????ਪੁਲਿਸ ਨਹੀਂ ਕਰ ਰਹੀ ਮਦਦ
????ਕਾਂਗਰਸੀਆਂ ਵੱਲੋਂ ਪੁੱਤਰ ਦੀ ਜਾਨ ਨੂੰ ਖ਼ਤਰਾ : ਜੀਤ ਸਿੰਘ
ਪਟਿਆਲਾ, 19 ਜੁਲਾਈ
– ਨਿਊਜ਼ਲਾਈਨ ਐਕਸਪ੍ਰੈਸ ਬਿਊਰੋ –
ਅਰਬਨ ਅਸਟੇਟ ਫੇਜ਼ -1 ਨੇੜੇ ਡੀਲਵਾਲ ਨਿਵਾਸੀ ਇਕ ਵਿਅਕਤੀ ਨੇ ਦੱਸਿਆ ਕਿ ਉਸਦੇ ਬੇਟੇ ਨੂੰ ਕਾਂਗਰਸੀਆਂ ਤੋਂ ਜਾਨ ਲਈ ਖ਼ਤਰਾ ਹੈ। ਜੀਤ ਸਿੰਘ ਨਿਵਾਸੀ ਡੀਲਵਾਲ ਨਾਮ ਦੇ ਵਿਅਕਤੀ ਨੇ ਦੱਸਿਆ ਕਿ ਉਸਦਾ ਲੜਕਾ ਗੁਰਦੀਪ ਸਿੰਘ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨਾਲ ਸਬੰਧਤ ਸੀ। ਇਸ ਦੌਰਾਨ ਉਸਨੇ ਮੈਡੀਕਲ ਕੈਂਪ ਅਤੇ ਪਾਰਟੀ ਲਈ ਗਰੀਬਾਂ ਦੀ ਸਹਾਇਤਾ ਕਰਨ ਵਰਗੇ ਸਮਾਜ ਸੇਵਾ ਦੇ ਕੰਮ ਕੀਤੇ ਸਨ, ਜਿਸਦਾ ਵਿਰੋਧ ਕਰਦਿਆਂ ਪਿੰਡ ਵਿੱਚ ਰਹਿੰਦੇ ਕੁਝ ਕਾਂਗਰਸੀਆਂ ਨੇ ਝਗੜਾ ਕੀਤਾ ਸੀ। ਇਸ ਝਗੜੇ ਦੌਰਾਨ ਗੁਰਦੀਪ ਸਿੰਘ ਨੂੰ ਵੀ ਜਾਨੀ ਨੁਕਸਾਨ ਕਰਨ ਦੀ ਕੋਸ਼ਿਸ਼ ਵੀ ਹੋਈ ਸੀ। ਹਾਲ ਹੀ ਵਿੱਚ, ਪਿੰਡ ਵਿੱਚ ਰਹਿੰਦੇ ਕਾਂਗਰਸੀਆਂ ਨੇ ਉਸ ਨੂੰ ਰਸਤੇ ਵਿੱਚ ਰੋਕਦਿਆਂ ਉਸਨੂੰ ਜਾਨ ਤੋਂ ਮਾਰਨ ਦੀ ਧਮਕੀ ਦਿੱਤੀ ਸੀ। ਜੀਤ ਸਿੰਘ ਨੇ ਕਈ ਵਾਰ ਪੁਲਿਸ ਤੋਂ ਮਦਦ ਮੰਗੀ, ਪਰ ਕਿਸੇ ਨੇ ਲੋੜੀਂਦੀ ਕਾਰਵਾਈ ਕਰਦਿਆਂ ਕੋਈ ਮਦਦਤੱਕ ਵੀ ਨਹੀਂ ਕੀਤੀ।
*Newsline Express*