???? ਸਾਜ ਔਰ ਆਵਾਜ਼ ਕਲੱਬ ਦੇ ਸਹਿਯੋਗ ਨਾਲ ਨਿਊਜਲਾਈਨ ਐਕਸਪ੍ਰੈਸ ਅਖ਼ਬਾਰ ਵੱਲੋਂ ਵਿਸ਼ੇਸ਼ ਸੰਗੀਤਮਈ ਪ੍ਰੋਗਰਾਮ ਕੱਲ੍ਹ, 12 ਮਈ ਨੂੰ
ਪ੍ਰੋਗਰਾਮ ਦਾ ਹੋਵੇਗਾ ਸਿੱਧਾ ਪ੍ਰਸਾਰਨ
ਪਟਿਆਲਾ, 11 ਮਈ – ਰਵਿੰਦਰ ਕੁਮਾਰ ਬਾਲੀ, ਰਮਨ, ਰਾਜੇਸ਼, ਰਜਨੀਸ਼, ਗਰੋਵਰ / ਨਿਊਜ਼ਲਾਈਨ ਐਕਸਪ੍ਰੈਸ – ਪ੍ਰਸਿੱਧ ਅਖਬਾਰ ਸਮੂਹ ਨਿਊਜ਼ਲਾਈਨ ਐਕਸਪਰੈਸ ਵੱਲੋਂ ਅਖ਼ਬਾਰ ਦੇ 29 ਸਾਲ ਪੂਰੇ ਹੋਣ ਦੀ ਖੁਸ਼ੀ ਵਿੱਚ ਇੱਕ ਵਿਸ਼ੇਸ਼ ਸੰਗੀਤਮਈ ਪ੍ਰੋਗਰਾਮ 12 ਮਈ, 2024, ਦਿਨ ਐਤਵਾਰ ਨੂੰ ਸਾਜ਼ ਔਰ ਆਵਾਜ਼ ਕਲੱਬ ਪਟਿਆਲਾ ਦੇ ਸਹਿਯੋਗ ਨਾਲ ਕਰਵਾਇਆ ਜਾ ਰਿਹਾ ਹੈ। ਪਟਿਆਲਾ ਦੇ ਸ਼ੇਰਾਂਵਾਲਾ ਗੇਟ ਨੇੜੇ ਭਾਸ਼ਾ ਵਿਭਾਗ ਦੇ ਨਾਲ ਸਥਿਤ ਉੱਤਰੀ ਜੋਨ ਸੱਭਿਆਚਾਰਕ ਕੇਂਦਰ (ਨਾਰਥ ਜੋਨ ਕਲਚਰਲ ਸੈਂਟਰ) ਦੇ ਵੱਡੇ ਤੇ ਵਧੀਆ ਆਡੀਟੋਰੀਅਮ ਵਿਖੇ ਇਹ ਪ੍ਰੋਗਰਾਮ ਦੁਪਹਿਰ ਠੀਕ 2 ਵਜੇ ਸ਼ੁਰੂ ਹੋ ਜਾਵੇਗਾ। ਇਸ ਤੋਂ ਪਹਿਲਾਂ ਲੰਚ ਦਾ ਪ੍ਰਬੰਧ ਵੀ ਕੀਤਾ ਗਿਆ ਹੈ।
ਸਾਜ਼ ਔਰ ਆਵਾਜ਼ ਕਲੱਬ ਦੇ ਸਮੂਹ ਮੈਂਬਰਾਂ ਸਮੇਤ ਇਸ ਪ੍ਰੋਗਰਾਮ ਵਿੱਚ ਦੂਜੇ ਰਾਜਾਂ ਦੇ ਗਈ ਕਲਾਕਾਰ ਵੀ ਆਪਣੀ ਆਵਾਜ਼ ਦਾ ਜਾਦੂ ਬਿਖੇਰਨਗੇ। ਇਨ੍ਹਾਂ ਤੋਂ ਅਲਾਵਾ ਵਿਸ਼ੇਸ਼ ਮਹਿਮਾਨਾਂ ਵਿੱਚ ਭਾਰਤੀ ਫੌਜ਼ ਦੇ ਅਧਿਕਾਰੀ, ਉੱਚ ਪੁਲਿਸ ਤੇ ਪ੍ਰਸ਼ਾਸਨਿਕ ਅਧਿਕਾਰੀ ਅਤੇ ਫਿਲਮੀ ਕਲਾਕਾਰ ਤੇ ਗਾਇਕ ਵੀ ਇਸ ਵਿਸ਼ੇਸ਼ ਪ੍ਰੋਗਰਾਮ ਦੀ ਸ਼ੋਭਾ ਵਧਾਉਣਗੇ।
ਇਸ ਸੰਬੰਧੀ ਬੀਤੇ ਦਿਨ ਪਟਿਆਲਾ ਦੇ ਜਿਮਖਾਨਾ ਕਲੱਬ ਵਿਖੇ ਸਾਜ਼ ਔਰ ਆਵਾਜ਼ ਕਲੱਬ ਪਟਿਆਲਾ ਅਤੇ ਨਿਊਜ਼ਲਾਈਨ ਐਕਸਪ੍ਰੈਸ ਅਖ਼ਬਾਰ ਸਮੂਹ ਦੇ ਅਹੁਦੇਦਾਰਾਂ ਦੀ ਮੀਟਿੰਗ ਵਿੱਚ ਇਸ ਗ੍ਰੈਂਡ ਮਿਊਜ਼ਿਕਲ ਈਵੈਂਟ ਦੀਆਂ ਤਿਆਰੀਆਂ ਉਤੇ ਚਰਚਾ ਕੀਤੀ ਗਈ ਅਤੇ ਖਾਣੇ ਤੋਂ ਲੈਕੇ ਗਾਣੇ ਤੱਕ ਦੀਆਂ ਤਿਆਰੀਆਂ ਬਾਰੇ ਫ਼ੈਸਲੇ ਲਏ ਗਏ। ਇਸ ਸੰਬੰਧੀ ਵੱਖ ਵੱਖ ਟੀਮਾਂ ਬਣਾ ਕੇ ਡਿਊਟੀਆਂ ਸੰਭਾਲੀਆਂ ਗਈਆਂ। ਪਿਛਲੇ ਸਾਲ ਦੌਰਾਨ ਕਰਵਾਏ ਗਏ ਸਫਲ ਪ੍ਰੋਗਰਾਮਾਂ ਤੋਂ ਵੀ ਜ਼ਿਆਦਾ ਵਧੀਆ ਪ੍ਰੋਗਰਾਮ ਕਰਨ ਦੀ ਵਚਨਬੱਧਤਾ ਉਤੇ ਜ਼ੋਰ ਦਿੱਤਾ ਗਿਆ।
ਜ਼ਿਕਰਯੋਗ ਹੈ ਕਿ ਇਸ ਪ੍ਰੋਗਰਾਮ ਦਾ ਵੀ ਨਿਊਜ਼ਲਾਈਨ ਐਕਸਪ੍ਰੈਸ ਦੇ ਯੂ-ਟਿਊਬ ਚੈਨਲ ਉਤੇ ਲਾਈਵ ਪ੍ਰਸਾਰਨ ਕੀਤਾ ਜਾਵੇਗਾ, ਇਸ ਲਈ ਇਸਨੂੰ ਦੇਸ਼ ਵਿਦੇਸ਼ਾਂ ਵਿਚ ਬੈਠੇ ਲੋਕ ਵੀ ਦੇਖ ਸਕਣਗੇ। Newsline Express