ਪਟਿਆਲਾ, 23 ਜੁਲਾਈ – ਨਿਊਜ਼ਲਾਈਨ ਐਕਸਪ੍ਰੈਸ ਬਿਊਰੋ – ਅੱਜ ਬਲਾਕ ਪਟਿਆਲਾ ਦੇ ਸਮੂਹ ਕਰਮਚਾਰੀਆ ਨੇ ਸ਼੍ਰੀ ਨਵਾਬ ਸਿੰਘ ਰਾਣਾ ਜ਼ਿਲ੍ਹਾ ਪ੍ਰਧਾਨ ਪੰਚਾਇਤ ਸਕੱਤਰ ਅਤੇ ਵੀ.ਡੀ.ਓ ਯੂਨੀਅਨ ਪਟਿਆਲਾ ਦੀ ਪ੍ਰਧਾਨਗੀ ਹੇਠ 6ਵੇ ਪੇ ਕਮਿਸ਼ਨ ਦੀ ਰਿਪੋਰਟ ਵਿੱਚ ਪਾਈਆਂ ਤਰੁੱਟੀਆ ਦੇ ਸਬੰਧ ਵਿੱਚ ਬਲਾਕ ਪੱਧਰ ਤੇ ਰੋਸ ਧਰਨਾ ਦਿੱਤਾ। ਕਿਉਕਿ 6ਵੇ ਪੇ ਕਮਿਸ਼ਨ ਦੀ ਰਿਪੋਰਟ ਵਿੱਚ ਸਾਰੀਆਂ ਹੱਦਾਂ ਟੱਪਦੇ ਹੋਏ ਸਰਕਾਰ ਵੱਲੋ ਮੁਲਾਜਮਾਂ ਦੀਆਂ ਤਨਖਾਹਾਂ ਵਿੱਚ ਸਹੀ ਵਾਧਾ ਨਹੀ ਕੀਤਾ ਜਾ ਰਿਹਾ, ਇਸ ਦੇ ਉਲਟ ਇਸ ਪੇ ਕਮਿਸ਼ਨ ਦੇ ਨਾਲ ਕਰਮਚਾਰੀਆਂ ਨੂੰ ਨੁਕਸਾਨ ਹੋ ਰਿਹਾ ਹੈ, ਇਸ ਸਬੰਧੀ ਕਰਮਚਾਰੀਆਂ ਵੱਲੋ ਸਰਕਾਰ ਦੇ ਵਿਰੁੱਧ ਪੁਰਜੋਰ ਰੋਸ਼ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਕਰਮਚਾਰੀਆਂ ਨੂੰ ਪਿਛਲੇ 4 ਮਹੀਨਿਆਂ ਤੋਂ ਤਨਖਾਹਾਂ ਨਹੀਂ ਦਿੱਤੀਆਂ ਜਾ ਰਹੀਆਂ ਹਨ। ਈ-ਪੰਚਾਇਤ ਕਰਮਚਾਰੀਆਂ ਤੋਂ ਨਿਗੁਣੀਆਂ ਤਨਖਾਹਾਂ ਤੇ ਕੰਮ ਲਿਆ ਜਾ ਰਿਹਾ ਹੈ। ਇਨ੍ਹਾਂ ਕਰਮਚਾਰੀਆਂ ਨੂੰ ਪੱਕਾ ਕੀਤਾ ਜਾਵੇ। ਇਸ ਰੋਸ ਸਬੰਧੀ ਕਰਮਚਾਰੀਆ ਦੀਆ ਸਹੀ ਮੰਗਾਂ ਨਾ ਮੰਨਣ ਕਾਰਨ ਲਗਾਤਾਰ ਕਲਮ ਛੋੜ ਹੜਤਾਲ ਕੀਤੀ ਗਈ ਹੈ ਅਤੇ ਵਿਕਾਸ ਦੇ ਕੰਮ ਮੁਕੰਮਲ ਤੌਰ ਤੇ ਬੰਦ ਕਰ ਦਿੱਤੇ ਗਏ ਹਨ। ਸਰਕਾਰ ਦੇ ਇਸ ਧੱਕੇ ਦੇ ਵਿਰੁੱਧ 27 ਜੁਲਾਈ ਨੂੰ ਵਿਕਾਸ ਭਵਨ ਸੈਕਟਰ 62 ਹੈਡ ਆਫਿਸ ਮੋਹਾਲੀ ਵਿਖੇ ਪੂਰੇ ਪੰਜਾਬ ਲੇਵਲ ਤੇ ਰੋਸ ਧਰਨਾ ਦਿੱਤਾ ਜਾਵੇਗਾ, ਜਦੋ ਤੱਕ ਸਰਕਾਰ ਵੱਲੋ ਇਹ ਮੰਗਾਂ ਪੂਰੀਆਂ ਨਹੀ ਕੀਤੀਆਂ ਜਾਂਦੀਆਂ ਉਦੋ ਤੱਕ ਕਲਮ ਛੋੜ ਹੜਤਾਲ ਮੁਕੰਮਲ ਤੌਰ ਤੇ ਜਾਰੀ ਰਹੇਗੀ ਅਤੇ ਵਿਕਾਸ ਦੇ ਕੰਮ ਮੁਕੰਮਲ ਤੌਰ ਤੇ ਠੱਪ ਰਹਿਣਗੇ। ਇਸ ਧਰਨੇ ਵਿੱਚ ਗਿਆਨ ਸਿੰਘ ਪੀ.ਓ, ਨਵਨੀਤ ਪੁਰੀ ਸੁਪਰਡੰਟ, ਰਣਜੀਤ ਸਿੰਘ ਪੰ. ਸਕੱਤਰ, ਅਮਰਜੀਤਪਾਲ ਪੰ.ਸਕੱਤਰ, ਜ਼ਸਪ੍ਰੀਤ ਸਿੰਘ ਪੰਚਾਇਤ ਸਕੱਤਰ, ਕਮਲਜੀਤ ਸਿੰਘ ਪੰ.ਸਕੱਤਰ, ਦਵਿੰਦਰ ਸਿੰਘ, ਪੰ.ਸਕੱਤਰ, ਮੋਹਿਤ ਸੇਠ ਪੰ.ਸਕੱਤਰ, ਭੁਪਿੰਦਰ ਸਿੰਘ ਸ਼ੇਰਗਿਲ ਪੰ.ਸਕੱਤਰ, ਪਰਮਜੀਤ ਕੋਰ ਪੰ.ਸਕੱਤਰ, ਸੁਰਿੰਦਰਪਾਲ ਕੌਰ ਸੰਮਤੀ ਕਲਰਕ, ਗੁਰਮੀਤ ਸਿੰਘ ਲੇਖਾਕਾਰ, ਹਰਵਿੰਦਰ ਸਿੰਘ ਈ.ਪੰਚਾਇਤ, ਕੁਲਵੰਤ ਸਿੰਘ ਈ.ਪੰਚਾਇਤ ਤੋ ਇਲਾਵਾ ਸਮੂਹ ਸਟਾਫ ਹਾਜਰ ਸੀ।
previous post