newslineexpres

Joe Rogan Podcasts You Must Listen
Home Chandigarh ???? ਦਲਬੀਰ ਗੋਲਡੀ ਮੁੜ ਕਾਂਗਰਸ ਵਿੱਚ ਹੋਏ ਸ਼ਾਮਿਲ

???? ਦਲਬੀਰ ਗੋਲਡੀ ਮੁੜ ਕਾਂਗਰਸ ਵਿੱਚ ਹੋਏ ਸ਼ਾਮਿਲ

by Newslineexpres@1

???? ਦਲਬੀਰ ਗੋਲਡੀ ਮੁੜ ਕਾਂਗਰਸ ਵਿੱਚ ਹੋਏ ਸ਼ਾਮਿਲ

ਚੰਡੀਗੜ੍ਹ, 12 ਅਪ੍ਰੈਲ – ਨਿਊਜ਼ਲਾਈਨ ਐਕਸਪ੍ਰੈਸ – ਦਲਬੀਰ ਗੋਲਡੀ ਇੱਕ ਵਾਰ ਫਿਰ ਤੋਂ ਕਾਂਗਰਸ ’ਚ ਸ਼ਾਮਲ ਹੋ ਗਏ ਹਨ। ਦਲਬੀਰ ਗੋਲਡੀ ਨੂੰ ਪੰਜਾਬ ਇੰਚਾਰਜ ਭੂਪੇਸ਼ ਬਘੇਲ ਵੱਲੋਂ ਪਾਰਟੀ ’ਚ ਸ਼ਾਮਲ ਕਰਵਾਇਆ ਗਿਆ ਹੈ। ਇਸ ਦੌਰਾਨ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਵੀ ਮੌਜੂਦ ਰਹੇ। ਦੱਸ ਦਈਏ ਕਿ ਗੋਲਡੀ ਕਾਂਗਰਸ ਨੂੰ ਛੱਡ ਕੇ ਆਮ ਆਦਮੀ ਪਾਰਟੀ ’ਚ ਸ਼ਾਮਲ ਹੋਏ ਸੀ।

ਦੱਸਣਯੋਗ ਹੈ ਕਿ ਪੰਜਾਬ ਵਿੱਚ ਕਾਂਗਰਸ ਨੇ ਲੋਕ ਸਭਾ ਚੋਣਾਂ ਵਿੱਚ ਸੰਗਰੂਰ ਸੀਟ ਤੋਂ ਪਾਰਟੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੂੰ ਟਿਕਟ ਦਿੱਤੀ ਸੀ ਅਤੇ ਉਦੋਂ ਤੋਂ ਹੀ ਦਲਬੀਰ ਗੋਲਡੀ ਪਾਰਟੀ ਤੋਂ ਨਾਰਾਜ਼ ਸੀ। ਉਹ ਖੁਦ ਸੰਗਰੂਰ ਸੀਟ ਤੋਂ ਕਾਂਗਰਸ ਟਿਕਟ ਦੇ ਮਜ਼ਬੂਤ ਦਾਅਵੇਦਾਰ ਸਨ। ਉਹ ਲਗਭਗ ਤਿੰਨ ਮਹੀਨਿਆਂ ਤੋਂ ਪੂਰੇ ਸੰਗਰੂਰ ਸੰਸਦੀ ਹਲਕੇ ਲਈ ਤਿਆਰੀ ਕਰ ਰਹੇ ਸੀ, ਪਰ ਜਿਵੇਂ ਹੀ ਕਾਂਗਰਸ ਨੇ ਖਹਿਰਾ ਨੂੰ ਟਿਕਟ ਦਿੱਤੀ, ਗੋਲਡੀ ਗੁੱਸੇ ਵਿੱਚ ਆ ਗਏ। ਇਨ੍ਹਾਂ ਹੀ ਨਹੀਂ ਆਮ ਆਦਮੀ ਪਾਰਟੀ ’ਚ ਸ਼ਾਮਲ ਹੋਣ ਮਗਰੋਂ ਉਨ੍ਹਾਂ ਨੇ ਆਪਣੀ ਨਾਰਾਜ਼ਗੀ ਜਾਹਿਰ ਵੀ ਕੀਤੀ ਸੀ।

Related Articles

Leave a Comment