newslineexpres

Home Elections ???? ਸ਼ਿਵ ਸੈਨਾ ਹਿੰਦੁਸਤਾਨ ਦੇ ਉਮੀਦਵਾਰ ਕ੍ਰਿਸ਼ਣ ਗਾਬਾ ਨੇ ਸਮਰਥਕਾਂ ਸਮੇਤ ਕੀਤਾ ਪੈਦਲ ਮਾਰਚ ; ਵਪਾਰੀਆਂ ਨੇ ਕੀਤਾ ਸਵਾਗਤ 

???? ਸ਼ਿਵ ਸੈਨਾ ਹਿੰਦੁਸਤਾਨ ਦੇ ਉਮੀਦਵਾਰ ਕ੍ਰਿਸ਼ਣ ਗਾਬਾ ਨੇ ਸਮਰਥਕਾਂ ਸਮੇਤ ਕੀਤਾ ਪੈਦਲ ਮਾਰਚ ; ਵਪਾਰੀਆਂ ਨੇ ਕੀਤਾ ਸਵਾਗਤ 

by Newslineexpres@1

???? ਸ਼ਿਵ ਸੈਨਾ ਹਿੰਦੁਸਤਾਨ ਦੇ ਉਮੀਦਵਾਰ ਕ੍ਰਿਸ਼ਣ ਗਾਬਾ ਨੇ ਸਮਰਥਕਾਂ ਸਮੇਤ ਕੀਤਾ ਪੈਦਲ ਮਾਰਚ ; ਵਪਾਰੀਆਂ ਨੇ ਕੀਤਾ ਸਵਾਗਤ 

???? ਪਵਨ ਗੁਪਤਾ ਨੇ ਦੁੱਜੀਆਂ ਪਾਰਟੀਆਂ ਤੋਂ ਸਵਾਲ ਪੁੱਛਣ ਲਈ ਕਿਹਾ

  ਪਟਿਆਲਾ, 10 ਮਈ – ਨਿਊਜ਼ਲਾਈਨ ਐਕਸਪ੍ਰੈਸ –   ਸ਼ਿਵ ਸੈਨਾ ਹਿੰਦੁਸਤਾਨ ਅਤੇ ਹਿੰਦੁਸਤਾਨ ਸ਼ਕਤੀ ਸੈਨਾ ਦੇ ਪਟਿਆਲਾ ਲੋਕ ਸਭਾ ਸੀਟ ਦੇ ਸਾਂਝੇ ਉਮੀਦਵਾਰ ਕ੍ਰਿਸ਼ਨ ਕੁਮਾਰ ਗਾਬਾ ਨੇ ਵਰਕਰਾਂ ਦੇ ਇੱਕ ਵੱਡੇ ਸਮੂਹ ਨਾਲ ਕੱਲ੍ਹ ਨਾਮਜ਼ਦਗੀ ਪੱਤਰ ਦਾਖਲ ਕਰਨ ਤੋਂ ਬਾਅਦ ਸ਼ਿਵ ਸੈਨਾ ਹਿੰਦੁਸਤਾਨ ਅਤੇ ਹਿੰਦੁਸਤਾਨ ਸ਼ਕਤੀ ਸੈਨਾ ਦੇ ਕੌਮੀ ਪ੍ਰਧਾਨ ਪਵਨ ਗੁਪਤਾ ਦੀ ਅਗਵਾਈ ਹੇਠ ਅੱਜ ਪਟਿਆਲਾ ਦੇ ਵੱਖ-ਵੱਖ ਬਾਜ਼ਾਰਾਂ ਵਿੱਚ ਪੈਦਲ ਮਾਰਚ ਕਰਕੇ ਦੁਕਾਨਦਾਰਾਂ, ਵਪਾਰੀਆਂ ਅਤੇ ਆਮ ਨਾਗਰਿਕਾਂ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਦੇ ਹੱਕ ਵਿੱਚ ਵੋਟਾਂ ਪਾਉਣ ਦੀ ਅਪੀਲ ਕੀਤੀ।

  ਇਸ ਮੌਕੇ ਪਵਨ ਗੁਪਤਾ, ਰਾਸ਼ਟਰੀ ਪ੍ਰਧਾਨ ਸ਼ਿਵ ਸੈਨਾ ਹਿੰਦੁਸਤਾਨ ਨੇ ਕ੍ਰਿਸ਼ਨ ਕੁਮਾਰ ਗਾਬਾ ਦੇ ਹੱਕ ਵਿੱਚ ਪ੍ਰਚਾਰ ਕਰਦੇ ਹੋਏ ਵੱਖ-ਵੱਖ ਬਜ਼ਾਰਾਂ ਦੇ ਦੌਰੇ ਦੌਰਾਨ ਛੋਟੀਆਂ-ਛੋਟੀਆਂ ਮੀਟਿੰਗਾਂ ਨੂੰ ਵੀ ਸੰਬੋਧਨ ਕੀਤਾ, ਜਿੱਥੇ ਵਪਾਰੀ ਵਰਗ ਵੱਲੋਂ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ ਗਿਆ।  ਉਨ੍ਹਾਂ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਵੱਡੇ ਲੀਡਰਾਂ ਦੇ ਜਾਲ ਅਤੇ ਉਨ੍ਹਾਂ ਦੇ ਮੋਹ ਤੋਂ ਬਾਹਰ ਨਿਕਲਣ ਅਤੇ ਉਨ੍ਹਾਂ ਤੋਂ ਹੁਣ ਤੱਕ ਪੂਰਾ ਵਿਕਾਸ ਨਾ ਹੋਣ ਦਾ ਕਾਰਨ ਪੁੱਛਣ।  ਸਾਰੀਆਂ ਸਿਆਸੀ ਪਾਰਟੀਆਂ ਦੇ ਆਗੂਆਂ ਨੂੰ ਇਹ ਸਵਾਲ ਪੁੱਛੇ ਜਾਣ ਕਿ ਪੰਜਾਬ ਦੇ 45% ਹਿੰਦੂਆਂ ਦੇ ਅੱਤਵਾਦ ਦੇ ਜ਼ਖਮਾਂ ਨੂੰ ਭਰਨ ਲਈ 781 ਕਰੋੜ ਰੁਪਏ ਦਾ ਪੈਕੇਜ ਕਿਉਂ ਨਹੀਂ ਜਾਰੀ ਕੀਤਾ?  ਪਟਿਆਲੇ ਤੋਂ ਸੰਸਦ ਮੈਂਬਰ ਪਰਨੀਤ ਕੌਰ ਨੇ ਇਸ ਸਬੰਧੀ ਕਿੰਨੀ ਵਾਰ ਸੰਸਦ ਵਿੱਚ ਆਵਾਜ਼ ਉਠਾਈ ਹੈ ?  ਪਟਿਆਲਾ ਹਿੰਦੂ ਬਹੁ-ਗਿਣਤੀ ਵਾਲਾ ਇਲਾਕਾ ਹੈ ਤਾਂ ਇੱਥੋਂ ਦੇ ਪ੍ਰਾਚੀਨ ਮੰਦਰਾਂ ਦੀ ਸੰਭਾਲ ਲਈ ਸਰਕਾਰੀ ਪੱਧਰ ‘ਤੇ ਨੀਤੀ ਕਿਉਂ ਨਹੀਂ ਬਣਾਈ ਗਈ?  ਪਟਿਆਲਾ ਦੇ ਵਪਾਰ ਨੂੰ ਵਧਾਉਣ ਲਈ ਰਾਜਪੁਰਾ ਤੋਂ ਪਟਿਆਲਾ ਅਤੇ ਉਸ ਤੋਂ ਅੱਗੇ ਰੇਲਵੇ ਦੀ ਹਾਲਤ ਅਜੇ ਤੱਕ ਕਿਉਂ ਨਹੀਂ ਸੁਧਾਰੀ ਗਈ??  ਕਰੋੜਾਂ ਰੁਪਏ ਖਰਚਣ ਤੋਂ ਬਾਅਦ ਵੀ ਪਟਿਆਲਾ ਦੇ ਹਸਪਤਾਲਾਂ ਦੀ ਹਾਲਤ ਕਿਉਂ ਖ਼ਰਾਬ ਹੈ??

   ਸ਼ਿਵ ਸੈਨਾ ਹਿੰਦੁਸਤਾਨ ਅਤੇ ਹਿੰਦੁਸਤਾਨ ਸ਼ਕਤੀ ਸੈਨਾ ਦੇ ਪਟਿਆਲਾ ਲੋਕ ਸਭਾ ਦੇ ਸਾਂਝੇ ਉਮੀਦਵਾਰ ਕ੍ਰਿਸ਼ਨ ਕੁਮਾਰ ਗਾਬਾ ਦੇ ਨਾਲ ਪਵਨ ਗੁਪਤਾ ਪਟਿਆਲਾ ਦੇ ਅਰਨਾ ਬਰਨਾ ਚੌਂਕ ਤੋਂ ਅਚਾਰ ਬਜ਼ਾਰ, ਸਾਈਕਲ ਬਜਾਰ, ਸਰਹਿੰਦੀ ਬਾਜ਼ਾਰ, ਕਿਲਾ ਚੌਂਕ, ਬਰਤਨ ਬਜਾਰ ਤੱਕ ਪੈਦਲ ਯਾਤਰਾ ਕਰਦੇ ਹੋਏ ਆਮ ਲੋਕਾਂ ਨਾਲ ਮੁਲਾਕਾਤ ਕੀਤੀ ਅਤੇ ਵਿਚਾਰ-ਵਟਾਂਦਰਾ ਕੀਤਾ।

 ਇਸ ਮੌਕੇ ਸ਼ਿਵ ਸੈਨਾ ਹਿੰਦੁਸਤਾਨ ਅਤੇ ਹਿੰਦੁਸਤਾਨ ਸ਼ਕਤੀ ਸੈਨਾ ਦੇ ਸਮੂਹ ਸੀਨੀਅਰ ਅਹੁਦੇਦਾਰਾਂ ਸਮੇਤ ਸ਼੍ਰੀਮਤੀ ਸਵਰਾਜ ਘੁੰਮਣ ਭਾਟੀਆ, ਸ਼੍ਰੀਮਤੀ ਕਾਂਤਾ ਬਾਂਸਲ, ਸ਼੍ਰੀਮਤੀ ਹਰਸ਼ ਬਜਾਜ, ਦੀਪਕ ਵਸ਼ਿਸ਼ਟ, ਰਵਿੰਦਰ ਸਿੰਗਲਾ, ਸ਼ਮਾਕਾਂਤ ਪਾਂਡੇ, ਭੋਲਾ ਸ਼ਰਮਾ, ਰਾਕੇਸ਼ ਕੁਮਾਰ, ਸ਼ਰਵਣ ਕੁਮਾਰ ਆਦਿ ਹਾਜ਼ਰ ਸਨ।     Newsline Express

Related Articles

Leave a Comment