newslineexpres

Home Article ਵਿਕਾਸ ਹੀ ਮਨੁੱਖ ਨੂੰ ਲੈਕੇ ਜਾ ਰਿਹੈ ਵਿਨਾਸ਼ ਵੱਲ : ਐਡਵੋਕੇਟ ਪ੍ਰਭਜੀਤਪਾਲ ਸਿੰਘ

ਵਿਕਾਸ ਹੀ ਮਨੁੱਖ ਨੂੰ ਲੈਕੇ ਜਾ ਰਿਹੈ ਵਿਨਾਸ਼ ਵੱਲ : ਐਡਵੋਕੇਟ ਪ੍ਰਭਜੀਤਪਾਲ ਸਿੰਘ

by Newslineexpres@1
ਵਿਕਾਸ ਹੀ ਮਨੁੱਖ ਨੂੰ ਲੈਕੇ ਜਾ ਰਿਹੈ ਵਿਨਾਸ਼ ਵੱਲ : ਐਡਵੋਕੇਟ ਪ੍ਰਭਜੀਤਪਾਲ ਸਿੰਘ
ਗਲੋਬਲ ਵਾਰਮਿੰਗ, ਕੁਦਰਤੀ ਆਫ਼ਤ ਨਹੀਂ, ਇਨਸਾਨੀ ਕਰਤੂਤ ਹੈ – ਪ੍ਰਭਜੀਤਪਾਲ ਸਿੰਘ
ਜੀਵਨ ਜੀਣ ਦੀ ਮੁੱਢਲੀ ਜਰੂਰਤ, ਜੋ ਇਨਸਾਨ ਨੇ ਆਪਣੀ ਤਰੱਕੀ ਤੇ ਸੁੱਖ-ਸਹੂਲਤ ਲਈ ਕੁਦਰਤੀ ਸ੍ਰੋਤਾ ਦਾ ਘਾਣ ਕਰਕੇ ਅਤੇ ਵਾਤਾਵਰਣ ਨੂੰ ਤਹਿਸ ਨਹਿਸ ਤੇ ਗੰਦਲਾਂ ਕਰਕੇ ਜੀਵਨ ਮਾਰੂ ਬਣਾ ਲਿਆ ਹੈ। ਅਸੀਂ ਤਾਂ ਗੁਰੂ ਸਾਹਿਬਾਨਾਂ ਵਲੋ ਫ਼ਰਮਾਏ ਬਚਣ “ ਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ” ਦਾ ਵੀ ਨਿਰਾਦਰ ਕਰ ਦਿੱਤਾ ਹੈ। ਵਿਕਾਸ ਅਤੇ ਮੁਨਾਫ਼ੇ ਦੇ ਚੱਕਰ ਵਿੱਚ ਹਵਾ,ਪਾਣੀ,ਧਰਤੀ ਸਭ ਜਹਿਰੀਲਾਂ ਕਰ ਲਿਆ ਹੈ। ਲਗਾਤਾਰ ਆਪਣੀ ਤਰੱਕੀ ਲਈ ਕੁਦਰਤ ਤੇ ਕੁਦਰਤੀ ਸੋਮਿਆਂ ਨਾਲ ਕੀਤੀ ਜਾ ਰਹੀ ਛੇੜਝਾੜ ਆਖਿਰ ਕੁਦਰਤ ਵੀ ਕਦੋਂ ਤੱਕ ਬਰਦਾਸ਼ਤ ਕਰੇ। ਮਨੁੱਖ ਆਖਿਰ ਆਪਣੇ ਵਿਕਾਸ ਦੇ ਚੱਕਰ ਵਿੱਚ ਆਪਣਾ ਅੰਤ ਆਪ ਹੀ ਸਹੇੜ ਰਿਹਾ ਹੈ। ਅੰਤਰਰਾਸਟਰੀ ਵਿਗਿਆਨਿਕ ਸਮੂਹ ਅਤੇ World Whether Attribution ਗਰੁੱਪ ਨੇ ਸਭ ਪਹਿਲੂਆਂ ਤੇ ਰਿਪੋਟ ਵਿੱਚ ਕਿਹਾ ਹੈ ਕਿ ਕੁਦਰਤ ਪ੍ਰਤੀ ਇਨਸਾਨੀ ਗਤੀਵਿਧੀਆਂ ਕਾਰਨ ਜਲਵਾਯੂ ਪਰਿਵਰਤਨ 30 ਗੁਣਾ ਵੱਧ ਗਿਆ ਹੈ। ਵੱਧ ਰਿਹਾ ਤਾਪਮਾਨ ਜੋ ਅੱਜ ਵੱਖ-ਵੱਖ ਥਾਵਾਂ ਤੇ 47 ਤੋ 50 ਡਿਗਰੀ ਤੱਕ ਪੁੱਜ ਗਿਆ ਹੈ, ਪਸ਼ੂ-ਪੰਛੀ ਅਤੇ ਮਨੁੱਖੀ ਜੀਵਨ ਲਈ ਬਹੁੱਤ ਘਾਤਕ ਸਿੱਧ ਹੋ ਰਿਹਾ ਹੈ, ਕਿਉਂਕਿ ਇੱਕ ਸੀਮਾ ਤੱਕ ਹੀ ਸਭ ਸਹਿਣ ਕੀਤਾ ਜਾ ਸਕਦਾ ਹੈ। ਮਨੁੱਖ ਵੱਲੋ ਕੁਦਰਤ ਪ੍ਰਤੀ ਕੀਤੀ ਜਾ ਰਹੀ ਇਸ ਧੱਕੇਸ਼ਾਹੀ ਨਾਲ ਮਨੁੱਖੀ ਜੀਵਨ ਤਾਂ ਖ਼ਤਮ ਹੋਵੇਗਾ ਹੀ ਨਾਲ ਹੀ ਕਰੋੜਾਂ ਜੀਵ-ਜੰਤੂ, ਬਨਸਪਤੀ, ਰੁੱਖ, ਪੌਦੇ ਖ਼ਤਮ ਹੋ ਜਾਣਗੇ ਜਿੰਨਾ ਦਾ ਕੋਈ ਦੋਸ਼ ਵੀ ਨਹੀਂ ਹੋਵੇਗਾ।  ਉਹ ਤਾਂ ਸ਼ਿਰਫ ਇਨਸਾਨ ਦੀ ਕਰਨੀ ਦਾ ਫਲ ਭੁਗਤਨਗੇ ਕਿਉਂਕਿ ਉਹ ਤਾਂ ਕੁਦਰਤ ਤੋਂ ਉਨ੍ਹਾ ਹੀ ਲੈਂਦੇ ਨੇ ਜਿੰਨਾ ਉਹਨਾਂ ਨੂੰ ਜਰੂਰਤ ਹੁੰਦੀ ਹੈ, ਜਦਕਿ ਇਨਸਾਨ ਦੀ ਇਛਾ, ਚਾਹਤ ਅਤੇ ਲਾਲਚ ਦਾ ਕੋਈ ਅੰਤ ਨਹੀਂ ਹੁੰਦਾ। ਵਿਕਾਸ ਦੇ ਨਾਂ ‘ਤੇ ਕੁਦਰਤੀ ਸ੍ਰੋਤ ਕੋਲਾ, ਤੇਲ, ਗੈਸ, ਪਾਣੀ ਸਭ ਦੀ ਬੇਹਿਸਾਬ-ਬੇਤਰਤੀਬ ਵਰਤੋਂ ਕਰਨਾ, ਲਗਾਤਾਰ ਬਿਨਾਂ ਸੋਚੇ ਦਰਖਤਾਂ ਦੀ ਕਟਾਈ, ਬਿਨਾਂ ਉਨ੍ਹਾਂ ਦੀ ਭਰਪਾਈ ਜਿਸ ਨਾਲ ਹਵਾ ਵੀ ਗੰਧਲੀ ਕਰ ਲਈ ਜੋ ਇਸ ਜਲਵਾਯੂ ਪਰਿਵਰਤਨ, ਵਧਦੀ ਗਰਮੀ ਦਾ ਮੁੱਖ ਕਾਰਨ ਹੈ, ਪਰ ਅਫ਼ਸੋਸ ਤਾਂ ਇਸ ਗੱਲ ਦਾ ਹੈ ਕਿ ਸਭ ਕੁਝ ਜਾਣਦੇ ਹੋਏ ਵੀ ਇਸ ਪ੍ਰਤੀ ਸੁਹਿਰਦਤਾ ਨਾਲ ਵਿਚਾਰ ਕਰ ਇਸ ਸਭ ਨੂੰ ਠੀਕ ਕਰਨ ਦੀ ਬਜਾਏ ਅੰਨੇਵਾਹ ਅੱਗੇ ਵੱਲ ਭੱਜਦੇ ਜਾ ਰਹੇ ਹਾਂ। ਲਗਾਤਾਰ ਦਰਖਤਾਂ ਦਾ ਘਟਣਾ ਤੇ ਇਮਾਰਤਾਂ ਦਾ ਵਧਣਾ ਖਤਰਨਾਕ ਹੁੰਦਾ ਜਾ ਰਿਹਾ ਹੈ। ਪਹਾੜਾਂ ਤੇ ਠੰਡੀਆਂ ਜਗ੍ਹਾਂਵਾਂ ਤੇ ਵੀ ਲਗਾਤਾਰ ਤਾਪਮਾਨ ਵੱਧ ਰਿਹਾ ਹੈ। ਵਾਸਤਵ ਵਿੱਚ ਗ੍ਰੀਨ ਹਾਊਸ ਗੈਸ ਵੱਧ ਤੋਂ ਵੱਧ ਛੱਡੇ ਜਾਣ ਕਾਰਨ ਸੰਤੁਲਨ ਵਿਗੜ ਰਿਹਾ ਹੈ। ਇਸ ਤਰ੍ਹਾਂ ਆਪਣੇ ਵਿਕਾਸ ਲਈ ਕੁਦਰਤ ਦਾ ਸੰਤੁਲਨ ਵਿਗਾੜਨਾ ਇਨਸਾਨ ਨੂੰ ਬਹੁਤ ਮਹਿੰਗਾ ਪਵੇਗਾ। ਸਰਕਾਰਾਂ ਦਾ ਵੀ ਇਸ ਵੱਲ ਕੋਈ ਖ਼ਾਸ ਧਿਆਨ ਨਹੀਂ ਜਾਪਦਾ, ਜੋ ਇਸ ਨੂੰ ਅਣਗੋਹਲਿਆ ਕਰ ਰਹੀਆਂ ਹਨ। ਦਫਤਰਾਂ ਦੇ ਸਮੇਂ ਬਦਲਣ ਅਤੇ ਫਸਲਾਂ ਬੀਜਣ ਦੀ ਤਾਰੀਕ ਨਾਲ ਮਸਲਾ ਹੱਲ ਹੋਣ ਵਾਲਾ ਨਹੀਂ। ਇਸ ਸਭ ‘ਤੇ ਠੋਸ ਨੀਤੀ ਅਤੇ ਨੀਅਤ ਤੋਂ ਬਿਨਾਂ ਕੁਝ ਨਹੀਂ ਹੋਣ ਵਾਲਾ।  (ਐਨ.ਜੀ. ਟੀ.) ਨੈਸ਼ਨਲ ਗ੍ਰੀਨ ਟ੍ਰਿਬਿਊਨਲ ਅਤੇ (ਸੀ. ਜੀ. ਡਬਲਯੂ.) ਸੈਂਟਰਲ ਗਰਾਊਂਡ ਵਾਟਰ ਬੋਰਡ ਦੀ ਰਿਪੋਟ ਮੁਤਾਬਕ 2039 ਤੱਕ ਧਰਤੀ ਹੇਠਲਾ ਪਾਣੀ 300 ਮੀਟਰ ਥੱਲੇ ਚਲਾ ਜਾਵੇਗਾ। ਸਿੰਚਾਈ ਅਤੇ ਪੀਣ ਲਈ ਯੋਗ ਪਾਣੀ ਖਤਮ ਹੋ ਜਾਵੇਗਾ। ਇਸ ਲਈ ਜਲਦ ਖੇਤਾਂ ਨੂੰ ਨਹਿਰੀ ਪਾਣੀ ਲਗਾਉਣਾ ਹੋਵੇਗਾ ਤਾਂ ਜੋ ਧਰਤੀ ਦੀ ਹਿੱਕ ਪਾੜ ਪਾਣੀ ਕੱਢ ਰਹੀਆਂ ਮੋਟਰਾਂ ਬੰਦ ਹੋ ਸਕਣ। ਵਧਦੇ ਪਾਰੇ ਕਾਰਨ ਮੋਤਾਂ ਹੋ ਰਹੀਆਂ ਹਨ, ਲਗਾਤਾਰ ਹੀਟ ਵੇਵ ਬੜੀ ਤੇਜ਼ੀ ਨਾਲ ਵਧ ਰਹੀਆਂ ਹਨ। ਇਸ ਵਾਰ ਤਾਂ ਅਸੀਂ ਸਹਾਰ ਲਿਆ, ਸੋਚੋ ਅਗਲੀ ਵਾਰ ਕੀ ਹਲਾਤ ਹੋਣਗੇ। ਜੇਕਰ ਹੁਣ ਵੀ ਜਲਦ ਕੁਦਰਤ ਵਿਰੋਧੀ ਗੈਸਾਂ ਛੱਡਣ, ਦਰਖਤਾਂ ਦੀ ਕਟਾਈ ਅਤੇ ਲਵਾਈ ਪ੍ਰਤੀ ਜਾਗਰੂਕ ਨਾ ਹੋਏ ਤਾਂ ਆਪਣਾ ਖਾਣ-ਪਾਣ ਉਦਯੋਗ ਕੁਦਰਤ ਦੇ ਅਨੁਕੂਲ ਨਾ ਕੀਤੇ, ਵੱਧ ਰਹੀ ਅਬਾਦੀ ਤੇ ਜੀਵਨ ਜੀਣ ਲਈ ਘੱਟ ਰਹੇ ਕੁਦਰਤੀ ਸੋਮਿਆਂ ਵਿੱਚ ਸਮਾਨਤਾ ਪ੍ਰਤੀ ਜਾਗਰੂਕ ਹੋ ਸਭ ਠੀਕ ਕਰਣ ਲਈ ਉਪਰਾਲੇ ਨਾ ਕੀਤੇ ਤਾਂ ਬਹੁਤ ਦੇਰ ਹੋ ਜਾਵੇਗੀ। ਮਨ ਲਿਆ ਜਾਵੇ ਕੀ ਇਹ ਸੁੰਦਰ ਕਾਇਨਾਤ, ਜੀਵ-ਜੰਤੂ ਅਤੇ ਮਨੁੱਖੀ ਜੀਵਨ ਡਾਈਨਾਸੋਰ ਪ੍ਰਜਾਤੀ ਵਾਂਗ ਅਲੋਪ ਹੋ ਜਾਵੇਗਾ।
ਲੇਖਕ:- ਐਡਵੋਕੇਟ ਪ੍ਰਭਜੀਤਪਾਲ ਸਿੰਘ

Related Articles

Leave a Comment