newslineexpres

Home ਪੰਜਾਬ ਪੰਜਾਬ ਦੇ ਇੰਜੀਨੀਅਰਾਂ ਵਲੋਂ ਵਿੱਤ ਮੰਤਰੀ ਦੇ ਹਲਕੇ *ਚ ਐਕਸ਼ਨ 24 ਜੁਲਾਈ ਨੂੰ

ਪੰਜਾਬ ਦੇ ਇੰਜੀਨੀਅਰਾਂ ਵਲੋਂ ਵਿੱਤ ਮੰਤਰੀ ਦੇ ਹਲਕੇ *ਚ ਐਕਸ਼ਨ 24 ਜੁਲਾਈ ਨੂੰ

by Newslineexpres@1

ਪਟਿਆਲਾ : 19 ਜੁਲਾਈ : ਨਿਊਜ਼ਲਾਈਨ ਐਕਸਪ੍ਰੈਸ ਬਿਊਰੋ – ਕੌਂਸਲ ਆਫ ਡਿਪਲੋਮਾ ਇੰਜੀਨੀਅਰ, ਪੰਜਾਬ ਦੇ ਸੱਦੇ ਤੇ ਪੰਜਾਬ ਦੇ ਵੱਖ-ਵੱਖ ਵਿਭਾਗਾਂ ਦੇ ਇੰਜੀਨੀਅਰਜ਼ 24 ਜੁਲਾਈ ਨੂੰ ਬਠਿੰਡਾ ਵਿਖੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੀ ਰਿਹਾਇਸ਼ ਤੱਕ ਰੋਸ ਮਾਰਚ ਕਰਨਗੇ। ਇਸ ਸਬੰਧੀ ਕੌਂਸਲ ਦੀ ਹੋਈ ਹੰਗਾਮੀ ਮੀਟਿੰਗ ਤੋਂ ਬਾਅਦ ਸੂਬਾਈ ਚੇਅਰਮੈਨ ਸੁਖਮਿੰਦਰ ਸਿੰਘ ਲਵਲੀ, ਸਕੱਤਰ ਜਨਰਲ ਦਵਿੰਦਰ ਸਿੰਘ ਸੇਖੋਂ ਅਤੇ ਨਰਿੰਦਰ ਕੁਮਾਰ ਸਿੰਚਾਈ ਵਿਭਾਗ ਨੇ ਦੱਸਿਆ ਕਿ ਕੌਂਸਲ ਨਾਲ ਸਬ ਕਮੇਟੀ ਤਨਖਾਹ ਕਮਿਸ਼ਨ ਦੀ ਮੀਟਿੰਗ 5 ਜੁਲਾਈ ਨੂੰ ਹੋਈ ਸੀ, ਪਰ ਕੋਈ ਵੀ ਸਾਰਥਕ ਹੱਲ ਨਹੀਂ ਹੋਇਆ। ਸੁਬਾਈ ਆਗੂਆਂ ਕਰਮਜੀਤ ਸਿੰਘ ਬੀਹਲਾ ਅਤੇ ਕਰਮਜੀਤ ਸਿੰਘ ਮਾਨ ਨੇ ਦੱਸਿਆ ਕਿ ਪੰਜਾਬ ਦੇ ਸੈਂਕੜੇ ਇੰਜੀਨੀਅਰ ਬੈਨਰਾਂ ਤੇ ਝੰਡਿਆਂ ਨਾਲ ਲੈਸ ਹੋ ਕੇ ਟੀ.ਵੀ. ਟਾਵਰ ਬਠਿੰਡਾ ਕੋਲ ਰੈਲੀ ਕਰਨਗੇ। ਇਸ ਉਪਰੰਤ ਵਿੱਤ ਮੰਤਰੀ ਦੀ ਰਿਹਾਇਸ਼ ਤੱਕ ਰੋਸ ਮਾਰਚ ਵੀ ਕੀਤਾ ਜਾਵੇਗਾ। ਸੁਬਾਈ ਆਗੂਆਂ ਨੇ ਤਿੱਖੀ ਨੁਕਤਾਚੀਨੀ ਕਰਦਿਆਂ ਕਿਹਾ ਕਿ ਪਿਛਲੇ ਸਮੇਂ ਦੀਆਂ ਅਤੇ ਮੌਜੂਦਾ ਪੰਜਾਬ ਸਰਕਾਰਾਂ ਨੇ ਪੰਜਾਬ ਦੇ ਜੂਨੀਅਰ ਇੰਜੀਨੀਅਰ, ਸਹਾਇਕ ਇੰਜੀਨੀਅਰ ਅਤੇ ਪਦ-ਉੱਨਤ ਉਪ ਮੰਡਲ ਇੰਜੀਨੀਅਰਾਂ ਦਾ 30 ਲੀਟਰ ਮਹੀਨਾਵਾਰ ਪੈਟਰੋਲ, ਏ.ਸੀ.ਪੀ. ਲਾਭ, 2011 ਅੰਦਰ ਮਿਲਿਆ ਗਰੇਡ ਪੇਅ ਖੋਹ ਲਿਆ ਅਤੇ ਸਾਲ 2004 ਤੋਂ ਬਾਅਦ ਭਰਤੀ ਕੀਤੇ ਮੁਲਾਜਮਾਂ ਦੇ ਪੁਰਾਣੀ ਪੈਨਸ਼ਨ ਸਕੀਮ ਲਾਗੂ ਨਹੀਂ ਕੀਤੀ ਜਾ ਰਹੀ ਹੈ। ਜੇਕਰ ਪੰਜਾਬ ਸਰਕਾਰ ਵੱਲੋਂ ੳਪਰੋਕਤ ਮੰਗਾਂ ਦਾ ਨਿਪਟਾਰਾ ਨਾ ਕੀਤਾ ਗਿਆ ਤਾਂ ਆਉਣ ਵਾਲੇ ਸਮੇਂ ਵਿੱਚ ਵਿੱਤ ਮੰਤਰੀ ਦੇ ਹਲਕੇ ਤੋਂ ਬਾਅਦ ਮੁੱਖ ਮੰਤਰੀ ਦੇ ਹਲਕੇ ਅੰਦਰ ਵੱਡਾ ਰੋਸ ਮਾਰਚ ਕੀਤਾ ਜਾਵੇਗਾ।

Related Articles

Leave a Comment