Skip to main content

newslineexpres

Home Bollywood ???? ‘ਤੌਬਾ-ਤੌਬਾ’ ਗਾਣੇ ‘ਤੇ ਰੀਲ ਨੂੰ ਲੈ ਕੇ ਵਿਵਾਦ ਵਿਚ ਕ੍ਰਿਕੇਟਰ; ਦੇਖੋ ਵੀਡੀਓ…

???? ‘ਤੌਬਾ-ਤੌਬਾ’ ਗਾਣੇ ‘ਤੇ ਰੀਲ ਨੂੰ ਲੈ ਕੇ ਵਿਵਾਦ ਵਿਚ ਕ੍ਰਿਕੇਟਰ; ਦੇਖੋ ਵੀਡੀਓ…

by Newslineexpres@1

???? ‘ਤੌਬਾ-ਤੌਬਾ’ ਗਾਣੇ ‘ਤੇ ਰੀਲ ਨੂੰ ਲੈ ਕੇ ਵਿਵਾਦ ਵਿਚ ਕ੍ਰਿਕੇਟਰ

???? ਵੀਡੀਓ ਵਿੱਚ ਯੁਵਰਾਜ ਸਿੰਘ, ਸੁਰੇਸ਼ ਰੈਨਾ ਤੇ ਹਰਭਜਨ ਸਿੰਘ ਨਜ਼ਰ ਆ ਰਹੇ ਹਨ।

???? ਹਰਭਜਨ ਸਿੰਘ ਨੇ ਜਨਤਕ ਤੌਰ ‘ਤੇ ਮੰਗੀ ਮੁਆਫ

ਮੁੰਬਈ – ਨਿਊਜ਼ਲਾਈਨ ਐਕਸਪ੍ਰੈਸ – ਟੀਮ ਇੰਡੀਆ ਨੇ ਵਿਸ਼ਵ ਚੈਂਪੀਅਨਸ਼ਿਪ ਆਫ ਲੈਜੇਂਡਸ 2024 ਦੀ ਟਰਾਫੀ ਜਿੱਤ ਲਈ ਹੈ। ਖਿਤਾਬ ਜਿੱਤਣ ਤੋਂ ਬਾਅਦ ਸਾਬਕਾ ਭਾਰਤੀ ਕ੍ਰਿਕਟਰ ਯੁਵਰਾਜ ਸਿੰਘ, ਹਰਭਜਨ ਸਿੰਘ ਅਤੇ ਸੁਰੇਸ਼ ਰੈਨਾ ਨੇ ਵਿੱਕੀ ਕੌਸ਼ਲ ਦੇ ਗੀਤ ‘ਤੌਬਾ ਤੌਬਾ’ ‘ਤੇ ਆਪਣੇ ਅੰਦਾਜ਼ ‘ਚ ਡਾਂਸ ਕੀਤਾ, ਜਿਸ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ।

ਵੀਡੀਓ ਵਿੱਚ ਇਨ੍ਹਾਂ ਖਿਡਾਰੀਆਂ ਵੱਲੋਂ ਕੀਤੀਆਂ ਗਈਆਂ ਇਤਰਾਜ਼ਯੋਗ ਹਰਕਤਾਂ ਉੱਤੇ ਅਪਾਹਜ ਲੋਕਾਂ ਦੇ ਭਾਈਚਾਰੇ ਵੱਲੋਂ ਸਖ਼ਤ ਇਤਰਾਜ਼ ਪ੍ਰਗਟ ਕੀਤਾ ਗਿਆ ਹੈ। ਨੈਸ਼ਨਲ ਸੈਂਟਰ ਫਾਰ ਪ੍ਰੋਮੋਸ਼ਨ ਆਫ ਇਮਪਲੌਏਮੈਂਟ ਫੌਰ ਡਿਸਏਬਲ ਪੀਪਲ ਦੇ ਐਗਜ਼ੀਕੁਟਿਵ ਡਾਇਰੈਕਟਰ ਅਰਮਾਨ ਅਲੀ ਨੇ ਦਿੱਲੀ ਪੁਲਿਸ ਨੂੰ ਸ਼ਿਕਾਇਤ ਦਿੱਤੀ ਹੈ ਕਿ ਹਰਭਜਨ ਸਿੰਘ ਅਤੇ ਯੁਵਰਾਜ ਸਿੰਘ ਖ਼ਿਲਾਫ ਮਾਮਲਾ ਦਰਜ ਕੀਤਾ ਜਾਵੇ ।

ਅਰਮਾਨ ਅਲੀ ਨੇ ਕਿਹਾ , “ਮੇਰਾ ਮੰਨਣਾ ਹੈ ਕਿ ਇਹ ਭਾਰਤ ਦੇ 10 ਕਰੋੜ ਤੋਂ ਵੱਧ ਦਿਵਯਾਂਗ ਲੋਕਾਂ ਦੀ ਬੇਇੱਜ਼ਤੀ ਹੈ। ਇੱਕ ਮੈਂਬਰ ਪਾਰਲੀਮੈਂਟ ਹੋਣ ਕਰਕੇ ਹਰਭਜਨ ਸਿੰਘ ਨੂੰ ਤਾਂ ਡਿਸਏਬਲ ਭਾਈਚਾਰੇ ਦੀ ਅਵਾਜ਼ ਚੁੱਕਣੀ ਚਾਹੀਦੀ ਹੈ ਪਰ ਇਹ ਕਿਹੋ ਜਿਹੇ ਵੀਡੀਓ ਬਣਾ ਰਹੇ ਹਨ, ਇੰਨ੍ਹਾਂ ਦੇ ਕਰੋੜਾਂ ਫੌਲੋਅਰਜ਼ ਹਨ , ਇਹ ਕੀ ਮਿਸਾਲ ਪੇਸ਼ ਕਰ ਰਹੇ ਹਨ।”

ਸਾਬਕਾ ਭਾਰਤੀ ਕ੍ਰਿਕਟਰ ਹਰਭਜਨ ਸਿੰਘ ਨੇ ਅਪਾਹਜ ਲੋਕਾਂ ਦਾ ਕਥਿਤ ਤੌਰ ‘ਤੇ ਮਜ਼ਾਕ ਉਡਾਉਣ ਲਈ ਆਪਣੇ ਅਤੇ ਉਸ ਦੇ ਸਾਥੀ ਇੰਡੀਆ ਚੈਂਪੀਅਨਜ਼ ਦੀ ਇੱਕ ਵੀਡੀਓ ਤੋਂ ਬਾਅਦ ਟਵੀਟ ਕਰਕੇ ਮੁਆਫੀ ਮੰਗੀ ਹੈ।

Related Articles

Leave a Comment