newslineexpres

Home Education ???? ਐਨ.ਸੀ.ਸੀ ਕੈਡਿਟਸ ਨੇ ਮਨਾਇਆ ‘ਇੰਡੀਅਨ ਏਅਰ ਫੋਰਸ ਡੇਅ’

???? ਐਨ.ਸੀ.ਸੀ ਕੈਡਿਟਸ ਨੇ ਮਨਾਇਆ ‘ਇੰਡੀਅਨ ਏਅਰ ਫੋਰਸ ਡੇਅ’

by Newslineexpres@1

???? ਐਨ.ਸੀ.ਸੀ ਕੈਡਿਟਸ ਨੇ ਮਨਾਇਆ ‘ਇੰਡੀਅਨ ਏਅਰ ਫੋਰਸ ਡੇਅ’

ਪਟਿਆਲਾ, 9 ਅਕਤੂਬਰ – ਨਿਊਜ਼ਲਾਈਨ ਐਕਸਪ੍ਰੈਸ – ਵੀਰ ਹਕੀਕਤ ਰਾਏ ਸਕੂਲ ਪਟਿਆਲਾ ਦੇ ਐਨ.ਸੀ.ਸੀ ਕੈਡੇਟਾਂ ਵੱਲੋਂ 92ਵਾਂ ਭਾਰਤੀ ਵਾਯੂ ਸੈਨਾ ਦਿਵਸ ਪੂਰੇ ਉਤਸਾਹ ਨਾਲ ਮਨਾਇਆ ਗਿਆ। ਇਸ ਮੌਕੇ ਐਨ.ਸੀ.ਸੀ ਕੈਡੇਟ ਰਿਤਵਿਕ ਅਤੇ ਈਸ਼ਾ ਨੇ ਭਾਰਤੀ ਵਾਯੂ ਸੈਨਾ ਦੇ ਇਤਿਹਾਸ, ਦਿਸ਼ਾ ਸ਼ਰਮਾ ਅਤੇ ਸੁਖਮਨ ਨੇ ਐਨਸੀਸੀ ਦੇ ਇਤਿਹਾਸ, ਵੰਸ਼ਿਕਾ ਅਤੇ ਮਨਪ੍ਰੀਤ ਨੇ ਵਾਯੂ ਸੈਨਾ ਦੀ ਮਹੱਤਤਾ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ। ਸਕੂਲ ਦੀ ਏ.ਐਨ.ਓ. ਸਚਨਾ ਸ਼ਰਮਾ ਨੇ ਕੈਡੇਟਸ ਨੂੰ ਦੇਸ਼ ਦੀ ਸੇਵਾ ਕਰਨ ਦੀ ਪ੍ਰੇਰਨਾ ਦਿੱਤੀ।

ਸਕੂਲ ਪ੍ਰਿੰਸਿਪਲ ਸਰਲਾ ਭਟਨਾਗਰ ਨੇ ਵਿਦਿਆਰਥੀਆਂ ਨੂੰ ਏਕਤਾ ਅਤੇ ਅਨੁਸ਼ਾਸਨ ਦਾ ਸੰਦੇਸ਼ ਦਿੱਤਾ। ਇਸ ਮੌਕੇ ਸਕੂਲ ਪ੍ਰਬੰਧਕ ਕਮੇਟੀ ਦੇ ਅਹਦੇਦਾਰ ਅਤੇ ਸਾਬਕਾ ਐਨਸੀਸੀ ਬਟਾਲੀਅਨ ਦੇ ਕੈਡੇਟ ਰਹਿ ਚੁੱਕੇ ਸ੍ਰੀ ਮੋਦਗਿਲ ਨੇ ਆਪਣੀਆਂ ਪੁਰਾਣੀਆਂ ਯਾਦਾਂ ਸਾਂਝੀਆਂ ਕੀਤੀਆਂ। ਇਸ ਮੌਕੇ ਰਾਸ਼ਟਰੀ ਪੁਰਸਕਾਰ ਨਾਲ ਸਨਮਾਨਿਤ ਸੀਨੀਅਰ ਪੱਤਰਕਾਰ ਅਤੇ 3 ਪੰਜਾਬ ਏਅਰ ਸਕੂਐਡਰਨ ਐਨਸੀਸੀ ਦੇ ਸਾਬਕਾ ਕੈਡੇਟ ਵਾਰੰਟ ਅਫ਼ਸਰ ਅਸ਼ੋਕ ਵਰਮਾ ਵੀ ਹਾਜ਼ਰ ਸਨ। ਉਨ੍ਹਾਂ ਨੇ ਕੈਡੇਟਸ ਨਾਲ ਆਪਣੇ ਅਨੁਭਵ ਤੇ ਵਿਚਾਰ ਪ੍ਰਗਟ ਕੀਤੇ। ਉਨ੍ਹਾਂ ਨੇ ਕਿਹਾ ਕਿ ਦੇਸ਼ ਦੇ ਹਰ ਇੱਕ ਬੱਚੇ ਨੂੰ ਐਨਸੀਸੀ ਦੀ ਟ੍ਰੇਨਿੰਗ ਜ਼ਰੂਰ ਲੈਣੀ ਚਾਹੀਦੀ ਹੈ।

ਇਸ ਮੌਕੇ ਵੀਰ ਹਕੀਕਤ ਰਾਏ ਸਕੂਲ ਦੇ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਵਿਪਿਨ ਸ਼ਰਮਾ, ਸਕੂਲ ਅਧਿਆਪਕ ਸੁਧਾ ਸ਼ਰਮਾ, ਮਨੀਸ਼ਾ, ਨਰੇਸ਼ ਕੁਮਾਰੀ, ਅੰਜੂ ਬਾਲਾ ਅਤੇ ਸੋਨੀਆ ਸ਼ਰਮਾ ਵੀ ਮੌਜੂਦ ਸਨ। ਇਸ ਮੌਕੇ A ਸਰਟੀਫਿਕੇਟ ਹਾਸਲ ਕਰਨ ਵਾਲੇ ਕੈਡੇਟਸ ਗੁਰਦਰਸ਼ਨ ਸਿੰਘ, ਕਰਨ ਕੁਮਾਰ, ਅੰਕਿਤਾ, ਪਲਕਪ੍ਰੀਤ ਕੌਰ, ਲਕਸ਼ਮੀ, ਪ੍ਰਤਿਭਾ, ਖੁਸ਼ੀ, ਪ੍ਰਿੰਸ, ਹਿਮਾਂਸ਼ੂ, ਪ੍ਰੀਆਂਸ਼ੂ, ਰਾਹੁਲ ਯਾਦਵ, ਨੰਦਿਨੀ, ਬਰਲੀਨ ਕੌਰ, ਰੇਹਾਨ ਖਾਨ, ਲਵਦੀਪ ਸਿੰਘ, ਸਨੇਹਾ, ਰਾਖੀ, ਆਰਾਧਿਆ, ਦਿਕਸ਼ਾ, ਪੂਜਾ, ਪ੍ਰਸ਼ੰਸਾ, ਪ੍ਰਭਸ਼ਰਨ, ਵੰਸ਼ਿਕਾ ਨੂੰ ਟਰਾਫੀ, ਮੈਡਲ ਅਤੇ ਸਰਟੀਫ਼ਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ।

Related Articles

Leave a Comment