newslineexpres

Joe Rogan Podcasts You Must Listen
Home Elections ???? ਜਿਮਖਾਨਾ ਚੋਣਾਂ ਸੰਪੰਨ ;???? ਫਰੈਂਡਸ਼ਿਪ ਗਰੁੱਪ ਦੀ ਸ਼ਾਨਦਾਰ ਜਿੱਤ

???? ਜਿਮਖਾਨਾ ਚੋਣਾਂ ਸੰਪੰਨ ;???? ਫਰੈਂਡਸ਼ਿਪ ਗਰੁੱਪ ਦੀ ਸ਼ਾਨਦਾਰ ਜਿੱਤ

by Newslineexpres@1

???? ਜਿਮਖਾਨਾ ਚੋਣਾਂ ਸੰਪੰਨ*

???? ਫਰੈਂਡਸ਼ਿਪ ਗਰੁੱਪ ਦੀ ਸ਼ਾਨਦਾਰ ਜਿੱਤ*

???? ਡਾ. ਮਨਮੋਹਨ ਸਿੰਘ, ਡਾ. ਸੁਧੀਰ ਵਰਮਾ, ਡਾ. ਸੁਖਦੀਪ ਬੋਪਾਰਾਏ, ਦੀਪਕ ਕੰਮਪਾਨੀ ਹਰਪ੍ਰੀਤ ਸੰਧੂ ਅਤੇ ਵਿਕਾਸ ਪੂਰੀ ਨੇ ਸਮੂਹ ਵੋਟਰਾਂ ਦਾ ਕੀਤਾ ਧੰਨਵਾਦ*

???? ਆਜ਼ਾਦ ਉਮੀਦਵਾਰ ‘ਤੇ ਤੌਰ ਤੇ ਡਾ.ਨਿਧੀ ਬਾਂਸਲ ਨੇ ਕੀਤੀ ਸ਼ਾਨਦਾਰ ਜਿੱਤ ਹਾਸਲ*

   ਪਟਿਆਲਾ / ਅਸ਼ੋਕ ਵਰਮਾ – ਨਿਊਜ਼ਲਾਈਨ ਐਕਸਪ੍ਰੈਸ –   ਉੱਤਰੀ ਭਾਰਤ ਦੇ ਪ੍ਰਸਿੱਧ ਤੇ ਸ਼ਾਹੀ ਸ਼ਹਿਰ ਪਟਿਆਲਾ ਵਿਖੇ ਜਿਮਖਾਨਾ ਕਲੱਬ ਦੀਆਂ ਚੋਣਾਂ ਸੰਪੰਨ ਹੋ ਗਈਆਂ ਹਨ। ਫਰੈਂਡਸ਼ਿਪ ਗਰੁੱਪ ਦੇ ਉਮੀਦਵਾਰਾਂ ਨੇ ਸ਼ਾਨਦਾਰ ਜਿੱਤ ਹਾਸਿਲ ਕਰਕੇ ਇੱਕ ਹੋਰ ਨਵਾਂ ਰਿਕਾਰਡ ਸਥਾਪਿਤ ਕੀਤਾ। ਇਸ ਮੌਕੇ ਸੈਕਟਰੀ ਦੀ ਚੋਣ ਲੜ ਰਹੇ ਡਾ. ਸੁਖਦੀਪ ਸਿੰਘ ਬੋਪਾਰਾਏ ਨੇ ਆਪਣੇ ਵਿਰੋਧੀ ਆਜ਼ਾਦ ਉਮੀਦਵਾਰ ਪਵਨ ਨਾਗਰਥ ਨੂੰ 718 ਵੋਟਾਂ ਨਾਲ ਹਰਾ ਕੇ ਸ਼ਾਨਦਾਰ ਜਿੱਤ ਹਾਸਿਲ ਕੀਤੀ। ਇਸ ਮੌਕੇ ਡਾ.ਮਨਮੋਹਨ ਸਿੰਘ, ਡਾ.ਸੁਧੀਰ ਵਰਮਾ, ਡਾ. ਸੁੱਖੀ ਬੋਪਾਰਾਏ, ਦੀਪਕ ਕੰਮਪਾਨੀ ਹਰਪ੍ਰੀਤ ਸੰਧੂ ਅਤੇ ਵਿਕਾਸ ਪੁਰੀ ਨੇ ਗਰੁੱਪ ਦੇ ਉਮੀਦਵਾਰਾਂ ਦੀ ਇਸ ਵੱਡੀ ਜਿੱਤ ਤੇ ਸਮੂਹ ਵੋਟਰਾਂ ਦਾ ਧੰਨਵਾਦ ਕੀਤਾ ਅਤੇ ਸਾਰੇ ਹੀ ਉਮੀਦਵਾਰਾਂ ਨੂੰ ਜਿੱਤਣ ਤੇ ਵਧਾਈ ਦਿੱਤੀ। ਇਸ ਮੌਕੇ ਸਾਰੇ ਹੀ ਮੈਂਬਰਾਂ ਨੇ ਨੱਚ ਗਾ ਕੇ ਅਤੇ ਢੋਲ ਦੀ ਥਾਪ ‘ਤੇ ਖੂਬ ਭੰਗੜਾ ਪਾਇਆ ਤੇ ਇਸ ਜਸ਼ਨ ਨੂੰ ਮਨਾਇਆ।
  ਇਸ ਮੌਕੇ ਆਜ਼ਾਦ ਉਮੀਦਵਾਰ ਦੇ ਤੌਰ ‘ਤੇ ਚੋਣ ਲੜ ਰਹੀ ਡਾ. ਨਿਧੀ ਬਾਂਸਲ ਨੇ ਪਹਿਲਾ ਸਥਾਨ ਹਾਸਿਲ ਕਰਕੇ ਸਭ ਨੂੰ ਹੈਰਾਨ ਕਰ ਦਿੱਤਾ।
  ਅੱਜ ਐਲਾਨੇ ਨਤੀਜਿਆਂ ਅਨੁਸਾਰ ਡਾ.ਨਿਧੀ ਬਾਂਸਲ ਨੂੰ 1158, ਰਾਹੁਲ ਮਹਿਤਾ 1152, ਡਾ.ਅੰਨਸ਼ੁਮਨ ਖਰਬੰਦਾ 1094, ਪ੍ਰਦੀਪ  ਸਿੰਗਲਾ 961, ਜਤਿਨ ਗੋਇਲ 927, ਬਿਕਰਮਜੀਤ ਸਿੰਘ 916, ਅਵਿਨਾਸ਼ ਗੁਪਤਾ 902, ਕਰਨ ਗੌੜ 789 ਅਤੇ ਗੁਰਦੀਪ ਸਿੰਘ ਸੋਢੀ ਨੇ 626 ਵੋਟਾਂ ਹਾਸਿਲ ਕੀਤੀਆਂ। ਇਸ ਮੌਕੇ ਖਜਾਨਚੀ ਸੰਚਿਤ ਬਾਂਸਲ, ਜੁਆਇੰਟ ਸਕੱਤਰ ਵਿਨੋਦ ਸ਼ਰਮਾ ਤੋਂ ਇਲਾਵਾ ਨਰੇਸ਼ ਗੁਪਤਾ, ਕੇ.ਕੇ ਮਲਹੋਤਰਾ, ਸੱਤਪ੍ਰਕਾਸ਼ ਗੋਇਲ, ਅਨਿਲ ਮੰਗਲਾ, ਵਿਨੋਦ ਢੂੰਡੀਆ, ਨੀਰਜ ਵਤਸ, ਐਡਵੋਕੇਟ ਰਵਿੰਦਰ ਕੌਸ਼ਲ, ਗੁਰਮੁਖ ਸਿੰਘ ਢਿੱਲੋਂ, ਹਰਦੇਵ ਬੱਲੀ, ਹਰਸ਼ਪਾਲ ਸਿੰਘ, ਅਮਰੀਸ਼ ਬਾਂਸਲ, ਜਤਿਨ ਮਿੱਤਲ, ਰੋਹਿਤ ਗੁਪਤਾ, ਹਨੀ ਲੁਥਰਾ, ਮੋਹਿਤ ਢੋਡੀ, ਅਰੁਣ ਬਾਂਸਲ, ਰਾਮ ਪ੍ਰਕਾਸ਼ ਪੱਪਾ, ਹਿਮਾਂਸ਼ੂ ਸ਼ਰਮਾ, ਰਾਜਦੀਪ ਸਿੰਘ, ਰੋਹਿਤ ਬਾਂਸਲ, ਗੁਰਪ੍ਰੀਤ ਰੰਧਾਵਾ, ਜਸਵਿੰਦਰ ਜੁੱਲਕਾ, ਹਰਮਿੰਦਰ ਸਿੰਘ ਲਵਲੀ, ਕਾਲਾ ਭਾਜੀ, ਏ.ਪੀ ਗਰਗ, ਵਿਨੋਦ ਵਤਰਾਣਾ, ਡਾ. ਸੰਜੇ ਬਾਂਸਲ, ਮੁਕੇਸ਼ ਮਲਹੋਤਰਾ ਅਤੇ ਇਲੈਕਸ਼ਨ ਕਮੇਟੀ ਤੋਂ ਕੁੰਦਨ ਸਿੰਘ ਨਾਗਰਾ, ਐਡ ਕੁਲਦੀਪ ਕੌਸ਼ਲ, ਅਨਿਲ ਅਰੋੜਾ ਸੀਏ ਅਤੇ ਇਲੈਕਸ਼ਨ ਆਬਜਰਵਰ ਹਰਪ੍ਰੀਤ ਕਾਲੜਾ ਅਤੇ ਆਰ. ਐਨ.ਕੌਸ਼ਲ ਅਤੇ ਹੋਰ ਮੌਕੇ ‘ਤੇ ਹਾਜ਼ਰ ਸਨ।

Newsline Express

Related Articles

Leave a Comment