
???? ਜੀ-ਨਗਰ ਪਟਿਆਲਾ ਵਿਖੇ ਪੂਰੇ ਉਤਸਾਹ ਨਾਲ ਮਨਾਇਆ ਹੋਲਿਕਾ ਦਹਿਨ ਦਾ ਤਿਉਹਾਰ
???? ਨੱਚ ਗਾ ਕੇ ਕੀਤਾ ਮਾਂ ਦੁਰਗਾ ਅਤੇ ਭਵਾਨੀ ਦਾ ਗੁਣਗਾਨ
ਪਟਿਆਲਾ, 25 ਮਾਰਚ – ਰਾਜ ਕੁਮਾਰ/ਨਿਊਜ਼ਲਾਈਨ ਐਕਸਪ੍ਰੈਸ – ਪਟਿਆਲਾ ਦੇ ਅਦਾਲਤ ਬਜ਼ਾਰ ਨੇੜੇ ਤੋਪ ਖਾਨਾ ਮੋੜ ਇਲਾਕੇ ਵਿੱਚ ਸਥਿਤ ਜੀ-ਨਗਰ ਸਮਾਜ (ਰਾਜਸਥਾਨੀ ਸਮਾਜ) ਵੱਲੋਂ ਰੰਗਾਂ ਦਾ ਤਿਉਹਾਰ ਹੋਲੀ ਹਮੇਸ਼ਾਂ ਵਾਂਗ ਬੜੀ ਸ਼ਰਧਾ ਭਾਵਨਾ ਤੇ ਉਤਸਾਹ ਨਾਲ ਮਨਾਇਆ ਗਿਆ। ਇਹ ਤਿਉਹਾਰ ਜੈ ਭਵਾਨੀ ਜੀ-ਨਗਰ ਚਾਂਗ ਮੰਡਲ, ਪਟਿਆਲਾ ਵੱਲੋਂ ਹਰ ਸਾਲ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ।
ਇਸ ਮੰਡਲ ਵਿੱਚ ਹੁਕਮ ਚੰਦ ਚਿਤਾਰਾ, ਪ੍ਰਕਾਸ਼ ਗਹਿਲੋਤ, ਬਾਲਾ ਚਿਤਾਰਾ, ਵਿਨੋਦ ਜ਼ੋਇਆ, ਰੋਸ਼ਨ ਚੌਹਾਨ, ਦੀਪੂ ਚਿਤਰਾ, ਅਜੈ ਚਿਤਰਾ, ਬਿੱਟੂ ਡਾਬੀ, ਨੋਨੂੰ ਚੌਹਾਨ, ਰਾਕੇਸ਼ ਚੋਹਾਨ, ਰਾਜੂ ਸਿਸੋਦੀਆ, ਦੁਲੀ ਚੰਦ ਗਹਿਲੋਤ, ਨੇਮ ਚੰਦ ਧਾਲੀਆ, ਅਰੁਣ ਚੌਹਾਨ, ਜੇ. ਗਹਿਲੋਤ ਆਦਿ ਦੇ ਨਾਂ ਪ੍ਰਮੁੱਖ ਹਨ।
ਹੋਲੀ ਤੋਂ ਇਕ ਦਿਨ ਪਹਿਲਾਂ ਸ਼ਾਮ ਨੂੰ ਹੋਲਿਕਾ ਦਹਨ ਵੀ ਬੜੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਦੌਰਾਨ ਉਨ੍ਹਾਂ ਮਾਂ ਦੁਰਗਾ ਮਾਤਾ ਅਤੇ ਦੇਵੀ ਭਵਾਨੀ ਦੀ ਮਹਿਮਾ ਦਾ ਗੁਣਗਾਨ ਨਾਚ ਦੇ ਨਾਲ ਕੀਤਾ। ਸਮੂਹ ਭਾਈਚਾਰੇ ਦੇ ਲੋਕਾਂ ਨਾਲ ਹੋਲਿਕਾ ਦਾ ਪੁਤਲਾ ਫੂਕਦੇ ਹੋਏ ਜੀ-ਨਗਰ ਸਮਾਜ ਦੇ ਸਾਬਕਾ ਪ੍ਰਧਾਨ ਸ਼੍ਰੀ ਸ਼ੰਕਰ ਲਾਲ ਢਾਲੀਆ ਨੇ ਸਾਰਿਆਂ ਨੂੰ ਸ਼ੁੱਭ ਕਾਮਨਾਵਾਂ ਦਿੱਤੀਆਂ।
Newsline Express
