Skip to main content

newslineexpres

Joe Rogan Podcasts You Must Listen
Home Business *???? ਸਵਰਨਕਾਰ ਸੰਘ ਨੇ ਐਲਾਨੀਆਂ ਗਰਮੀਆਂ ਦੀਆਂ ਛੁੱਟੀਆਂ ; 27, 28 ਤੇ 29 ਜੂਨ ਨੂੰ ਸਵਰਨਕਾਰਾਂ ਦੀਆਂ ਦੁਕਾਨਾਂ ਰਹਿਣਗੀਆਂ ਬੰਦ

*???? ਸਵਰਨਕਾਰ ਸੰਘ ਨੇ ਐਲਾਨੀਆਂ ਗਰਮੀਆਂ ਦੀਆਂ ਛੁੱਟੀਆਂ ; 27, 28 ਤੇ 29 ਜੂਨ ਨੂੰ ਸਵਰਨਕਾਰਾਂ ਦੀਆਂ ਦੁਕਾਨਾਂ ਰਹਿਣਗੀਆਂ ਬੰਦ

by Newslineexpres@1

*???? ਸਵਰਨਕਾਰ ਸੰਘ ਨੇ ਐਲਾਨੀਆਂ ਗਰਮੀਆਂ ਦੀਆਂ ਛੁੱਟੀਆਂ*

*???? 27, 28 ਤੇ 29 ਜੂਨ ਨੂੰ ਸਵਰਨਕਾਰ ਰੱਖਣਗੇ ਦੁਕਾਨਾਂ ਬੰਦ*

    ਪਟਿਆਲਾ, 29 ਮਈ – ਨਿਊਜ਼ਲਾਈਨ ਐਕਸਪ੍ਰੈਸ –   ਸਵਰਨਕਾਰ ਸੰਘ ਤਹਿਸੀਲ ਪਟਿਆਲਾ ਦੀ ਇੱਕ ਵਿਸ਼ੇਸ਼ ਮੀਟਿੰਗ ਪ੍ਰਧਾਨ ਪਰਵੀਨ ਕੁਮਾਰ ਲੱਕੀ ਅਤੇ ਚੇਅਰਮੈਨ ਭੀਮ ਸੈਨ ਵਰਮਾ ਦੀ ਅਗਵਾਈ ਵਿੱਚ ਕੀਤੀ ਗਈ। ਇਸ ਮੀਟਿੰਗ ਵਿੱਚ ਸਰਵਸੰਮਤੀ ਨਾਲ ਫੈਸਲਾ ਕੀਤਾ ਗਿਆ ਹੈ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਗਰਮੀਆਂ ਦੀਆਂ ਛੁੱਟੀਆਂ ਕੀਤੀਆਂ ਜਾਣ ਤਾਂਕਿ ਸਾਰੇ ਸਵਰਨਕਾਰ ਭਰਾ ਆਪਣੇ ਪਰਿਵਾਰ ਨਾਲ ਛੁੱਟੀਆਂ ਮਣਾ ਸਕਣ।

  ਭੀਮ ਸੈਨ ਵਰਮਾ, ਪਰਵੀਨ ਕੁਮਾਰ ਲੱਕੀ, ਅਸ਼ੋਕ ਕੁਮਾਰ ਵਰਮਾ ਨੇ ਕਿਹਾ ਕਿ ਇਸ ਵਾਰੀ ਗਰਮੀ ਵੀ ਬਹੁਤ ਜ਼ਿਆਦਾ ਪੈ ਰਹੀ ਹੈ। ਉਨ੍ਹਾਂ ਦੱਸਿਆ ਕਿ ਸਾਰੇ ਸਵਰਨਕਾਰ ਭਾਈਚਾਰੇ ਦੀ ਸਹਿਮਤੀ ਨਾਲ ਇਸ ਵਾਰੀ ਗਰਮੀਆਂ ਦੀਆਂ ਛੁੱਟੀਆਂ 27, 28 ਅਤੇ 29 ਜੂਨ ਨੂੰ ਰੱਖਣ ਦਾ ਫੈਸਲਾ ਕੀਤਾ ਗਿਆ ਹੈ। ਸਮੂਹ ਹਾਜ਼ਰ ਮੈਂਬਰਾਂ ਵੱਲੋਂ ਸਾਰੇ ਸਵਰਨਕਾਰ ਦੁਕਾਨਦਾਰ ਭਰਾਵਾਂ ਨੂੰ ਬੇਨਤੀ ਕੀਤੀ ਗਈ ਹੈ ਕਿ ਉਹ ਉਕਤ ਦੱਸੀਆਂ ਛੁੱਟੀਆਂ ਦੇ ਦਿਨਾਂ ਵਿੱਚ ਆਪਣੀਆਂ ਦੁਕਾਨਾਂ ਬੰਦ ਰੱਖਣ ਅਤੇ ਪਰਿਵਾਰ ਨਾਲ ਛੁੱਟੀਆਂ ਦਾ ਆਨੰਦ ਮਾਨਣ।

 ਇਸ ਮੀਟਿੰਗ ਵਿਚ ਚੇਅਰਮੈਨ ਭੀਮ ਸੈਨ ਵਰਮਾ, ਪ੍ਰਧਾਨ ਪਰਵੀਨ ਕੁਮਾਰ ਲੱਕੀ, ਜਨਰਲ ਸਕੱਤਰ ਅਸ਼ੋਕ ਕੁਮਾਰ ਵਰਮਾ (ਭੱਪ), ਕੈਸ਼ੀਅਰ ਤਵਿੰਦਰ ਵਰਮਾ, ਕ੍ਰਿਸ਼ਨ ਲਾਲ, ਰਵੀਨ ਕੁਮਾਰ, ਕੁਲਵੰਤ ਸਿੰਘ ਬਬਲੂ, ਜਸਪਾਲ ਸਿੰਘ, ਤਰਲੋਚਨ ਸਿੰਘ,  ਬਲਜਿੰਦਰ ਕੁਮਾਰ ਰਾਜੂ, ਸਚਿਨ ਵਰਮਾ, ਸੁਨੀਲ ਕੁਮਾਰ ਅਤੇ ਹੋਰ ਸਵਰਨਕਾਰ ਭਾਈਚਾਰਾ ਹਾਜ਼ਰ ਸੀ।      Newsline Express

Related Articles

Leave a Comment