Skip to main content

newslineexpres

Joe Rogan Podcasts You Must Listen
Home Chandigarh ???? ਏਅਰ ਕ੍ਰਾਫਟ ਦੇ ਨਾਲ ਸੀਪੀਆਰ ਅਤੇ ਫਰਸਟ ਏਡ ਦੀ ਦਿੱਤੀ ਜਾਣਕਾਰੀ

???? ਏਅਰ ਕ੍ਰਾਫਟ ਦੇ ਨਾਲ ਸੀਪੀਆਰ ਅਤੇ ਫਰਸਟ ਏਡ ਦੀ ਦਿੱਤੀ ਜਾਣਕਾਰੀ

by Newslineexpres@1

???? NCC ਦੇ ਸਾਲਾਨਾ ਕੈੰਪ ਦਾ ਦੂਜਾ ਦਿਨ

???? ਏਅਰ ਕ੍ਰਾਫਟ ਦੇ ਨਾਲ ਸੀਪੀਆਰ ਅਤੇ ਫਰਸਟ ਏਡ ਦੀ ਦਿੱਤੀ ਜਾਣਕਾਰੀ

 ਮੋਹਾਲੀ, 5 ਜੁਲਾਈ – ਨਿਊਜ਼ਲਾਈਨ ਐਕਸਪ੍ਰੈਸ – ਐਨਸੀਸੀ ਕੈੰਪ ਦੇ ਦੂਜੇ ਦਿਨ ਕੈਡੇਟਸ ਨੂੰ ਕਲਾਸ ਦੇ ਸਮੇਂ ਏਅਰ ਕ੍ਰਾਫਟ ਦੇ ਨਾਲ-ਨਾਲ ਫਰਸਟ ਏਡ ਅਤੇ ਸੀਪੀਆਰ ਦੀ ਜਾਣਕਾਰੀ ਦਿੱਤੀ ਗਈ। ਜੇ ਕੋਈ ਵਿਅਕਤੀ ਬੇਹੋਸ਼ ਹੋ ਜਾਂਦਾ ਹੈ, ਉਸ ਦੇ ਦਿਲ ਦੀ ਧੜਕਨ ਬੰਦ ਹੋ ਜਾਂਦੀ ਹੈ ਜਾਂ ਬੀਪੀ ਲੋਅ ਹੋ ਜਾਂਦਾ ਹੈ, ਇਸ ਸਥਿਤੀ ਵਿੱਚ ਕੀ – ਕੀ ਕਰਨਾ ਚਾਹੀਦਾ ਹੈ ਅਤੇ ਕੀ – ਕੀ ਨਹੀਂ ਕਰਨਾ ਚਾਹੀਦਾ। ਇਸ ਦੌਰਾਨ ਕੈਡੇਟ ਸਿਮਰਨਦੀਪ ਕੌਰ ਅਤੇ ਕੈਡੇਟ ਸ਼ਾਯਿਨਪ੍ਰੀਤ ਕੌਰ ਜੋ ਚੰਡੀਗਡ਼੍ਹ ਯੂਨਿਵਰਸਿਟੀ ਦੇ ਵਿਦਿਆਰਥੀ ਹਨ, ਨੇ ਕੈਡੇਟਸ ਨੂੰ ਏਅਰ ਕ੍ਰਾਫਟ ਬਾਰੇ ਜਾਣਕਾਰੀ ਦਿੱਤੀ।

ਵੀਰ ਹਕੀਕਤ ਰਾਏ ਸਕੂਲ, ਪਟਿਆਲਾ ਦੀ ਐਨਸੀਸੀ ਕੈਡਿਟ ਈਸ਼ਾ ਵਰਮਾ ਨੇ ਫਸਟ ਏਡ ਅਤੇ ਸੀ.ਪੀ.ਆਰ ਬਾਰੇ ਦੱਸਿਆ ਜਿਸ ਵਿੱਚ ਦਿਸ਼ਾ ਸ਼ਰਮਾ ਨੇ ਉਨ੍ਹਾਂ ਦਾ ਸਾਥ ਦਿੱਤਾ।  ਇਸ ਵਿੱਚ ANO ਸਚਨਾ ਸ਼ਰਮਾ ਅਤੇ ਚੰਡੀਗੜ੍ਹ ਯੂਨੀਵਰਸਿਟੀ ਦੇ ਪ੍ਰੋਫੈਸਰ ਜਸਪ੍ਰੀਤ ਕੌਰ ਵੀ ਸ਼ਾਮਲ ਸਨ ਜਿਨ੍ਹਾਂ ਨੇ ਕੈਡਿਟਾਂ ਦੀ ਹੌਸਲਾ ਅਫਜ਼ਾਈ ਕੀਤੀ।

ਇਸ ਮੌਕੇ ਵੀਰ ਹਕੀਕਤ ਰਾਏ ਸਕੂਲ ਪਟਿਆਲਾ, ਡੀ.ਏ.ਵੀ ਸਕੂਲ ਸਨੌਰ, ਸੇਂਟ ਪੀਟਰ ਸਕੂਲ, ਸਕਾਲਰ ਫੀਲਡ ਪਬਲਿਕ ਸਕੂਲ, ਨਰਾਇਣ ਪਬਲਿਕ ਸਕੂਲ ਆਦਿ ਦੇ ਕੈਡਿਟ ਵੀ ਹਾਜ਼ਰ ਸਨ।

Related Articles

Leave a Comment