Skip to main content

newslineexpres

Breaking News
Joe Rogan Podcasts You Must Listen
Home Bollywood ਕੈਂਸਰ ਨਾਲ ਜੂਝ ਰਹੀ ਹਿਨਾ ਖਾਨ ਨੇ ਕੱਟੇ ਆਪਣੇ ਵਾਲ 

ਕੈਂਸਰ ਨਾਲ ਜੂਝ ਰਹੀ ਹਿਨਾ ਖਾਨ ਨੇ ਕੱਟੇ ਆਪਣੇ ਵਾਲ 

by Newslineexpres@1

ਕੈਂਸਰ ਨਾਲ ਜੂਝ ਰਹੀ ਹਿਨਾ ਖਾਨ ਨੇ ਕੱਟੇ ਆਪਣੇ ਵਾਲ

ਮੁੰਬਈ, 4 ਜੁਲਾਈ – ਨਿਊਜ਼ਲਾਈਨ ਐਕਸਪ੍ਰੈਸ – ਅਦਾਕਾਰਾ ਹਿਨਾ ਖਾਨ ਇਨ੍ਹੀਂ ਦਿਨੀਂ ਆਪਣੇ ਸਭ ਤੋਂ ਔਖੇ ਸਮੇਂ ਵਿੱਚੋਂ ਗੁਜਰ ਰਹੀ ਹੈ। ਉਨ੍ਹਾਂ ਨੂੰ ਥਰਡ ਸਟੇਜ ਦਾ ਬ੍ਰੇਸਟ ਕੈਂਸਰ ਹੈ, ਜਿਸਦਾ ਇਲਾਜ ਚੱਲ ਰਿਹਾ ਹੈ। ਪਿਛਲੇ ਹਫ਼ਤੇ ਉਨ੍ਹਾਂ ਨੇ ਇਹ ਦੁਖਦ ਖਬਰ ਫੈਨਜ਼ ਨਾਲ ਸਾਂਝੀ ਕੀਤੀ। ਹਿਨਾ ਦੀ ਕੀਮੋਥੈਰੇਪੀ ਸ਼ੁਰੂ ਹੋ ਗਈ ਹੈ ਤੇ ਟ੍ਰੀਟਮੈਂਟ ਸ਼ੁਰੂ ਹੁੰਦਿਆਂ ਹੀ ਅਦਾਕਾਰਾ ਨੇ ਆਪਣੇ ਵਾਲਾਂ ਨੂੰ ਖੁਦ ਕੱਟਣ ਦਾ ਫੈਸਲਾ ਕੀਤਾ ਹੈ। ਧੀ ਦੇ ਇਸ ਫੈਸਲੇ ਦੇ ਨਾਲ ਮਾਂ ਖੜ੍ਹੀ ਰਹੀ, ਪਰ ਧੀ ਦਾ ਹਾਲ ਦੇਖ ਕੇ ਉਹ ਖੁਦ ਨੂੰ ਰੋਕ ਨਾ ਸਕੀ ਤੇ ਉਸਨੂੰ ਗਲੇ ਲਗਾ ਕੇ ਰੋਣ ਲੱਗ ਗਈ। ਹਿਨਾ ਖਾਨ ਕੈਂਸਰ ਦੀ ਜੰਗ ਮਜ਼ਬੂਤੀ ਨਾਲ ਲੜ ਰਹੀ ਹੈ।

ਹਿਨਾ ਨੇ ਆਪਣੇ ਪੋਸਟ ਵਿੱਚ ਲਿਖਿਆ ਕਿ ਸਾਰੇ ਖੂਬਸੂਰਤ ਲੋਕ ਵਿਸ਼ੇਸ਼ ਰੂਪ ਨਾਲ ਮਹਿਲਾਵਾਂ ਜੋ ਇੱਕ ਹੀ ਲੜਾਈ ਲੜ ਰਹੀਆਂ ਹਨ, ਮੈਨੂੰ ਪਤਾ ਹੈ ਕਿ ਇਹ ਕਠਿਨ ਹੈ, ਮੈਂ ਜਾਣਦੀ ਹਾਂ ਕਿ ਸਾਡੇ ਵਿੱਚੋਂ ਜ਼ਿਆਦਾਤਰ ਲੋਕਾਂ ਦੇ ਲਈ, ਸਾਡੇ ਵਾਲ ਉਹ ਤਾਜ ਹਨ, ਜਿਨ੍ਹਾਂ ਨੂੰ ਅਸੀਂ ਕਦੀ ਨਹੀਂ ਉਤਾਰਦੇ, ਪਰ ਕੀ ਹੋਵੇਗਾ ਜੇ ਤੁਸੀਂ ਇੰਨੀ ਔਖੀ ਲੜਾਈ ਦਾ ਸਾਹਮਣਾ ਕਰ ਰਹੇ ਹੋਵੋ ਕਿ ਤੁਹਾਨੂੰ ਆਪਣੇ ਵਾਲ- ਆਪਣਾ ਮਾਣ, ਆਪਣਾ ਤਾਜ ਗਵਾਉਣਾ ਪਵੇ ? ਜੇਕਰ ਤੁਸੀਂ ਜਿੱਤਣਾ ਚਾਹੁੰਦੇ ਹੋ ਤਾਂ ਤੁਹਾਨੂੰ ਕੁਝ ਕਠੋਰ ਫੈਸਲੇ ਲੈਣੇ ਪੈਣਗੇ ਤੇ ਮੈਂ ਜਿੱਤਣਾ ਚੁਣਿਆ ਹੈ।

ਮੈਂ ਇਸ ਲੜਾਈ ਨੂੰ ਜਿੱਤਣ ਦੇ ਲਈ ਖੁਦ ਨੂੰ ਹਰ ਸੰਭਵ ਮੌਕਾ ਦੇਣ ਦਾ ਫੈਸਲਾ ਕੀਤਾ ਹੈ। ਮੈਂ ਆਪਣੇ ਖੂਬਸੂਰਤ ਵਾਲਾਂ ਨੂੰ ਝੜਨ ਤੋਂ ਪਹਿਲਾਂ ਹੀ ਛੱਡ ਦੇਣਾ ਚਾਹੁੰਦੀ ਹਾਂ। ਮੈਂ ਇਸ ਮਾਨਸਿਕ ਪੀੜਾ ਨੂੰ ਕਈ ਹਫਤਿਆਂ ਤੱਕ ਸਹਿਣ ਨਹੀਂ ਕਰਨਾ ਚਾਹੁੰਦੀ ਸੀ। ਇਸ ਲਈ ਮੈਂ ਆਪਣਾ ਤਾਜ ਛੱਡਣਾ ਚੁਣਿਆ ਕਿਉਂਕਿ ਮੈਨੂੰ ਅਹਿਸਾਸ ਹੋਇਆ ਕਿ ਮੇਰਾ ਅਸਲੀ ਤਾਜ ਮੇਰਾ ਹੌਸਲਾ, ਮੇਰੀ ਤਾਕਤ ਤੇ ਮੇਰੇ ਲਈ ਮੇਰਾ ਪਿਆਰ ਹੈ। ਮੈਂ ਇਸ ਪੜਾਅ ਦੇ ਲਈ ਇੱਕ ਵਧੀਆ ਵਿਗ ਬਣਾਉਣ ਦੇ ਲਈ ਆਪਣੇ ਵਾਲਾਂ ਦੀ ਵਰਤੋਂ ਕਰਨ ਦਾ ਫੈਸਲਾ ਲਿਆ ਹੈ। ਇਸ ਤੋਂ ਇਲਾਵਾ ਹਿਨਾ ਨੇ ਅੱਗੇ ਲਿਖਿਆ ਕਿ ਮੈਂ ਆਪਣੀ ਕਹਾਣੀ, ਆਪਣੀ ਯਾਤਰਾ ਰਿਕਾਰਡ ਕਰ ਰਹੀ ਹਾਂ ਤਾਂ ਜੋ ਯਕੀਨੀ ਬਣਾਇਆ ਜਾ ਸਕੇ ਕਿ ਖੁਦ ਨੂੰ ਗਲੇ ਲਗਾਉਣ ਦੀ ਕੋਸ਼ਿਸ਼ ਹਰ ਕਿਸੇ ਤੱਕ ਪਹੁੰਚੇ।

Related Articles

Leave a Comment