newslineexpres

Home Chandigarh ਭ੍ਰਿਸ਼ਟਾਚਾਰੀ ਗੈਂਗ ਦੀ ਗਿਰਫਤਾਰੀ ਤੱਕ ਮੇਰੀ ਜੰਗ ਜਾਰੀ ਰਹੇਗੀ: NRI ਸੁਰੇਸ਼ ਬਾਂਸਲ

ਭ੍ਰਿਸ਼ਟਾਚਾਰੀ ਗੈਂਗ ਦੀ ਗਿਰਫਤਾਰੀ ਤੱਕ ਮੇਰੀ ਜੰਗ ਜਾਰੀ ਰਹੇਗੀ: NRI ਸੁਰੇਸ਼ ਬਾਂਸਲ

by Newslineexpres@1

ਭ੍ਰਿਸ਼ਟਾਚਾਰੀ ਗੈਂਗ ਦੀ ਗਿਰਫਤਾਰੀ ਤੱਕ ਮੇਰੀ ਜੰਗ ਜਾਰੀ ਰਹੇਗੀ: ਐਨਆਰਆਈ ਸੁਰੇਸ਼ ਬਾਂਸਲ

– ਭ੍ਰਿਸ਼ਟਾਚਾਰ ਵਿਰੁੱਧ ਆਵਾਜ਼ ਬੁਲੰਦ ਕਰਨ ‘ਤੇ ਮੈਨੂੰ ਮਿਲ ਰਹੀਆਂ ਨੇ ਧਮਕੀਆਂ : ਸੁਰੇਸ਼ ਬਾਂਸਲ

ਪਟਿਆਲਾ – ਨਿਊਜ਼ਲਾਈਨ ਐਕਸਪ੍ਰੈਸ – ਪਟਿਆਲਾ ਦੇ ਰਹਿਣ ਵਾਲੇ ਐਨ ਆਰ ਆਈ ਸੁਰੇਸ਼ ਬਾਂਸਲ ਦਾ ਕਹਿਣਾ ਹੈ ਕਿ ਪਟਿਆਲਾ ਦੇ ਹੀਰਾ ਨਗਰ ਵਿਖੇ ਦੋ ਮਕਾਨਾਂ ਦੀ ਉਸਾਰੀ ਕੀਤੀ ਗਈ, ਜਿਸ ਵਿੱਚ ਨਗਰ ਨਿਗਮ ਵੱਲੋਂ ਇੱਕ ਮਕਾਨ ਨੂੰ ਨਕਸ਼ੇ ਦੇ ਮੁਤਾਬਿਕ ਅਤੇ ਹੋਰ ਨਿਯਮਾਂ ਦੀ ਉਲੰਘਣਾ ਦਾ ਹਵਾਲਾ ਦੇ ਕੇ ਸੀਲ ਕੀਤਾ ਗਿਆ ਅਤੇ ਦੂਜੇ ਮਕਾਨ ਨੂੰ ਤੋੜਿਆ ਗਿਆ। ਉਹਨਾ ਕਿਹਾ ਕਿ ਇਸ ਤੋਂ ਬਾਅਦ ਮੈਂ ਲਗਾਤਾਰ ਇਸ ਕਾਰਵਾਈ ਨੂੰ ਲੈ ਕੇ ਨਗਰ ਨਿਗਮ ਅਧਿਕਾਰੀਆਂ ਨੂੰ ਮਿਲਿਆ ਅਤੇ ਚਿੱਠੀ ਪੱਤਰ ਵੀ ਕਰਦਾ ਰਿਹਾ। ਬਾਂਸਲ ਨੇ ਦੱਸਿਆ ਕਿ ਮੇਰੇ ਤੋਂ ਨਕਸ਼ਾ ਪਾਸ ਕਰਾਉਣ ਦੇ ਏਵਜ ਵਿੱਚ ਰਿਸ਼ਵਤ ਵੀ ਲਿੱਤੀ ਗਈ ਅਤੇ ਮੇਰਾ ਇੱਕ ਨਕਸ਼ਾ ਪਾਸ ਵੀ ਕਰ ਦਿੱਤਾ ਗਿਆ ਤੇ ਜਦੋਂ ਮੈਂ ਦੂਜੇ ਮਕਾਨ ਦੇ ਨਕਸ਼ੇ ਬਾਰੇ ਪੁੱਛਿਆ ਤਾਂ ਦੂਜਾ ਨਕਸ਼ਾ ਪਾਸ ਕਰਾਉਣ ਲਈ ਫਿਰ ਰਿਸ਼ਵਤ ਮੰਗੀ ਗਈ। ਸੁਰੇਸ਼ ਬਾਸਲ ਨੇ ਅੱਗੇ ਦੱਸਿਆ ਕਿ ਇਸ ਦੌਰਾਨ ਨਗਰ ਨਿਗਮ ਅਧਿਕਾਰੀਆਂ ਤੋਂ ਇਲਾਵਾ ਹੋਰ ਲੋਕਾਂ ਵੱਲੋਂ ਵੀ ਮੈਨੂੰ ਲਗਾਤਾਰ ਪ੍ਰੇਸ਼ਾਨ ਅਤੇ ਬਲੈਕਮੇਲ ਕੀਤਾ ਗਿਆ। ਇਹਨਾਂ ਸਭ ਤੋਂ ਤੰਗ ਹੋ ਕੇ  ਮੈਂ ਆਪਣੇ ਸੋਸ਼ਲ ਮੀਡੀਆ ਪੇਜ ‘ਤੇ ਲਾਈਵ ਹੋਇਆ ਅਤੇ ਆਪਣੇ ਨਾਲ ਹੋ ਰਹੀਆਂ ਵਧੀਕੀਆਂ ਕਿ ਕਿਸ ਤਰ੍ਹਾਂ ਨਗਰ ਨਿਗਮ ਦੇ ਕੁਝ ਅਧਿਕਾਰੀਆਂ ਅਤੇ ਸਮਾਜ ਦੇ ਅਲੱਗ-ਅਲੱਗ ਕਿੱਤਿਆਂ ਨਾਲ ਜੁੜੇ ਵਿਅਕਤੀ ਮੈਨੂੰ ਬਲੈਕਮੇਲ ਤੇ ਪਰੇਸ਼ਾਨ ਕਰ ਰਹੇ ਹਨ। ਐਨਆਰਆਈ ਸੁਰੇਸ਼ ਬਾਂਸਲ ਨੇ ਦੱਸਿਆ ਕਿ ਸੀਲ ਕੀਤੀ ਬਿਲਡਿੰਗ ਨੂੰ ਲੈ ਕੇ ਨਿਗਮ ਅਧਿਕਾਰੀਆਂ ਨੂੰ ਚਿੱਠੀ ਪੱਤਰ ਰਾਹੀਂ ਪੁੱਛਦਾ ਰਿਹਾਂ ਕਿ ਕਿਨ੍ਹਾਂ ਕਾਰਨਾਂ ਕਰਕੇ ਉਸਾਰੀ ਰੋਕੀ ਗਈ ਤੇ ਦੂਜੀ ਉਸਾਰੀ ਨੂੰ ਤੋੜਿਆ ਗਿਆ। ਸੁਰੇਸ਼ ਬਾਂਸਲ ਨੇ ਦੱਸਿਆ ਕਿ ਅੱਜ ਤੱਕ ਕਈ ਪੱਤਰ ਲਿਖਣ ਅਤੇ ਕਈ ਵਾਰ ਨਿਗਮ ਦੇ ਅਧਿਕਾਰੀਆਂ ਨੂੰ ਮਿਲਣ ਤੋਂ ਬਾਅਦ ਵੀ ਕਿਸੀ ਤਰ੍ਹਾਂ ਦਾ ਕੋਈ ਵੀ ਜਵਾਬ ਉਹਨਾਂ ਨੂੰ ਨਹੀਂ ਮਿਲਿਆ। ਬਾਂਸਲ ਨੇ ਦੱਸਿਆ ਕਿ 27/5 /2024 ਤੋਂ ਲੈ ਕੇ ਲਗਾਤਾਰ ਉਹ ਪੱਤਰ ਮਾਧਿਅਮ ਰਾਹੀਂ ਨਗਰ ਨਿਗਮ ਅਧਿਕਾਰੀਆਂ ਤੋਂ ਸੀਲ ਕਰਨ ਦੀਆਂ ਰਿਪੋਰਟਾਂ ਅਤੇ ਬਿਲਡਿੰਗ ਢਾਉਣ ਦੀਆਂ ਰਿਪੋਰਟਾਂ ਮੰਗ ਰਹੇ ਹਨ ਪਰ ਉਹਨਾਂ ਨੂੰ ਕਿਸੇ ਪ੍ਰਕਾਰ ਦੀ ਕੋਈ ਜਾਣਕਾਰੀ ਨਹੀਂ ਦਿੱਤੀ ਗਈ। ਉਹਨਾਂ ਨੇ ਦੱਸਿਆ ਕਿ ਇਸ ਸਾਰੇ ਮਾਮਲੇ ਦੀ ਜਾਣਕਾਰੀ ਅਤੇ ਬਲੈਕਮੇਲਿੰਗ ਦੇ ਮਾਮਲੇ ਨੂੰ ਲੈ ਕੇ ਮੁੱਖ ਮੰਤਰੀ ਪੰਜਾਬ ਵੱਲੋਂ ਬਣਾਏ ਗਏ ਭ੍ਰਿਸ਼ਟਾਚਾਰ ਪੋਰਟਲ ਉੱਤੇ ਆਪਣੀ ਸ਼ਿਕਾਇਤ ਦਰਜ ਕਰਵਾਈ।  ਹੁਣ ਵਿਜੀਲੈਂਸ ਵਿਭਾਗ ਵੱਲੋਂ ਜਤਿੰਦਰ ਬਬਲੂ ਨਾਮਕ ਵਿਅਕਤੀ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਅਤੇ ਨੋਟਿਸ ਵੀ ਕੱਢਿਆ ਗਿਆ। ਫਿਲਹਾਲ ਜਤਿੰਦਰ ਬਬਲੂ ਦੀ ਗ੍ਰਿਫਤਾਰੀ ਨਹੀਂ ਹੋਈ। ਬਾਂਸਲ ਦਾ ਕਹਿਣਾ ਹੈ ਕਿ ਜਿਸ ਦਿਨ ਤੋਂ ਉਹ ਆਪਣੇ ਸੋਸ਼ਲ ਮੀਡੀਆ ਪੇਜ ‘ਤੇ ਲਾਈਵ ਹੋਏ ਹਨ ਅਤੇ ਇਹ ਖਬਰ ਮੀਡੀਆ ਵਿੱਚ ਆਈ ਹੈ, ਉਸ ਦਿਨ ਤੋਂ ਬਾਅਦ ਮੈਨੂੰ ਲਗਾਤਾਰ ਧਮਕੀਆਂ ਮਿਲ ਰਹੀਆਂ ਹਨ। ਸੁਰੇਸ਼ ਬਾਂਸਲ ਨੇ ਦੱਸਿਆ ਕਿ ਧਮਕੀਆਂ ਨੂੰ ਲੈ ਕੇ ਮੈਂ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਅਤੇ ਐਸਐਸਪੀ ਪਟਿਆਲਾ ਨੂੰ ਆਪਣੀ ਜਾਨ-ਮਾਲ ਦੀ ਰੱਖਿਆ ਲਈ ਲਿਖਤੀ ਰੂਪ ਵਿੱਚ ਫਰਿਆਦ ਕੀਤੀ ਹੈ। ਉਹਨਾਂ ਦੱਸਿਆ ਕਿ ਮੈਨੂੰ ਪੰਜਾਬ ਸਰਕਾਰ ਤੇ ਪੰਜਾਬ ਦੇ ਅਫਸਰਾਂ ਉੱਤੇ ਪੂਰਾ ਵਿਸ਼ਵਾਸ ਹੈ ਕਿ ਉਹ ਮੈਨੂੰ ਇਨਸਾਫ ਦਵਾਉਣਗੇ ਤੇ ਮੇਰੀ ਜਾਨ ਮਾਲ ਦੀ ਰੱਖਿਆ ਕਰਨਗੇ। ਇੱਥੇ ਭਾਵੁਕ ਹੋਏ ਸੁਰੇਸ਼ ਬਾਂਸਲ ਨੇ ਦੱਸਿਆ ਕਿ ਵਿਦੇਸ਼ ਵਿੱਚ ਆਪਣਾ ਪਰਿਵਾਰ ਛੱਡ ਕੇ ਮੈਂ ਇੱਥੇ ਪੰਜਾਬ ਲਈ ਕੁੱਝ ਕਰਨ ਦੀ ਸੋਚ ਕੇ ਆਇਆ ਸੀ ਪਰ ਇੱਥੇ ਆ ਕੇ ਮੇਰੇ ਨਾਲ ਜੋ ਬੀਤ ਰਹੀ ਹੈ ਉਹ ਸੋਚ ਤੇ ਸਮਝ ਤੋਂ ਪਰ੍ਹੇ ਦੀ ਗੱਲ ਹੈ। ਸੁਰੇਸ਼ ਨੇ ਵਿਦੇਸ਼ਾਂ ਵਿੱਚ ਰਹਿੰਦੇ ਪੰਜਾਬੀਆਂ ਨੂੰ ਅਪੀਲ ਕਰਦਿਆਂ ਕਿਹਾ ਕੀ ਜੇਕਰ ਪੰਜਾਬ ਆ ਕੇ ਕੁੱਝ ਕਰਨ ਦੀ ਸੋਚ ਰਹੇ ਹੋ ਤਾਂ ਸਾਰੀਆਂ ਚੀਜ਼ਾਂ ਸੋਚ ਸਮਝ ਕੇ ਹੀ ਆਓ, ਕਿਉਂਕਿ ਪੰਜਾਬ ਹੁਣ ਪਹਿਲਾਂ ਵਰਗਾ ਪੰਜਾਬ ਨਹੀਂ ਰਿਹਾ।

Related Articles

Leave a Comment