???? ਦੇਖਣ ਗਏ ਸੀ ਚੁੜੇਲ, ਪਰ ਦੇਖਣ ਨੂੰ ਮਿਲੇ ਦੇਸ਼ ਭਗਤ
ਪਟਿਆਲਾ, 26 ਮਾਰਚ – ਨਿਊਜ਼ਲਾਈਨ ਐਕਸਪ੍ਰੈਸ – ਜਦੋਂ ਆਪਾਂ ਦੇਖਣ ਜਾਈਏ ਚੁੜੇਲ, ਪਰ ਉੱਥੇ ਨਜ਼ਰ ਆਉਣ ਦੇਸ਼ ਭਗਤੀ ਦੀ ਭਾਵਨਾ ਵਾਲੇ ਦਰਸ਼ਕ, ਤਾਂ .. ਕਿੰਨਾ ਗਰਵ ਮਹਿਸੂਸ ਹੁੰਦਾ ਹੈ। ਇਸਦੀ ਤਾਜ਼ਾ ਮਿਸਾਲ ਉਸ ਵੇਲੇ ਦੇਖਣ ਨੂੰ ਮਿਲੀ, ਜਦੋਂ ਪਟਿਆਲਾ ਦੇ ਫੂਲ ਸਿਨੇਮਾ ਵਿੱਚ ਲੱਗੀ ਪੰਜਾਬੀ ਫਿਲਮ “ਜੱਟ ਨੂੰ ਚੁੜੇਲ ਟੱਕਰੀ” ਦੇਖਣ ਗਏ ਤਾਂ ਫਿਲਮ ਸ਼ੁਰੂ ਹੋਣ ਤੋਂ ਠੀਕ ਪਹਿਲਾਂ ਸਿਨੇਮਾ ਵਾਲਿਆਂ ਨੇ ਵੱਡੇ ਪਰਦੇ ਉਤੇ ਰਾਸ਼ਟਰੀ ਗੀਤ ” ਜਣ ਗਣ ਮਨ ……” ਚਲਾ ਦਿੱਤਾ। ਰਾਸ਼ਟਰੀ ਗੀਤ ਦੇ ਸ਼ੁਰੂ ਹੁੰਦੇ ਹੀ ਮੈਂ ਤੇ ਮੇਰੇ ਪਰਿਵਾਰਕ ਮੈਂਬਰ ਖੜ੍ਹੇ ਹੋ ਗਏ ਅਤੇ ਦੇਖਿਆ ਕਿ ਫਿਲਮ ਦੇਖਣ ਗਏ ਸਾਰੇ ਦਰਸ਼ਕ ਵੀ ਆਪਣੀਆਂ ਸੀਟਾਂ ਤੋਂ ਉੱਠ ਕੇ ਖੜ੍ਹੇ ਹੋ ਗਏ। ਕੁਝ ਲੋਕ ਗਾਉਂਦੇ ਵੀ ਦੇਖੇ ਗਏ। ਦਰਸ਼ਕਾਂ ਵਿੱਚ ਬੱਚੇ ਤੇ ਨੌਜਵਾਨ ਵੀ ਸ਼ਾਮਲ ਸਨ। ਦਰਸ਼ਕਾਂ ਵਲੋਂ ਰਾਸ਼ਟਰੀ ਗੀਤ ਨੂੰ ਦਿੱਤੇ ਜਾ ਰਹੇ ਸਨਮਾਨ ਅਤੇ ਲੋਕਾਂ ਵਿੱਚ ਦੇਸ਼ ਭਗਤੀ ਦੀ ਭਾਵਨਾ ਨੂੰ ਦੇਖ ਕੇ ਬਹੁਤ ਹੀ ਚੰਗਾ ਲੱਗਿਆ ਅਤੇ ਬਹੁਤ ਗਰਵ ਵੀ ਮਹਿਸੂਸ ਹੋਇਆ।
ਮੈਂ ਕਈ ਸਾਲ ਬਾਅਦ ਸਿਨੇਮਾ ਗਿਆ ਸੀ। ਇਸ ਲਈ ਫੂਲ ਸਿਨੇਮਾ ਦੇ ਪ੍ਰਬੰਧਕਾਂ ਨਾਲ ਗੱਲ ਕਰਨੀ ਚਾਹੀ ਤਾਂ ਪੰਡਿਤ ਰਾਮ ਸਰੂਪ ਨੇ ਦੱਸਿਆ ਕਿ ਸਾਡੇ ਸਿਨੇਮਾ ਵਿੱਚ ਤਾਂ ਹਰ ਰੋਜ਼ ਇਸੇ ਤਰ੍ਹਾਂ ਹੁੰਦਾ ਹੈ। ਇਹ ਸੁਣ ਕੇ ਹੋਰ ਵੀ ਜ਼ਿਆਦਾ ਖੁਸ਼ੀ ਤੇ ਮਾਣ ਮਹਿਸੂਸ ਹੋਇਆ। Newsline Express