ਨਵੀਂ ਦਿੱਲੀ – ਸੂਰਜ ਦੀਆਂ ਲਪਟਾਂ ਤੋਂ ਪੈਦਾ ਇਕ ਸ਼ਕਤੀਸ਼ਾਲੀ ਤੂਫ਼ਾਨ 16 ਲੱਖ ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਧਰਤੀ ਵੱਲ ਆ ਰਿਹਾ ਹੈ। ਇਸਦੇ ਮੰਗਲਵਾਰ ਜਾਂ ਬੁੱਧਵਾਰ ਨੂੰ ਧਰਤੀ ਦੇ ਉਪਰਲੇ ਵਾਯੂ ਮੰਡਲ ਨਾਲ ਟਕਰਾਉਣ ਦੀ ਸੰਭਾਵਨਾ ਹੈ। ਇਸ ਦਾ ਸਿੱਧਾ ਅਸਰ ਮੋਬਾਈਲ ਸਿਗਨਲ, ਜੀਪੀਐੱਸ ਨੈੱਟਵਰਕ ਜਾਂ ਸੈਟੇਲਾਈਟ ਟੀਵੀ ’ਤੇ ਪੈ ਸਕਦਾ ਹੈ। ਦੁਨੀਆ ਦੇ ਕਈ ਹਿੱਸਿਆਂ ’ਚ ਪਾਵਰ ਗਰਿੱਡ ਵੀ ਠੱਪ ਹੋ ਸਕਦੇ ਹਨ। ਅਮਰੀਕਾ ਦੇ ਮੌਸਮ ਵਿਭਾਗ ਮੁਤਾਬਕ ਇਸ ਤੂਫ਼ਾਨ ਦੇ ਕਾਰਨ ਇਕ ਵੱਡੇ ਇਲਾਕੇ ’ਚ ਹਾਈ ਫ੍ਰੀਕੁਐਂਸੀ ਰੇਡੀਓ ਕਮਿਊਨਿਕੇਸ਼ਨ ਇਕ ਘੰਟੇ ਲਈ ਠੱਪ ਹੋ ਸਕਦਾ ਹੈ। ਸਭ ਤੋਂ ਪਹਿਲਾਂ ਇਸ ਤੂਫ਼ਾਨ ਦਾ ਪਤਾ ਤਿੰਨ ਜੁਲਾਈ ਨੂੰ ਲੱਗਾ ਸੀ। ਇਸ ਤੂਫ਼ਾਨ ਦੇ ਨਿਕਲਣ ’ਤੇ ਅਮਰੀਕਾ ’ਚ ਥੋਡ਼੍ਹੇ ਸਮੇਂ ਲਈ ਰੇਡੀਓ ਕਮਿਊਨਿਕੇਸ਼ਨ ’ਚ ਰੁਕਾਵਟ ਪੈਦਾ ਹੋ ਗਈ ਸੀ।