???? 2 ਚੈਕ ਬਾਉਂਸ ਹੋਣ ਦੇ ਮਾਮਲੇ ‘ਚ ਸਜ਼ਾ ਹੋਣ ਤੋਂ ਬਾਅਦ ਠੱਗ ਮਹਿਲਾ ਆਸ਼ਾ ਰਾਣੀ ਨੂੰ ਇੱਕ ਹੋਰ ਕੇਸ ਵਿੱਚ ਅਦਾਲਤ ਨੇ ਸੁਣਾਈ 18 ਮਹੀਨੇ ਦੀ ਸਜ਼ਾ
ਪਟਿਆਲਾ, 6 ਅਪ੍ਰੈਲ – ਨਿਊਜ਼ਲਾਈਨ ਐਕਸਪ੍ਰੈਸ – 2 ਚੈੱਕ ਬਾਉਂਸ ਹੋਣ ਦੇ ਮਾਮਲਿਆਂ ਵਿੱਚ ਬੀਤੇ ਦਿਨ 18 ਮਹੀਨੇ ਦੀ ਸਜ਼ਾ ਹੋਣ ਤੋਂ ਬਾਅਦ ਪਟਿਆਲਾ ਦੀ ਰਹਿਣ ਵਾਲੀ ਠੱਗ ਕਿਸਮ ਦੀ ਮਹਿਲਾ ਆਸ਼ਾ ਰਾਣੀ ਪਤਨੀ ਨੰਦ ਕਿਸ਼ੋਰ ਵਾਸੀ ਜੱਟਾਂ ਵਾਲਾ ਚੌਂਤਰਾ, ਪਟਿਆਲਾ, ਹਾਲ ਵਾਸੀ, ਸੰਤ ਹਜ਼ਾਰਾ ਸਿੰਘ ਨਗਰ, ਸਨੌਰ ਰੋਡ ਪਟਿਆਲਾ ਨੂੰ ਚੈਕ ਬਾਊਂਸ ਦੇ ਇੱਕ ਹੋਰ ਕੇਸ ਵਿੱਚ ਮਾਣਯੋਗ ਅਦਾਲਤ ਵੱਲੋ ਦੋਸ਼ੀ ਕਰਾਰ ਦਿੰਦੇ ਹੋਏ 18 ਮਹੀਨਿਆਂ ਦੀ ਸਜ਼ਾ ਸੁਣਾਈ ਗਈ ਹੈ।
ਦੱਸਣਯੋਗ ਹੈ ਕਿ ਉਕਤ ਦੋਸ਼ੀ ਆਸ਼ਾ ਰਾਣੀ ਦੇ ਖਿਲਾਫ ਲੋਕਾਂ ਦੇ ਲੱਖਾਂ ਰੁਪਏ ਹੜੱਪਨ, ਬਲੈਕਮੇਲ ਕਰਨ ਅਤੇ ਰੁਪਏ ਨਾ ਮੋੜਨੇ ਪੈਣ ਦੀ ਨੀਅਤ ਨਾਲ ਉਹਨਾਂ ਦੇ ਵਿਰੁੱਧ ਪੁਲਿਸ ਨੂੰ ਝੂਠੀਆਂ ਦਰਖਾਸਤਾਂ ਦੇਣ ਦੀ ਆਦਿ, ਦੇ ਖ਼ਿਲਾਫ਼ ਅਦਾਲਤ ਵਿੱਚ ਹੋਰ ਵੀ ਸ਼ਿਕਾਇਤਾਂ ਹੋਈਆਂ ਹਨ।
ਬੀਤੇ ਕੱਲ੍ਹ ਹੀ ਆਸ਼ਾ ਰਾਣੀ ਨੂੰ ਪਟਿਆਲਾ ਦੀ ਮਾਣਯੋਗ ਅਦਾਲਤ ਵਲੋਂ 18 ਮਹੀਨੇ ਦੀ ਸਜ਼ਾ ਸੁਣਾਈ ਗਈ ਸੀ ਅਤੇ ਨਾਲ ਹੀ ਸ਼ਿਕਾਇਤਕਰਤਾ ਰਜਨੀਸ਼ ਸਕਸੈਨਾ ਨੂੰ 8 ਲੱਖ 60 ਹਾਜ਼ਰ ਰੁਪਏ ਮੋੜਣ ਦੇ ਹੁਕਮ ਦਿੱਤੇ ਸਨ, ਜਦਕਿ ਅੱਜ ਇਕ ਹੋਰ ਮਾਮਲੇ ਵਿਚ ਵੀ ਮਾਣਯੋਗ ਜੱਜ ਜਨਾਬ ਅਕਬਰ ਖਾਨ ਦੀ ਅਦਾਲਤ ਵੱਲੋਂ ਦੋਸ਼ੀ ਆਸ਼ਾ ਰਾਣੀ ਨੂੰ 18 ਮਹੀਨੇ ਦੀ ਸਜ਼ਾ ਸੁਣਾਈ ਗਈ ਹੈ ਅਤੇ ਨਾਲ ਹੀ ਸ਼ਿਕਾਇਤਕਰਤਾ ਦਲਜੀਤ ਕੌਰ ਨੂੰ 2 ਲੱਖ 50 ਹਜ਼ਾਰ ਰੁਪਏ ਮੋੜਣ ਦੇ ਹੁਕਮ ਦਿੱਤੇ ਹਨ।
ਇਸ ਮਾਮਲੇ ਵਿਚ ਦੋਸ਼ੀ ਆਸ਼ਾ ਰਾਣੀ ਨੇ ਸ਼ਿਕਾਇਤਕਰਤਾ ਨੂੰ ਢਾਈ ਲੱਖ ਰੁਪਏ ਦਾ ਚੈੱਕ ਦਿੱਤਾ ਸੀ ਜੋਕਿ ਬਾਉਂਸ ਹੋ ਗਿਆ ਸੀ। ਅਦਾਲਤ ਵਿੱਚ ਦਲਜੀਤ ਕੌਰ ਦੇ ਕਾਬਿਲ ਤੇ ਸੀਨੀਅਰ ਵਕੀਲ ਐਡਵੋਕੇਟ ਸੁਖਵਿੰਦਰ ਸਿੰਘ ਬੱਲ ਅਤੇ ਐਡਵੋਕੇਟ ਬੇਅੰਤ ਸਿੰਘ ਕੰਬੋਜ ਦੀਆਂ ਦਲੀਲਾਂ ਤੋਂ ਸਹਿਮਤ ਹੁੰਦੇ ਹੋਏ ਮਾਣਯੋਗ ਜੱਜ ਜਨਾਬ ਅਕਬਰ ਖਾਨ ਦੀ ਅਦਾਲਤ ਨੇ ਆਸ਼ਾ ਰਾਣੀ ਨੂੰ ਦੋਸ਼ੀ ਕਰਾਰ ਦਿੰਦਿਆਂ 18 ਮਹੀਨਿਆਂ ਦੀ ਸਜ਼ਾ ਸੁਣਾਈ ਹੈ। Newsline Express