Skip to main content

newslineexpres

Breaking News
Joe Rogan Podcasts You Must Listen
Home ਮੁੱਖ ਪੰਨਾ ਪਤੰਜਲੀ ਨੂੰ ਅਦਾਲਤ ਦੇ ਹੁਕਮਾਂ ਦੀ ਉਲੰਘਣਾ ਕਰਨ ’ਤੇ 50 ਲੱਖ ਰੁਪਏ ਜਮ੍ਹਾ ਕਰਨ ਦਾ ਨਿਰਦੇਸ਼

ਪਤੰਜਲੀ ਨੂੰ ਅਦਾਲਤ ਦੇ ਹੁਕਮਾਂ ਦੀ ਉਲੰਘਣਾ ਕਰਨ ’ਤੇ 50 ਲੱਖ ਰੁਪਏ ਜਮ੍ਹਾ ਕਰਨ ਦਾ ਨਿਰਦੇਸ਼

by Newslineexpres@1

ਮੁੰਬਈ, 10 ਜੁਲਾਈ – ਨਿਊਜ਼ਲਾਈਨ ਐਕਸਪ੍ਰੈਸ- ਬੰਬੇ ਹਾਈ ਕੋਰਟ ਨੇ ਪਤੰਜਲੀ ਆਯੁਰਵੇਦ ਨੂੰ ਟਰੇਡਮਾਰਕ ਨਿਯਮਾਂ ਬਾਰੇ ਅਦਾਲਤ ਦੇ ਅੰਤਰਿਮ ਹੁਕਮਾਂ ਦੀ ਉਲੰਘਣਾ ਕਰਨ ’ਤੇ 50 ਲੱਖ ਰੁਪਏ ਜਮ੍ਹਾ ਕਰਨ ਦਾ ਨਿਰਦੇਸ਼ ਦਿੱਤਾ ਹੈ। ਹਾਈ ਕੋਰਟ ਨੇ ਅਗਸਤ 2023 ਵਿੱਚ ਇੱਕ ਅੰਤਰਿਮ ਆਦੇਸ਼ ਵਿੱਚ ਮੰਗਲਮ ਆਰਗੈਨਿਕਸ ਲਿਮਟਿਡ ਵੱਲੋਂ ਦਾਇਰ ਟਰੇਡਮਾਰਕ ਉਲੰਘਣਾ ਮਾਮਲੇ ਵਿੱਚ ਪਤੰਜਲੀ ਆਯੁਰਵੇਦ ਲਿਮਟਿਡ ਨੂੰ ਆਪਣੇ ਉਤਪਾਦ ਵੇਚਣ ਤੋਂ ਰੋਕ ਦਿੱਤਾ ਸੀ। ਜਸਟਿਸ ਆਰ.ਆਈ. ਛਾਗਲਾ ਦੇ ਸਿੰਗਲ ਬੈਂਚ ਨੇ 8 ਜੁਲਾਈ ਨੂੰ ਕਿਹਾ ਕਿ ਪਤੰਜਲੀ ਨੇ ਜੂਨ ’ਚ ਦਾਇਰ ਹਲਫਨਾਮੇ ਵਿਚ ਕਬੂਲ ਕੀਤਾ ਕਿ ਕਪੂਰ ਉਤਪਾਦਾਂ ਦੀ ਵਿਕਰੀ ’ਤੇ ਰੋਕ ਦੇ ਪਹਿਲੇ ਹੁਕਮ ਦੀ ਉਲੰਘਣਾ ਕੀਤੀ ਹੈ।

Related Articles

Leave a Comment