???? ਸ਼ਿਵ ਸੈਨਾ ਹਿੰਦੁਸਤਾਨ ਤੇ ਹਿੰਦੁਸਤਾਨ ਸ਼ਕਤੀ ਸੈਨਾ ਵੱਲੋਂ 5 ਹੋਰ ਉਮੀਦਵਾਰਾਂ ਦਾ ਐਲਾਨ
???? ਪਟਿਆਲਾ, ਸ੍ਰੀ ਅਨੰਦਪੁਰ ਸਾਹਿਬ ਤੇ ਫਰੀਦਕੋਟ ਸਮੇਤ ਪੰਜਾਬ ਤੋਂ 3 ਅਤੇ ਪੱਛਮੀ ਬੰਗਾਲ ਤੋਂ 2 ਉਮੀਦਵਾਰਾਂ ਦੀ ਲਿਸਟ ਜਾਰੀ
???? ਹੋਰ ਉਮੀਦਵਾਰਾਂ ਦੀ ਲਿਸਟ ਛੇਤੀ ਹੋਵੇਗੀ ਜਾਰੀ : ਪਵਨ ਗੁਪਤਾ
ਪਟਿਆਲਾ, 11 ਅਪ੍ਰੈਲ – ਰਮਨ ਰਜਵੰਤ / ਨਿਊਜ਼ਲਾਈਨ ਐਕਸਪ੍ਰੈਸ – ਲੋਕ ਸਭਾ ਚੋਣਾਂ 2024 ਸ਼ਿਵ ਸੈਨਾ ਹਿੰਦੁਸਤਾਨ ਅਤੇ ਹਿੰਦੁਸਤਾਨ ਸ਼ਕਤੀ ਸੈਨਾ ਵੱਲੋਂ ਸਾਂਝੇ ਤੌਰ ‘ਤੇ ਲੜੀਆਂ ਜਾ ਰਹੀਆਂ ਹਨ। ਇਸ ਦੀਆਂ ਤਿਆਰੀਆਂ ਦੇ ਮੱਦੇਨਜ਼ਰ ਅੱਜ ਸ਼ਿਵ ਸੈਨਾ ਹਿੰਦੁਸਤਾਨ ਦੇ ਸਿਆਸੀ ਵਿੰਗ ਹਿੰਦੁਸਤਾਨ ਸ਼ਕਤੀ ਸੈਨਾ ਵੱਲੋਂ ਕੁਝ ਉਮੀਦਵਾਰਾਂ ਦੀ ਸੂਚੀ ਜਾਰੀ ਕੀਤੀ ਗਈ ਹੈ।
ਸ਼ਿਵ ਸੈਨਾ ਹਿੰਦੁਸਤਾਨ ਦੇ ਸੁਪ੍ਰੀਮੋ ਵੱਲੋਂ ਮੀਡੀਆ ਅੱਗੇ ਇਸਦਾ ਖੁਲਾਸਾ ਕਰਦਿਆਂ ਪੰਜਾਬ ਦੇ 3 ਅਤੇ ਪੱਛਮੀ ਬੰਗਾਲ ਦੇ 2 ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕੀਤਾ ਗਿਆ। ਉਨ੍ਹਾਂ ਵਲੋਂ ਜਾਰੀ ਲਿਸਟ ਅਨੁਸਾਰ ਜਿਨ੍ਹਾਂ ਉਮੀਦਵਾਰਾਂ ਦਾ ਐਲਾਨ ਕੀਤਾ ਗਿਆ ਹੈ, ਉਨ੍ਹਾਂ ਦੇ ਨਾਂਅ ਇਸ ਤਰ੍ਹਾਂ ਹਨ :-
1) ਸ਼੍ਰੀ ਆਨੰਦਪੁਰ ਸਾਹਿਬ ਲੋਕ ਸਭਾ ਸੀਟ (ਪੰਜਾਬ) ਤੋਂ ਸ਼੍ਰੀਮਤੀ ਕਿਰਨ ਜੈਨ ਧਰਮ ਪਤਨੀ ਸ਼੍ਰੀ ਦੀਪਕ ਜੈਨ।
2) ਪਟਿਆਲਾ ਲੋਕ ਸਭਾ ਸੀਟ (ਪੰਜਾਬ) ਤੋਂ ਸ਼੍ਰੀ ਕ੍ਰਿਸ਼ਨ ਕੁਮਾਰ ਗਾਬਾ।
3) ਫਰੀਦਕੋਟ ਲੋਕ ਸਭਾ ਸੀਟ (ਪੰਜਾਬ) ਤੋਂ ਸ਼੍ਰੀ ਖੇਮਚੰਦ।
4) ਵੀਰ ਭੂਮ ਲੋਕ ਸਭਾ ਸੀਟ (ਪੱਛਮੀ ਬੰਗਾਲ) ਤੋਂ ਸ਼੍ਰੀ ਗੌਤਮ ਘੋਸ਼।
5) ਬੋਲਪੁਰ ਲੋਕ ਸਭਾ ਸੀਟ (ਪੱਛਮੀ ਬੰਗਾਲ) ਤੋਂ ਸ਼੍ਰੀ ਮੋਂਟੂ ਦਿਭਾਰ।
ਸ੍ਰੀ ਪਵਨ ਗੁਪਤਾ ਨੇ ਕਿਹਾ ਕਿ ਸ਼ਿਵ ਸੈਨਾ ਹਿੰਦੁਸਤਾਨ ਦਾ ਸਿਆਸੀ ਵਿੰਗ ਹਿੰਦੁਸਤਾਨ ਸ਼ਕਤੀ ਸੈਨਾ ਦੇਸ਼ ਭਰ ਦੀਆਂ ਕਰੀਬ 50 ਸੀਟਾਂ ‘ਤੇ ਆਪਣੇ ਉਮੀਦਵਾਰ ਖੜ੍ਹੇ ਕਰਨ ਦਾ ਇਰਾਦਾ ਰੱਖਦੀ ਹੈ ਅਤੇ ਆਉਣ ਵਾਲੇ ਸਮੇਂ ‘ਚ ਹੋਰ ਉਮੀਦਵਾਰਾਂ ਦੇ ਨਾਵਾਂ ਦੀ ਸੂਚੀ ਵੀ ਜਲਦ ਹੀ ਜਾਰੀ ਕੀਤੀ ਜਾਵੇਗੀ।
ਦੱਸ ਦੇਈਏ ਕਿ ਇਸ ਗੱਲ ਦਾ ਐਲਾਨ ਪਾਰਟੀ ਦੇ ਕੌਮੀ ਪ੍ਰਧਾਨ ਸ੍ਰੀ ਪਵਨ ਗੁਪਤਾ ਨੇ ਅੱਜ ਪਾਰਟੀ ਦੇ ਕੌਮੀ ਦਫ਼ਤਰ ਪਟਿਆਲਾ ਤੋਂ ਸੂਚੀ ਜਾਰੀ ਕਰਦਿਆਂ ਪ੍ਰੈਸ ਨੋਟ ਰਾਹੀਂ ਪੱਤਰਕਾਰਾਂ ਨੂੰ ਇਹ ਜਾਣਕਾਰੀ ਦਿੱਤੀ।
ਉਨ੍ਹਾਂ ਕਿਹਾ ਕਿ ਦੂਜੇ ਰਾਜਾਂ ਦੇ ਸੰਭਾਵਿਤ ਉਮੀਦਵਾਰਾਂ ਦੇ ਨਾਵਾਂ ‘ਤੇ ਵਿਸਥਾਰ ਨਾਲ ਵਿਚਾਰ-ਵਟਾਂਦਰਾ ਕੀਤਾ ਜਾ ਰਿਹਾ ਹੈ ਅਤੇ ਕਈ ਸੀਟਾਂ ‘ਤੇ ਸਾਰੀਆਂ ਸੰਸਥਾਵਾਂ ਨਾਲ ਗੱਲਬਾਤ ਚੱਲ ਰਹੀ ਹੈ।
ਸ਼੍ਰੀ ਗਣੇਸ਼ ਚੌਧਰੀ ਸ਼ਿਵ ਸੈਨਾ ਹਿੰਦੁਸਤਾਨ ਅਤੇ ਹਿੰਦੁਸਤਾਨ ਸ਼ਕਤੀ ਸੈਨਾ ਵੱਲੋਂ ਜੰਮੂ ਰਿਆਸੀ ਲੋਕ ਸਭਾ ਸੀਟ ਤੋਂ ਵੀ ਚੋਣ ਲੜ ਰਹੇ ਹਨ।
Newsline Express