newslineexpres

Home Uncategorized ???? ਹਿੰਦੂ ਸੁਰਕਸ਼ਾ ਸਮਿਤੀ ਅਤੇ ਹਿੰਦੂ ਤਖਤ ਯੂਥ ਵਿੰਗ ਨੇ ਫ਼ੂਕਿਆ ਜਸਟਿਨ ਟਰੂਡੋ ਦਾ ਪੁਤਲਾ

???? ਹਿੰਦੂ ਸੁਰਕਸ਼ਾ ਸਮਿਤੀ ਅਤੇ ਹਿੰਦੂ ਤਖਤ ਯੂਥ ਵਿੰਗ ਨੇ ਫ਼ੂਕਿਆ ਜਸਟਿਨ ਟਰੂਡੋ ਦਾ ਪੁਤਲਾ

by Newslineexpres@1

???? ਹਿੰਦੂ ਸੁਰਕਸ਼ਾ ਸਮਿਤੀ ਅਤੇ ਹਿੰਦੂ ਤਖਤ ਯੂਥ ਵਿੰਗ ਨੇ ਫ਼ੂਕਿਆ ਜਸਟਿਨ ਟਰੂਡੋ ਦਾ ਪੁਤਲਾ

???? ਹਿੰਦੂ ਸਭਾ ਮੰਦਿਰ ਤੇ ਹਮਲੇ ਦੀ ਕੀਤੀ ਕੜੀ ਨਿੰਦ

ਪਟਿਆਲਾ, 5 ਨਵੰਬਰ – ਨਿਊਜ਼ਲਾਈਨ ਐਕਸਪ੍ਰੈਸ – ਸ਼੍ਰੀ ਹਿੰਦੂ ਤਖਤ ਯੂਥ ਵਿੰਗ ਜਿਲਾ ਪਟਿਆਲਾ ਦੇ ਪ੍ਰਧਾਨ ਕੁਸ਼ਲ ਚੋਪੜਾ ਦੀ ਅਗਵਾਈ ਹੇਠ ਕੈਨੇਡਾ ਦੇ ਬਰੈਮਪਟਨ ਸ਼ਹਿਰ ਵਿਖੇ ਹਿੰਦੂ ਸਭਾ ਮੰਦਿਰ ਤੇ ਕੁਝ ਅਣਪਛਾਤੇ ਲੋਕਾਂ ਵੱਲੋਂ ਕੀਤੇ ਗਏ ਹਮਲੇ ਦੇ ਵਿਰੋਧ ਵਿੱਚ ਕਾਲੀ ਮਾਤਾ ਮੰਦਿਰ ਤੋਂ ਵੱਖ ਵੱਖ ਬਜਾਰਾਂ ਵਿੱਚ ਰੋਸ ਮਾਰਚ ਕੱਢਣ ਤੋਂ ਬਾਅਦ ਸ਼ੇਰਾਂ ਵਾਲ਼ਾ ਗੇਟ ਵਿਖੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦਾ ਪੁਤਲਾ ਫੁਕਿਆ ਗਿਆ। ਇਸ ਮੌਕੇ ਵਿਸ਼ੇਸ਼ ਤੌਰ ਤੇ ਆਲ ਇੰਡੀਆ ਹਿੰਦੂ ਸੁਰਕਸ਼ਾ ਸਮਿਤੀ ਦੇ ਪ੍ਰਧਾਨ ਆਸ਼ੂਤੋਸ਼ ਗੌਤਮ, ਅਸ਼ੋਕ ਸ਼ਰਮਾ, ਪਵਨ ਅਹੂਜਾ, ਰਾਜੂ, ਵਰਿੰਦਰ ਮੋਦਗਿੱਲ, ਬਬਲਾ, ਅਮਨਦੀਪ ਭਾਟੀਆ ਵੀ ਪਹੁੰਚੇ ਅਤੇ ਇਸ ਹਮਲੇ ਦੀ ਕੜੀ ਨਿੰਦਾ ਕੀਤੀ। ਇਸ ਮੌਕੇ ਕੁਸ਼ਲ ਚੋਪੜਾ ਨੇ ਕਿਹਾ ਇੱਕ ਸੋਚੀ ਸਮਝੀ ਸਾਜ਼ਿਸ਼ ਦੇ ਤਹਿਤ ਕੈਨੇਡਾ ਵਿੱਚ ਹਿੰਦੂ ਮੰਦਿਰਾਂ ਅਤੇ ਹਿੰਦੂਆਂ ਨੂੰ ਵਿਖੇ ਨਿਸ਼ਾਨਾ ਬਣਾਇਆ ਗਿਆ ਹੈ। ਜਿਸ ਵਿੱਚ ਕਈ ਹਿੰਦੂ ਭਗਤ ਜਖਮੀ ਹੋਏ ਅਤੇ ਕਈਆਂ ਦੀ ਗੰਭੀਰ ਸੱਟਾਂ ਵੀ ਲੱਗੀਆਂ ਹਨ। ਉਹਨਾਂ ਅੱਗੇ ਕਿਹਾ ਕਿ ਹਿੰਦੂ ਤਖਤ ਯੂਥ ਵਿੰਗ ਇਸ ਹਮਲੇ ਦੀ ਕੜੀ ਨਿੰਦਾ ਕਰਦਾ ਹੈ ਅਤੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਪੀਲ ਕਰਦਾ ਹੈ ਕਿ ਕਨੇਡਾ ਵਿੱਚ ਹਿੰਦੂ ਭਾਈਚਾਰੇ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾਵੇ ਅਤੇ ਕਨੇਡਾ ਦੇ ਪ੍ਰਧਾਨ ਮੰਤਰੀ ਨਾਲ ਗੱਲਬਾਤ ਕਰਕੇ ਭਵਿੱਖ ਵਿੱਚ ਇਹੋ ਜਿਹੇ ਹਮਲਿਆਂ ਨੂੰ ਹੋਣ ਤੋਂ ਰੋਕਿਆ ਜਾਵੇ। ਇਸ ਮੌਕੇ ਸਾਹਿਲ ਬਾਤਿਸ਼, ਵਿਵੇਕ ਸ਼ਰਮਾ, ਅਮਨ ਭਾਰਦਵਾਜ, ਨਮਨ ਮਲਹੋਤਰਾ, ਭੂਵਨ ਢਿੱਲੋਂ, ਮਾਨਵ ਕੰਬੋਜ, ਰਾਹੁਲ ਅਰੋੜਾ, ਸਮਰ ਰਾਏ, ਹਿਮਾਂਸ਼ੂ ਸ਼ਰਮਾ, ਨੀਰਜ, ਪੀਯੂਸ਼ ਮਲਹੋਤਰਾ, ਆਸ਼ੀਸ਼ ਸਚਦੇਵਾ, ਕ੍ਰਿਸ਼ਨ ਕੁਮਾਰ, ਗੌਰਵ ਰਾਜਪੂਤ, ਬੰਟੀ, ਸ਼ੋਬਿਤ ਰਾਣਾ, ਜਸ , ਰਵੀ ਅਬਲੋਵਾਲ, ਸਕਸ਼ਮ ਕੁਮਾਰ, ਮੋਹਿਤ ਮੰਗਾ, ਮਯੰਕ ਬਜਾਜ, ਭਵਨੀਤ ਸਿੰਘ, ਰਾਘਵ ਭਾਰਦਵਾਜ, ਸ਼ਿਵਮ ਕੁਮਾਰ, ਕ੍ਰਿਸ਼ੀ ਸ਼ਰਮਾ, ਲਵਿਸ਼ ਕੱਕੜ, ਲਵਿਸ਼ ਮਹਿਰਾ ਆਦਿ ਹਾਜ਼ਰ ਸਨ।

Newsline Express 

Related Articles

Leave a Comment