newslineexpres

Home ਪੰਜਾਬ ਪਾਤੜਾਂ – ਸਟੇਸ਼ਨਰੀ ਦੇ ਵੱਡੇ ਸ਼ੋਅਰੂਮ ਚ ਲੱਗੀ ਭਿਆਨਕ ਅੱਗ, ਕਰੋੜਾਂ ਦਾ ਨੁਕਸਾਨ

ਪਾਤੜਾਂ – ਸਟੇਸ਼ਨਰੀ ਦੇ ਵੱਡੇ ਸ਼ੋਅਰੂਮ ਚ ਲੱਗੀ ਭਿਆਨਕ ਅੱਗ, ਕਰੋੜਾਂ ਦਾ ਨੁਕਸਾਨ

by Newslineexpres@1

ਪਾਤੜਾਂ, 1 ਜੂਨ – ਨਿਊਜ਼ਲਾਈਨ ਐਕਸਪ੍ਰੈਸ – ਪਾਤੜਾਂ ਸ਼ਹਿਰ ‘ਚ ਵੱਡੀ ਘਟਨਾ ਵਾਪਰੀ ਹੈ। ਜਾਖਲ ਰੋਡ ਸਥਿਤ ਕੌਹਰੀਆਂ ਵਾਲਿਆਂ ਦੇ ਕਈ ਮੰਜ਼ਿਲੇ ਕਿਤਾਬਾਂ ਦੇ ਸ਼ੋਅਰੂਮ ਚ ਭਿਆਨਕ ਅੱਗ ਲੱਗਣ ਕਾਰਨ ਕਰੋੜਾਂ ਦਾ ਨੁਕਸਾਨ ਹੋਇਆ ਹੈ। ਅੱਗ ਇੰਨੀ ਭਿਆਨਕ ਸੀ ਕਿ ਉਸਨੇ ਨਾਲ ਲਗਦੀਆਂ ਦੋ ਦੁਕਾਨਾਂ ਨੂੰ ਵੀ ਆਪਣੀ ਲਪੇਟ ਵਿੱਚ ਲੈ ਲਿਆ। ਇਸ ਤੋਂ ਪਹਿਲਾਂ ਉਕਤ ਦੋਵਾਂ ਦੁਕਾਨਾਂ ਵਿੱਚੋਂ ਸਮਾਨ ਕੱਢ ਲਿਆ ਗਿਆ ਸੀ। ਮੌਕੇ ਤੇ ਪਹੁੰਚੇ ਡੇਰਾ ਸੱਚਾ ਸੌਦਾ ਸਿਰਸਾ ਦੀ ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਫੋਰਸ ਵਿੰਗ ਦੇ ਸੇਵਾਦਾਰਾਂ ਨੇ ਕਈ ਘੰਟਿਆਂ ਦੀ ਜੱਦੋ ਜਹਿਦ ਤੋਂ ਬਾਅਦ ਸ਼ਹਿਰ ਵਾਸੀਆਂ ਦੇ ਸਹਿਯੋਗ ਨਾਲ ਜਿੱਥੇ ਅੱਗ ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਪਰ ਅੱਗ ਦੀਆਂ ਲਪਟਾਂ ਲਗਾਤਾਰ ਤੇਜ਼ ਹੁੰਦੀਆਂ ਗਈਆਂ। ਜਿਸ ਮਗਰੋਂ ਸੂਚਨਾ ਮਿਲਣ ਤੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ ਉੱਤੇ ਪਹੁੰਚੀਆਂ ਪਰ ਅੱਗ ਉੱਤੇ ਕਾਬੂ ਨਾ ਪਾਏ ਜਾ ਸਕਣ ਕਰਕੇ ਹੋਰ ਗੱਡੀਆਂ ਮੰਗਵਾਉਣੀਆਂ ਪਈਆਂ। ਖਬਰ ਲਿਖੇ ਜਾਣ ਵੇਲੇ ਤੱਕ ਸਮਾਣਾ ਪਟਿਆਲਾ ਸੰਗਰੂਰ ਖਨੌਰੀ ਅਤੇ ਮਾਨਸਾ ਤੋਂ 7 ਫਾਇਰ ਬ੍ਰਿਗੇਡ ਦੀਆਂ ਗੱਡੀਆਂ ਅੱਗ ਬੁਝਾਉਣ ਦੀ ਲਗਾਤਾਰ ਕੋਸ਼ਿਸ਼ ਵਿੱਚ ਲੱਗੀਆਂ ਹੋਈਆਂ ਹਨ। ਜਾਣਕਾਰੀ ਅਨੁਸਾਰ ਸਵੇਰੇ ਲਗਭਗ 6 ਵਜੇ ਜਾਖਲ ਰੋਡ ਤੋਂ ਲੰਘ ਰਹੇ ਵਿਨੋਦ ਕੁਮਾਰ ਅੰਬੇ ਮੋਟਰਜ਼ ਨੇ ਦੁਕਾਨ ਚ ਅੱਗ ਲੱਗਣ ਦੀ ਸੂਚਨਾ ਦਿੱਤੀ । ਪਤਾ ਲੱਗਦਿਆਂ ਹੀ ਵੱਡੀ ਗਿਣਤੀ ਵਿੱਚ ਡੇਰਾ ਪ੍ਰੇਮੀ ਮੌਕੇ ਤੇ ਪੁੱਜ ਕੇ ਅੱਗ ਬੁਝਾਉਣ ਵਿੱਚ ਜੁਟ ਗਏ। ਅੱਗ ਇੰਨੀ ਭਿਆਨਕ ਸੀ ਕਿ ਚਾਰੇ ਪਾਸੇ ਧੂਏਂ ਦਾ ਗੁਬਾਰ ਨਜ਼ਰ ਆਉਣ ਲੱਗਾ। ਗਨੀਮਤ ਇਹ ਰਹੀ ਕਿ ਕਿਸੇ ਵੀ ਤਰਾਂ ਦਾ ਜਾਨੀ ਨੁਕਸਾਨ ਹੋਣੋਂ ਬਚਾਅ ਹੋ ਗਿਆ।

Related Articles

Leave a Comment