????ਬਾਰਡਰ ਦੇ ਅੱਤਵਾਦ ਨਾਲੋਂ ਜ਼ਿਆਦਾ ਖ਼ਤਰਨਾਕ ਹੈ ਪੰਜਾਬ ‘ਚ ਫੈਲ ਰਿਹਾ ਕੱਟੜਪੰਥੀਆਂ ਦਾ ਅੱਤਵਾਦ : ਵਿਜੈ ਕਪੂਰ
???? ਲੁਧਿਆਣਾ ‘ਚ ਹੋਏ ਹਿੰਦੂ ਨੇਤਾ ‘ਤੇ ਹਮਲਾ ਕਰਨ ਵਾਲੇ ਨਿਹੰਗਾਂ ਨਾਲ ਸਖ਼ਤੀ ਨਾਲ ਨਿਭੇ ਪੁਲੀਸ : ਵਿਜੇ ਕਪੂਰ
???? ਸਰਕਾਰ ਵੱਲੋਂ ਪੰਜਾਬ ਦੇ ਹਿੰਦੂ ਨੇਤਾਵਾਂ ਦੀ ਸੁਰੱਖਿਆ ਵਿਚ ਕੋਤਾਹੀ ਪਵੇਗੀ ਮਹਿੰਗੀ
ਪਟਿਆਲਾ, 5 ਜੁਲਾਈ – ਨਿਊਜ਼ਲਾਈਨ ਐਕਸਪ੍ਰੈਸ – ਪੰਜਾਬ ਦੇ ਲੁਧਿਆਣਾ ਵਿੱਚ ਸ਼ਿਵਸੇਨਾ ਨੇਤਾ ਸੰਦੀਪ ਥਾਪਰ ਗੋਰਾ ‘ਤੇ ਦਿਨ ਦਿਹਾੜੇ ਨਿਹੰਗ ਸਿੰਘਾਂ ਵੱਲੋਂ ਕਾਤਿਲਾਨਾ ਹਮਲੇ ਤੋਂ ਬਾਅਦ ਹਿੰਦੂ ਸਮਾਜ ਵਿੱਚ ਰੋਸ਼ ਹੈ। ਅੰਤਰਰਾਸ਼ਟਰੀ ਹਿੰਦੂ ਪ੍ਰੀਸ਼ਦ ਪੰਜਾਬ ਦੇ ਕਾਰਜਕਾਰੀ ਪ੍ਰਧਾਨ ਵਿਜੇ ਕਪੂਰ ਨੇ ਸਖ਼ਤ ਸ਼ਬਦਾਂ ਵਿੱਚ ਨਿਹੰਗਾਂ ਦੁਆਰਾ ਕੀਤੇ ਇਸ ਹਮਲੇ ਦੀ ਨਿੰਦਾ ਕੀਤੀ ਹੈ। ਵਿਜੇ ਕਪੂਰ ਨੇ ਕਿਹਾ ਕਿ ਜੇਕਰ ਪੁਲੀਸ ਪ੍ਰਸ਼ਾਸਨ ਨੇ ਸ਼ਿਵਸੇਨਾ ਨੇਤਾ ‘ਤੇ ਹੋਏ ਇਸ ਹਮਲੇ ‘ਤੇ ਸਖ਼ਤ ਕਾਰਵਾਈ ਨਹੀਂ ਕੀਤੀ ਤਾਂ ਹਿੰਦੂ ਸਮਾਜ ਇਸ ਦਾ ਜਵਾਬ ਦੇਵੇਗਾ। ਉਨ੍ਹਾਂ ਕਿਹਾ ਕਿ ਖਾਲਿਸਤਾਨ ਸਮਰਥਕ ਦਿਨ ਦਿਹਾੜੇ ਸੜਕਾਂ ‘ਤੇ ਤਲਵਾਰਾਂ ਲੈ ਕੇ ਘੁੰਮਦੇ ਫਿਰ ਰਹੇ ਹਨ ਅਤੇ ਹਿੰਦੂਆਂ ਨੂੰ ਮਾਰਨ ਲਈ ਹਮਲੇ ਕਰ ਰਹੇ ਹਨ ਅਤੇ ਸਾਡਾ ਪ੍ਰਸ਼ਾਸਨ ਹੱਥ ‘ਤੇ ਹੱਥ ਧਰ ਕੇ ਬੈਠਾ ਹੈ।
ਕਪੂਰ ਨੇ ਕਿਹਾ ਕਿ ਇਤਿਹਾਸ ਗਵਾਹ ਹੈ ਕਿ ਪੰਜਾਬ ਵਿੱਚ ਹਿੰਦੂ ਨੇਤਾ ਹਮੇਸ਼ਾ ਕੱਟੜਪੰਥੀਆਂ ਦੇ ਨਿਸ਼ਾਨੇ ‘ਤੇ ਰਹੇ ਹਨ ਅਤੇ ਇਸ ਦੇ ਬਾਵਜੂਦ ਸਰਕਾਰ ਹਿੰਦੂ ਨੇਤਾਵਾਂ ਦੀ ਸੁਰੱਖਿਆ ਵਿੱਚ ਕੋਤਾਹੀ ਕਰਦੀ ਰਹੀ ਹੈ।
ਉਨ੍ਹਾਂ ਕਿਹਾ ਕਿ ਲੁਧਿਆਣਾ ਵਿੱਚ ਹੋਏ ਇਸ ਹਮਲੇ ਦੇ ਦੋਸ਼ੀ ਨਿਹੰਗਾਂ ਨੂੰ ਤੁਰੰਤ ਗ੍ਰਿਫ਼ਤਾਰ ਕਰਕੇ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਵੇ ਤਾਂ ਕਿ ਪ੍ਰਦੇਸ਼ ਵਿੱਚ ਸੁਨੇਹਾ ਜਾਵੇ ਕਿ ਐਸੇ ਦੇਸ਼ਦ੍ਰੋਹੀ ਅਤੇ ਖਾਲਿਸਤਾਨੀ ਸਮਰਥਕਾਂ ਨੂੰ ਬਖ਼ਸ਼ਿਆ ਨਹੀਂ ਜਾਵੇਗਾ। ਕਪੂਰ ਨੇ ਕਿਹਾ ਕਿ ਜੇਕਰ ਸੰਤੁਸ਼ਟ ਕਾਰਵਾਈ ਨਹੀਂ ਹੋਈ ਤਾਂ ਹਿੰਦੂ ਸਮਾਜ ਵੱਡਾ ਅੰਦੋਲਨ ਕਰੇਗਾ।
