newslineexpres

Joe Rogan Podcasts You Must Listen
Home Uncategorized ਪੰਜਾਬ ਫੀਲਡ ਐਂਡ ਵਰਕਰਜ਼ ਵਰਕਸ਼ਾਪ ਯੂਨੀਅਨ ਵੱਲੋਂ ਪੁੱਡਾ ਪਟਿਆਲਾ ਦਫਤਰ ਦੇ ਬਾਹਰ ਧਰਨਾ 6ਵੇਂ ਦਿਨ ਵੀ ਜਾਰੀ 

ਪੰਜਾਬ ਫੀਲਡ ਐਂਡ ਵਰਕਰਜ਼ ਵਰਕਸ਼ਾਪ ਯੂਨੀਅਨ ਵੱਲੋਂ ਪੁੱਡਾ ਪਟਿਆਲਾ ਦਫਤਰ ਦੇ ਬਾਹਰ ਧਰਨਾ 6ਵੇਂ ਦਿਨ ਵੀ ਜਾਰੀ 

by Newslineexpres@1

ਪੰਜਾਬ ਫੀਲਡ ਐਂਡ ਵਰਕਰਜ਼ ਵਰਕਸ਼ਾਪ ਯੂਨੀਅਨ ਵੱਲੋਂ ਪੁੱਡਾ ਪਟਿਆਲਾ ਦਫਤਰ ਦੇ ਬਾਹਰ ਧਰਨਾ 6ਵੇਂ ਦਿਨ ਵੀ ਜਾਰੀ     

 ਪਟਿਆਲਾ, 21 ਜੁਲਾਈ – ਨਿਊਜ਼ਲਾਈਨ ਐਕਸਪ੍ਰੈਸ – ਪੰਜਾਬ ਫੀਲਡ ਐਂਡ ਵਰਕਰਜ਼ ਵਰਕਸ਼ਾਪ ਯੂਨੀਅਨ ਰਜਿ. 21 ਬ੍ਰਾਂਚ ਪੁੱਡਾ ਪਟਿਆਲਾ ਵੱਲੋਂ ਐਸਡੀਉ ਪੀਡੀਏ ਪਟਿਆਲਾ ਦੇ ਦਫਤਰ ਅੱਗੇ ਰੱਖੀ ਭੁੱਖ ਛੇਵੇਂ ਦਿਨ ਵਿੱਚ ਜਾਰੀ ਰਹੀ।     ਬ੍ਰਾਂਚ ਪਟਿਆਲਾ ਪ੍ਰਧਾਨ ਤੇ ਸੂਬਾ ਜਨਰਲ ਸਕੱਤਰ ਸੀਸਨ ਕੁਮਾਰ ਵਲੋਂ ਭੇਜੇ ਪ੍ਰੈੱਸ ਨੋਟ ਮੁਤਾਬਕ ਠੇਕੇਦਾਰ ਅਧੀਨ ਕੰਮ ਕਰਦੇ ਪੰਪ ਉਪਰੇਟਰ ਮੰਗਤ ਰਾਮ ਨੂੰ ਠੇਕੇਦਾਰ ਵੱਲੋਂ ਨੋਕਰੀ ਤੋ ਫਾਰਗ ਕਰ ਦਿੱਤਾ ਗਿਆ ਜਦਕਿ ਮੰਗਤ ਰਾਮ ਪਿੱਛਲੇ 10 ਸਾਲਾਂ ਤੋਂ ਆਪਣੀ ਡਿਊਟੀ ਪੂਰੀ ਇਮਾਨਦਾਰੀ ਨਾਲ ਨਿਭਾਅ ਰਿਹਾ ਸੀ। ਇਸੇ ਠੇਕੇਦਾਰ ਨਾਲ ਮਿਲਕੇ ਐਸ ਡੀ ਉ ਵੱਲੋਂ ਆਪਣੇ ਚਹੇਤੇ ਨੂੰ ਨੋਕਰੀ ਰੱਖ ਲਿਆ ਗਿਆ। ਐਸ਼ ਡੀ ਉ ਦੀ ਇਸ ਹਰਕਤ ਕਾਰਨ ਸਮੂੱਚੇ ਆਉਟ ਹੋੰਰਸਿੰਗ ਕਰਮਚਾਰੀਆਂ ਭਾਰੀ ਰੋਸ ਹੈ, ਕਿਉਂਕਿ ਇੱਕ ਪਾਸੇ ਸੰਘਰਸ਼ਾਂ ਦੇ ਦਬਾਅ ਹੇਠ ਸਰਕਾਰ ਵੱਲੋਂ ਵੱਖ-ਵੱਖ ਵਿਭਾਗਾਂ ਦੇ ਆਊਟ ਸੋਰਸਿਂਗ ਕਰਮਚਾਰੀਆਂ ਦੀਆਂ ਰੈਗੂਲਰ ਕਰਨ ਲਈ ਲਿਸਟਾਂ ਮੰਗੀਆਂ ਜਾ ਰਹੀਆਂ ਤੇ ਦੂਜੇ ਪਾਸੇ ਐਸ ਡੀ ਉ ਪੁੱਡਾ ਪਟਿਆਲਾ ਵੱਲੋਂ ਮੰਗਤ ਰਾਮ ਨੂੰ ਨੋਕਰੀ ਤੋਂ ਫ਼ਾਰਗ ਕਰਕੇ ਰੈਗੂਲਰ ਹੋਣ ਤੋਂ ਵਾਂਝਾ ਕਰ ਦਿੱਤਾ। ਜਿਸ ਨੂੰ ਜੱਥੇਬੰਦੀ ਹਰਗਿਜ਼ ਬਰਦਾਸ਼ਤ ਨਹੀਂ ਕਰੇਗੀ। ਸੋ ਜੱਥੇਬੰਦੀ ਨੇ ਐਲਾਨ ਕੀਤਾ ਭੁੱਖ ਹੜਤਾਲ ਲਗਾਤਾਰ ਜਾਰੀ ਰਹੇਗੀ ਜਿੰਨੀ ਦੇਰ ਫ਼ਾਰਗ ਕੀਤੇ ਮੰਗਤ ਰਾਮ ਨੂੰ ਬਹਾਲ ਨਹੀਂ ਕੀਤਾ ਜਾਵੇਗਾ। ਅੱਜ ਦੀ ਭੁੱਖ ਹੜਤਾਲ ਵਿੱਚ  ਮੰਗਤ ਰਾਮ, ਭੂਪਿੰਦਰ ਸਿੰਘ, ਗੁਰਪ੍ਰੀਤ ਸਿੰਘ, ਹਰਵਿੰਦਰ ਸਿੰਘ, ਜਸ਼ਨਪ੍ਰੀਤ ਸਿੰਘ ਹਾਜਰ ਰਹੇ। ਪੀ ਡੀ ਏ ਦੇ ਐਸ ਡੀ ਉ ਦੇ ਵਿਰੋਧ ਵਿੱਚ ਪੁਰੇ ਜੋਰ ਸੋਰ ਨਾਲ ਡੱਟ ਕੇ ਨਾਅਰੇਬਾਜ਼ੀ ਕੀਤੀ ਗਈ। ਪੀ ਡੀ ਏ ਪਟਿਆਲਾ ਬ੍ਰਾਂਚ ਪ੍ਰਧਾਨ ਤੇ ਸੂਬਾ ਜਨਰਲ ਸੱਕਤਰ ਸੀਸਨ ਕੁਮਾਰ ਨੇ ਕਿਹਾ ਆਉਣ ਵਾਲੇ ਦਿਨਾਂ ਲਈ ਰਣਨੀਤੀ ਵੀ ਤਿਆਰ ਕਰਕੇ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ।  ਕਰਮਚਾਰੀਆਂ ਵੱਲੋਂ ਮਹਾਰਾਣੀ ਪ੍ਰਨੀਤ ਕੌਰ ਨੂੰ ਆਉਟ ਸੋਰਸਿਂਗ ਤੇ ਕੱਚੇ ਮੁਲਾਜ਼ਮਾਂ ਨੂੰ ਠੇਕੇਦਾਰੀ ਸਿਸਟਮ ਖ਼ਤਮ ਕਰਕੇ ਮਹਿਕਮੇ ਅਧੀਨ ਕਰਨ ਲਈ ਪੱਤਰ ਭੇਜਿਆ ਗਿਆ ਸੀ ਜਿਸ ਦੇ ਜਵਾਬ ਵਿੱਚ ਮੁੱਖ ਮੰਤਰੀ ਦਫ਼ਤਰ ਵੱਲੋਂ ਪੀ ਡੀ ਏ ਦਫ਼ਤਰ ਨੂੰ ਪੱਤਰ ਕਾਰਵਾਈ ਹਿੱਤ ਭੇਜਿਆ ਗਿਆ ਹੈ।  ਪੀ ਡੀ ਏ ਪਟਿਆਲਾ ਦਫ਼ਤਰ ਵਿੱਚ ਪੱਤਰ ‘ਤੇ ਕੋਈ ਕਾਰਵਾਈ ਨਹੀਂ ਕੀਤੀ ਗਈ। ਜਥੇਬੰਦੀ ਮੰਗ ਕਰਦੀ ਹੈ ਮੁੱਖ ਮੰਤਰੀ ਦਫ਼ਤਰ ਵੱਲੋਂ ਭੇਜੇ ਕਾਰਵਾਈ ਹਿੱਤ ਪੱਤਰ ‘ਤੇ ਜਲਦੀ ਤੋਂ ਜਲਦੀ ਕਾਰਵਾਈ ਕੀਤੀ ਜਾਵੇ ।         

 ਇਸ ਮੌਕੇ ਮੱਖਣ ਸਿੰਘ, ਅਮ੍ਰਿਤਪਾਲ ਸਿੰਘ, ਰਤਨ ਸਿੰਘ,  ਰਿੰਕੂ ਸਿੰਘ, ਮਨਵੀਰ ਸਿੰਘ, ਧਰਮਿੰਦਰ ਜੋਨੀ, ਸੋਮਾ ਦੇਵੀ, ਮਮਤਾ ਦੇਵੀ, ਬੱਬਲੀ ਆਦਿ ਹਾਜ਼ਰ ਸਨ। 

Related Articles

Leave a Comment