ਪਟਿਆਲਾ ‘ਚ 19 ਜੁਲਾਈ ਨੂੰ ਧੂਮਧਾਮ ਨਾਲ ਕੱਢੀ ਜਾਵੇਗੀ ਭਗਵਾਨ ਸ਼੍ਰੀ ਜਗਨਨਾਥ ਜੀ ਦੀ ਰੱਥ ਯਾਤਰਾ
ਪਟਿਆਲਾ -ਨਿਊਜ਼ਲਾਈਨ ਐਕਸਪ੍ਰੈਸ – ਪਟਿਆਲਾ ‘ਚ 19 ਜੁਲਾਈ ਨੂੰ ਭਗਵਾਨ ਸ਼੍ਰੀ ਜਗਨ ਨਾਥ ਜੀ ਦੀ ਰੱਥ ਯਾਤਰਾ ਰੱਥ 22ਵੀਂ ਵਾਰ ਕੱਢੀ ਜਾਵੇਗੀ। ਇਹ ਰੱਥ ਯਾਤਰਾ ਕਾਲੀ ਮਾਤਾ ਮੰਦਿਰ ਤੋਂ ਸ਼ੁਰੂ ਹੋ ਕੇ ਬਜਾਰਾਂ ਵਿਚੋਂ ਹੁੰਦੇ ਹੋਏ ਐਸ.ਡੀ.ਕੇ.ਐਸ. ਭਵਨ ਰਾਜਪੁਰਾ ਰੋਡ, ਨੇੜੇ ਹਨੂੰਮਾਨ ਜੀ ਦੇ ਮੰਦਿਰ ਵਿਖੇ ਸਮਾਪਤ ਹੋਵੇਗੀ। ਇਸ ਰੱਥ ਯਾਤਰਾ ਵਿੱਚ ਜਿਹੜੇ ਸ਼ਰਧਾਲੂ ਹਨ ਉਹ ਪੰਜਾਬ, ਚੰਡੀਗੜ੍ਹ, ਮਾਇਆਪੁਰ ਵੈਸਟ ਬੰਗਾਲ ਤੋਂ, ਆ ਰਹੇ ਹਨ। ਇਸ ਮੌਕੇ ਪਟਿਆਲਵੀ ਰੱਥ ਯਾਤਰਾ ਵਿੱਚ ਵੱਧ ਚੜ੍ਹ ਕੇ ਯੋਗਦਾਨ ਪਾਉਣ ਅਤੇ ਭਗਵਾਨ ਜਗਨਨਾਥ ਜੀ, ਭਗਵਾਨ ਬਲਦੇਵ ਜੀ, ਮਾਤਾ ਸੁਭਦਰਾ ਜੀ ਦਾ ਆਸ਼ਿਰਵਾਦ ਪ੍ਰਾਪਤ ਕਰਨ।
