newslineexpres

Home International ???? ਸ਼ਿਵ ਸੈਨਾ ਹਿੰਦੁਸਤਾਨ ਨੂੰ ਮਿਲਿਆ ਹੁੰਗਾਰਾ ; ਤਰਨਪਾਲ ਸਿੰਘ ਕੋਹਲੀ ਸ਼ਿਵ ਸੈਨਾ ਹਿੰਦੁਸਤਾਨ ਵਿੱਚ ਹੋਏ ਸ਼ਾਮਲ

???? ਸ਼ਿਵ ਸੈਨਾ ਹਿੰਦੁਸਤਾਨ ਨੂੰ ਮਿਲਿਆ ਹੁੰਗਾਰਾ ; ਤਰਨਪਾਲ ਸਿੰਘ ਕੋਹਲੀ ਸ਼ਿਵ ਸੈਨਾ ਹਿੰਦੁਸਤਾਨ ਵਿੱਚ ਹੋਏ ਸ਼ਾਮਲ

by Newslineexpres@1

???? ਸ਼ਿਵ ਸੈਨਾ ਹਿੰਦੁਸਤਾਨ ਨੂੰ ਮਿਲਿਆ ਹੁੰਗਾਰਾ ; ਤਰਨਪਾਲ ਸਿੰਘ ਕੋਹਲੀ ਸ਼ਿਵ ਸੈਨਾ ਹਿੰਦੁਸਤਾਨ ਵਿੱਚ ਹੋਏ ਸ਼ਾਮਲ

???? ਸ਼ਿਵ ਸੈਨਾ ਹਿੰਦੁਸਤਾਨ ਦੇ ਪ੍ਰਧਾਨ ਪਵਨ ਗੁਪਤਾ ਅਤੇ ਪਾਰਟੀ ਦੀਆਂ ਨੀਤੀਆਂ ਤੋਂ ਪ੍ਰਭਾਵਿਤ ਹਾਂ : ਕੋਹਲੀ

   ਪਟਿਆਲਾ, 4 ਮਾਰਚ – ਰਜਨੀਸ਼ / ਨਿਊਜ਼ਲਾਈਨ ਐਕਸਪ੍ਰੈਸ –   ਸ਼ਿਵ ਸੈਨਾ ਹਿੰਦੁਸਤਾਨ ਨੂੰ ਉਸ ਸਮੇਂ ਵੱਡਾ ਸਹਿਯੋਗ ਤੇ ਹੁੰਗਾਰਾ ਮਿਲਿਆ ਜਦੋਂ ਸਿੱਖ ਸਮਾਜ ਤੋਂ ਬਹੁਤ ਹੀ ਤੇਜ਼ ਤਰਾਰ ਨੌਜਵਾਨ ਆਗੂ ਸ੍ਰ. ਤਰਨਪਾਲ ਸਿੰਘ ਕੋਹਲੀ ਆਪਣੇ ਸਾਥੀਆਂ ਸਮੇਤ ਸ਼ਿਵ ਸੈਨਾ ਹਿੰਦੁਸਤਾਨ ਵਿੱਚ ਸ਼ਾਮਲ ਹੋ ਗਏ।
ਸ਼ਿਵ ਸੈਨਾ ਹਿੰਦੁਸਤਾਨ ਦੇ ਕੌਮੀ ਪ੍ਰਧਾਨ ਪਵਨ ਗੁਪਤਾ ਅੱਜ ਵਿਸ਼ੇਸ਼ ਤੌਰ ‘ਤੇ ਤਰਨਪਾਲ ਸਿੰਘ ਕੋਹਲੀ ਦੇ ਨਿਵਾਸ ਭਾਦਸੋਂ ਚੁੰਗੀ ਨੇੜੇ ਵਿਖੇ ਇੱਕ ਛੋਟੇ ਜਿਹੇ ਪ੍ਰੋਗਰਾਮ ਵਿੱਚ ਸ਼ਾਮਿਲ ਕਰਨ ਲਈ ਪਹੁੰਚੇ ਅਤੇ ਤਰਨਪਾਲ ਸਿੰਘ ਕੋਹਲੀ ਨੂੰ ਪਾਰਟੀ ਦਾ ਭਗਵਾ ਪਟਕਾ ਪਾ ਕੇ ਪਾਰਟੀ ਵਿੱਚ ਸ਼ਾਮਿਲ ਕੀਤਾ। ਇਸ ਮੌਕੇ ਉਨ੍ਹਾਂ ਨੇ ਤਰਨਪਾਲ ਸਿੰਘ ਕੋਹਲੀ ਨੂੰ ਜ਼ਿਲ੍ਹਾ ਪਟਿਆਲਾ ਇਕਾਈ ਦਾ ਸੋਸ਼ਲ ਮੀਡੀਆ ਦਾ ਇੰਚਾਰਜ ਨਿਯੁਕਤ ਕੀਤਾ।
ਇਸ ਦੌਰਾਨ ਸ੍ਰ. ਕੋਹਲੀ ਦੇ ਨਿਵਾਸ ਸਥਾਨ ‘ਤੇ ਉਨ੍ਹਾਂ ਦੇ ਸਮਰਥਕ ਵੱਡੀ ਗਿਣਤੀ ‘ਚ ਮੌਜੂਦ ਸਨ। ਇਸ ਮੌਕੇ ਸ਼ਿਵ ਸੈਨਾ ਹਿੰਦੁਸਤਾਨ ਦੀ ਤਰਫ਼ੋਂ ਸ਼ਿਵ ਸੈਨਾ ਹਿੰਦੁਸਤਾਨ ਦੇ ਕੌਮੀ ਸਲਾਹਕਾਰ ਹੇਮਰਾਜ ਗੋਇਲ, ਪਾਰਟੀ ਦੇ ਯੂਥ ਵਿੰਗ ਦੇ ਪੰਜਾਬ ਇੰਚਾਰਜ ਅਮਰਜੀਤ ਸਿੰਘ ਬੰਟੀ, ਪੰਜਾਬ ਜ਼ਿਲ੍ਹਾ ਇੰਚਾਰਜ਼ ਪਟਿਆਲਾ ਦੇ ਉਪ ਪ੍ਰਧਾਨ ਸ਼ਮਾਕਾਂਤ ਪਾਂਡੇ, ਹਿਤੇਸ਼ ਰਿੰਕੂ ਪੰਜਾਬ ਪ੍ਰਧਾਨ ਸ਼ਿਵ ਸੈਨਾ ਹਿੰਦੁਸਤਾਨ ਆਈ.ਟੀ ਸ਼ਾਖਾ, ਐਡਵੋਕੇਟ ਪੰਕਜ ਗੌੜ, ਪੰਜਾਬ ਪ੍ਰਧਾਨ ਲੀਗਲ ਸੈਨਾ, ਨੰਦਲਾਲ ਜਿਲ੍ਹਾ ਮੀਤ ਪ੍ਰਧਾਨ ਪਟਿਆਲਾ ਅਤੇ ਵੱਡੀ ਗਿਣਤੀ ਵਿੱਚ ਤਰਨਪਾਲ ਸਿੰਘ ਕੋਹਲੀ ਦੇ ਸਮਰਥਕ ਵੀ ਹਾਜ਼ਰ ਸਨ।
ਇਸ ਮੌਕੇ ਤਰਨਪਾਲ ਸਿੰਘ ਕੋਹਲੀ ਨੇ ਕਿਹਾ ਕਿ ਸ੍ਰੀ ਪਵਨ ਗੁਪਤਾ ਰਾਸ਼ਟਰੀ ਪ੍ਰਧਾਨ ਸ਼ਿਵ ਸੈਨਾ ਹਿੰਦੁਸਤਾਨ ਅਤੇ ਹਿੰਦੁਸਤਾਨ ਸ਼ਕਤੀ ਸੈਨਾ ਦੇ ਪ੍ਰਭਾਵ ਅਤੇ ਸੈਨਾ ਦੀਆਂ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਸ਼ਿਵ ਸੈਨਾ ਹਿੰਦੁਸਤਾਨ ਵਿਚ ਸ਼ਾਮਲ ਹੋਏ ਹਨ।
Newsline Express

Related Articles

Leave a Comment