ਮੁੰਬਈ, 28 ਜੂਨ – ਨਿਊਜ਼ਲਾਈਨ ਐਕਸਪ੍ਰੈਸ – ਮੁਕੇਸ਼ ਅੰਬਾਨੀ ਦੇ ਛੋਟੇ ਪੁੱਤਰ ਅਨੰਤ ਅੰਬਾਨੀ ਅਤੇ ਰਾਧਿਕਾ ਮਰਚੈਂਟ ਜਲਦ ਹੀ ਵਿਆਹ ਕਰਨ ਜਾ ਰਹੇ ਹਨ। ਇਹ ਵਿਆਹ ਸਾਲ ਦੀ ਸ਼ੁਰੂਆਤ ਤੋਂ ਹੀ ਸੁਰਖੀਆਂ ‘ਚ ਹੈ। ਪਿਛਲੇ ਕਈ ਮਹੀਨਿਆਂ ਤੋਂ ਵਿਆਹ ਨਾਲ ਸਬੰਧਤ ਰਸਮਾਂ ਚੱਲ ਰਹੀਆਂ ਹਨ। ਹੁਣ ਉਨ੍ਹਾਂ ਦੇ ਵਿਆਹ ਦਾ ਲਗਜ਼ਰੀ ਕਾਰਡ ਵਾਇਰਲ ਹੋ ਰਿਹਾ ਹੈ ਅਤੇ ਚਾਰੇ ਪਾਸੇ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ।
ਅਨੰਤ ਅਤੇ ਰਾਧਿਕਾ ਦੇ ਵਿਆਹ ਦਾ ਕਾਰਡ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ। ਕਾਰਡ ਨੂੰ ਦੇਖ ਪਤਾ ਲੱਗਦਾ ਹੈ ਕਿ ਅੰਬਾਨੀ ਪਰਿਵਾਰ ਨੇ ਦੌਲਤ ਨਾਲ ਸੱਭਿਆਚਾਰ ਦਾ ਸੰਗਮ ਬਣਾਉਣ ਦੀ ਕੋਸ਼ਿਸ਼ ਕੀਤੀ ਹੈ। ਇਹ ਡਿਜ਼ਾਈਨ ਪ੍ਰਾਚੀਨ ਹਿੰਦੂ ਮੰਦਰਾਂ ਤੋਂ ਪ੍ਰੇਰਿਤ ਹੈ ਅਤੇ ਇਸ ਵਿਚ ਸੋਨੇ ਅਤੇ ਚਾਂਦੀ ਵਰਗੀਆਂ ਕੀਮਤੀ ਧਾਤਾਂ ਦੀ ਵਰਤੋਂ ਕੀਤੀ ਗਈ ਹੈ।
ਵੀਡੀਓ ਵਿੱਚ ਦੇਖ ਸਕਦੇ ਹੋ ਇਨਵੀਟੇਸ਼ਨ ਕਾਰਡ ਇੱਕ ਬਾਕਸ ਦੇ ਰੂਪ ਵਿੱਚ ਹੈ। ਜਦੋਂ ਤੁਸੀਂ ਇਸ ਬਾਕਸ ਨੂੰ ਖੋਲ੍ਹੋਗੇ ਤਾਂ ਇਹ ਕਿਸੇ ਪ੍ਰਾਚੀਨ ਮੰਦਰ ਦਾ ਪ੍ਰਤੀਰੂਪ ਨਜ਼ਰ ਆਉਂਦਾ ਹੈ। ਸਭ ਤੋਂ ਪਹਿਲਾਂ ਦੋ ਦਰਵਾਜ਼ੇ ਹਨ। ਇਨ੍ਹਾਂ ਨੂੰ ਖੋਲ੍ਹਣ ‘ਤੇ ਕਾਰਡ ਦੇ ਅੰਦਰ ਐਂਟਰੀ ਮਿਲਦੀ ਹੈ। ਉਸ ਦਰਵਾਜ਼ੇ ਨੂੰ ਅਨੰਤ ਅੰਬਾਨੀ ਅਤੇ ਰਾਧਿਕਾ ਮਰਚੈਂਟ ਦੀ ਜ਼ਿੰਦਗੀ ਵਿੱਚ ਇੱਕ ਨਵੀਂ ਸ਼ੁਰੂਆਤ ਦੇ ਸੰਕੇਤ ਦੇ ਤੌਰ ‘ਤੇ ਦਿਖਾਇਆ ਗਿਆ ਹੈ। ਦਰਵਾਜ਼ਾ ਖੋਲ੍ਹਦਿਆਂ ਹੀ ਚਾਂਦੀ ਨਾਲ ਬਣਿਆ ਇੱਕ ਮੰਦਰ ਮਿਲਦਾ ਹੈ, ਜਿਸ ਵਿੱਚ ਸੋਨੇ ਦੀਆਂ ਮੂਰਤੀਆਂ ਲੱਗੀਆਂ ਹੋਈਆਂ ਹਨ। ਕਾਰਡ ਦੇ ਅੰਦਰ ਭਗਵਾਨ ਗਣੇਸ਼, ਭਗਵਾਨ ਵਿਸ਼ਨੂੰ, ਲਕਸ਼ਮੀ, ਰਾਧਾ-ਕ੍ਰਿਸ਼ਨ, ਦੁਰਗਾ ਆਦਿ ਦੇਵੀ-ਦੇਵਤਿਆਂ ਦੀਆਂ ਤਸਵੀਰਾਂ ਹਨ। ਵਿਆਹ ਦੇ ਕਾਰਡ ਦੇ ਨਾਲ ਹੀ ਨੀਤਾ ਅੰਬਾਨੀ ਦਾ ਸਾਰੇ ਮਹਿਮਾਨਾਂ ਨੂੰ ਸੰਬੋਧਿਤ ਇੱਕ ਪੱਤਰ ਵੀ ਹੈ, ਜੋ ਹੱਥ ਨਾਲ ਲਿਖਿਆ ਗਿਆ ਹੈ। ਉਸ ਚਿੱਠੀ ‘ਚ ਨੀਤਾ ਅੰਬਾਨੀ ਨੇ ਆਪਣੀਆਂ ਭਾਵਨਾਵਾਂ ਜ਼ਾਹਰ ਕਰਦਿਆਂ ਹੋਇਆਂ ਸਾਰੇ ਮਹਿਮਾਨਾਂ ਨੂੰ ਇਸ ਸ਼ੁਭ ਮੌਕੇ ‘ਤੇ ਆਉਣ ਦੀ ਬੇਨਤੀ ਕੀਤੀ ਹੈ।