Skip to main content

newslineexpres

Joe Rogan Podcasts You Must Listen
Home Accident ???? ਪੰਜਾਬ ‘ਚ ਸਨਰੂਫ ਵਾਲੀਆਂ ਗੱਡੀਆਂ ਲਈ ਨਵੇਂ ਹੁਕਮ ਜਾਰੀ

???? ਪੰਜਾਬ ‘ਚ ਸਨਰੂਫ ਵਾਲੀਆਂ ਗੱਡੀਆਂ ਲਈ ਨਵੇਂ ਹੁਕਮ ਜਾਰੀ

by Newslineexpres@1

???? ਪੰਜਾਬ ‘ਚ ਸਨਰੂਫ ਵਾਲੀਆਂ ਗੱਡੀਆਂ ਲਈ ਨਵੇਂ ਹੁਕਮ ਜਾਰੀ

???? ਪੁਲਿਸ ਨੂੰ ਮਿਲੀਆਂ ਨਵੀਆਂ ਹਿਦਾਇਤਾਂ

ਚੰਡੀਗੜ੍ਹ – ਨਿਊਜ਼ਲਾਈਨ ਐਕਸਪ੍ਰੈਸ – ਪੰਜਾਬ ‘ਚ ਹੁਣ ਲਗਜ਼ਰੀ ਗੱਡੀਆਂ ਦੇ ਉੱਪਰ ਬਣੇ ਸਨਰੂਫ ‘ਚੋਂ ਨਿਕਲਣ ਵਾਲਿਆਂ ਖਿਲਾਫ਼ ਸਖ਼ਤ ਕਾਰਵਾਈ ਹੋਵੇਗੀ। ਹੁਣ ਪੰਜਾਬ ਪੁਲਿਸ ਚਲਾਨ ਦੇ ਨਾਲ-ਨਾਲ ਪਰਚਾ ਵੀ ਦਰਜ ਕਰ ਸਕਦੀ ਹੈ। ਇਸ ਸਬੰਧੀ ਲਿਖਤੀ ਹੁਕਮ ਵੀ ਜਾਰੀ ਕਰ ਦਿੱਤੇ ਗਏ ਹਨ। ਪੰਜਾਬ ਪੁਲਿਸ ਦੇ ਵਧੀਕ ਡਾਇਰੈਕਟਰ ਜਨਰਲ ਨੇ ਇਸ ਸਬੰਧੀ ਸਾਰੇ ਪੁਲਿਸ ਕਮਿਸ਼ਨਰਾਂ ਅਤੇ SSP’s ਨੂੰ ਪੱਤਰ ਜਾਰੀ ਕੀਤਾ ਹੈ। ਪੱਤਰ ‘ਚ ਕਿਹਾ ਗਿਆ ਹੈ ਕਿ ਬੱਚੇ ਕਾਰਾਂ ਦੀ ਛੱਤ ‘ਤੇ ਸਨਰੂਫ ਰਾਹੀਂ ਨਿਕਲਦੇ ਹਨ ਅਤੇ ਨੈਸ਼ਨਲ ਹਾਈਵੇਅ, ਸੂਬੇ ਅਤੇ ਸ਼ਹਿਰ ਵਿਚ ਰੌਲਾ ਪਾਉਂਦੇ ਹਨ, ਜਿਸ ਕਾਰਨ ਡ੍ਰਾਈਵਰਾਂ ਦਾ ਧਿਆਨ ਭਟਕ ਜਾਂਦਾ ਹੈ ਅਤੇ ਹਾਦਸੇ ਦਾ ਡਰ ਬਣਿਆ ਰਹਿੰਦਾ ਹੈ। ਇਸ ਦੇ ਖਿਲਾਫ ਬੈਂਗਲੁਰੂ ਪੁਲਿਸ ਵੱਲੋਂ ਚਲਾਨ ਪੇਸ਼ ਕੀਤੇ ਜਾ ਰਹੇ ਹਨ।

ਇਸ ਤਹਿਤ ਪੰਜਾਬ ਦੇ ਸਮੂਹ ਪੁਲਿਸ ਕਮਿਸ਼ਨਰਾਂ ਅਤੇ ਸੀਨੀਅਰ ਪੁਲਿਸ ਕਪਤਾਨਾਂ ਨੂੰ ਆਦੇਸ਼ ਜਾਰੀ ਕੀਤੇ ਗਏ ਹਨ ਕਿ ਆਪਣੇ ਅਧੀਨ ਤਾਇਨਾਤ ਮੁਲਾਜ਼ਮਾਂ/ਟਰੈਫਿਕ ਕਰਮਚਾਰੀਆਂ ਨੂੰ ਹਦਾਇਤ ਕੀਤੀ ਜਾਵੇ ਕਿ ਜੇ ਕੋਈ ਵਹੀਕਲ/ਕਾਰ ਚੈਕਿੰਗ ਦੌਰਾਨ ਨੋਟਿਸ ਵਿੱਚ ਆਵੇ ਤਾਂ ਉਸ ਦੇ ਖਿਲਾਫ਼ ਮੋਟਰ ਵਹੀਕਲ ਐਕਟ ਤਹਿਤ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।

Related Articles

Leave a Comment