Skip to main content

newslineexpres

Home Accident ਬੀਐਮਡਬਲਿਊ ਮਾਮਲਾ: ਸ਼ਿਵ ਸੈਨਾ ਨੇ ਮਿਹਰ ਸ਼ਾਹ ਦੇ ਪਿਤਾ ਨੂੰ ਉਪ ਆਗੂ ਦੇ ਅਹੁਦੇ ਤੋਂ ਹਟਾਇਆ

ਬੀਐਮਡਬਲਿਊ ਮਾਮਲਾ: ਸ਼ਿਵ ਸੈਨਾ ਨੇ ਮਿਹਰ ਸ਼ਾਹ ਦੇ ਪਿਤਾ ਨੂੰ ਉਪ ਆਗੂ ਦੇ ਅਹੁਦੇ ਤੋਂ ਹਟਾਇਆ

by Newslineexpres@1

ਮੁੰਬਈ, 10 ਜੁਲਾਈ – ਨਿਊਜ਼ਲਾਈਨ ਐਕਸਪ੍ਰੈਸ- ਮਹਾਰਾਸ਼ਟਰ ਦੇ ਮੁੱਖ ਮੰਤਰੀ ਤੇ ਸ਼ਿਵ ਸੈਨਾ ਦੇ ਮੁਖੀ ਨੇ ਬੀਐਮਡਬਲਿਊ ਹਿੱਟ ਐਂਡ ਰਨ ਕੇਸ ਦੇ ਮੁੱਖ ਦੋਸ਼ੀ ਮਿਹਰ ਸ਼ਾਹ ਦੇ ਪਿਤਾ ਰਾਜੇਸ਼ ਸ਼ਾਹ ਨੂੰ ਪਾਰਟੀ ਦੇ ਉਪ ਨੇਤਾ ਦੇ ਅਹੁਦੇ ਤੋਂ ਹਟਾ ਦਿੱਤਾ ਹੈ। ਸ਼ਿਵ ਸੈਨਾ ਦੇ ਸਕੱਤਰ ਸੰਜੇ ਮੋਰੇ ਵੱਲੋਂ ਜਾਰੀ ਇਕ ਲਾਈਨ ਦੇ ਨੋਟਿਸ ਵਿਚ ਕਿਹਾ ਗਿਆ ਹੈ ਕਿ ਰਾਜੇਸ਼ ਸ਼ਾਹ ਨੂੰ ਪਾਰਟੀ ਦੇ ਉਪ ਨੇਤਾ ਦੇ ਅਹੁਦੇ ਤੋਂ ਹਟਾ ਦਿੱਤਾ ਗਿਆ ਹੈ। ਮੁੰਬਈ ਪੁਲੀਸ ਨੇ ਬੀਐੱਮਡਬਲਿਊ ਕਾਰ ਨਾਲ ਸਕੂਟਰ ਨੂੰ ਟੱਕਰ ਮਾਰਨ ਦੇ ਮਾਮਲੇ ਵਿੱਚ ਮੁਲਜ਼ਮ ਮਿਹਰ ਸ਼ਾਹ (24) ਨੂੰ ਬੀਤੇ ਦਿਨੀਂ ਗ੍ਰਿਫਤਾਰ ਕਰ ਲਿਆ ਸੀ। ਪੁਲੀਸ ਅਧਿਕਾਰੀ ਨੇ ਦੱਸਿਆ ਕਿ ਮਿਹਰ ਦੇ ਪਿਤਾ ਰਾਜੇਸ਼ ਸ਼ਾਹ ਨੇ ਆਪਣੇ ਪੁੱਤਰ ਨੂੰ ਭਜਾਉਣ ਵਿੱਚ ਅਹਿਮ ਭੂਮਿਕਾ ਨਿਭਾਈ ਅਤੇ ਹਾਦਸੇ ਵਿੱਚ ਸ਼ਾਮਲ ਵਾਹਨ ਨੂੰ ਹਟਾਉਣ ਦੀ ਵੀ ਸਾਜ਼ਿਸ਼ ਰਚੀ। ਪੁਲੀਸ ਅਧਿਕਾਰੀ ਨੇ ਦੱਸਿਆ ਕਿ ਇਹ ਹਾਦਸਾ ਐਤਵਾਰ ਸਵੇਰੇ ਉਸ ਵੇਲੇ ਵਾਪਰਿਆ ਜਦੋਂ ਕਾਵੇਰੀ ਨਖਵਾ (45) ਅਤੇ ਉਸ ਦਾ ਪਤੀ ਪ੍ਰਦੀਪ ਸਕੂਟਰ ’ਤੇ ਮੁੰਬਈ ਦੇ ਵਰਲੀ ਇਲਾਕੇ ’ਚੋਂ ਲੰਘ ਰਹੇ ਸਨ। ਇਸ ਦੌਰਾਨ ਇੱਕ ਬੀਐੱਮਡਬਲਿਊ ਕਾਰ ਨੇ ਉਨ੍ਹਾਂ ਦੇ ਸਕੂਟਰ ਨੂੰ ਟੱਕਰ ਮਾਰ ਦਿੱਤੀ ਜਿਸ ਕਾਰਨ ਕਾਵੇਰੀ ਦੀ ਮੌਤ ਹੋ ਗਈ ਜਦਕਿ ਪ੍ਰਦੀਪ ਜ਼ਖ਼ਮੀ ਹੋ ਗਿਆ। ਕਾਰ ਨੂੰ ਮਿਹਰ ਸ਼ਾਹ ਚਲਾ ਰਿਹਾ ਸੀ।

Related Articles

Leave a Comment