੀਤਾ ਹੈ।