Skip to main content

newslineexpres

Breaking News
Joe Rogan Podcasts You Must Listen
Home Fashion ???? ਸਾਇੰਸ ਸਿਟੀ ਵਿਖੇ ਫ਼ਲਾਵਰ ਸ਼ੋਅ 14 ਫ਼ਰਵਰੀ ਨੂੰ

???? ਸਾਇੰਸ ਸਿਟੀ ਵਿਖੇ ਫ਼ਲਾਵਰ ਸ਼ੋਅ 14 ਫ਼ਰਵਰੀ ਨੂੰ

by Newslineexpres@1

???? ਸਾਇੰਸ ਸਿਟੀ ਵਿਖੇ ਫ਼ਲਾਵਰ ਸ਼ੋਅ 14 ਫ਼ਰਵਰੀ ਨੂੰ

ਕਪੂਰਥਲਾ, 8 ਫ਼ਰਵਰੀ – ਨਿਊਜ਼ਲਾਈਨ ਐਕਸਪ੍ਰੈਸ – ਪੁਸ਼ਪਾ ਗੁਜਰਾਲ ਸਾਇੰਸ ਸਿਟੀ ਵਲੋਂ ਫ਼ੁੱਲਾਂ ਦੀ ਸੁੰਦਰਤਾ ਨੂੰ ਦਰਸਾਉਂਦਾ ਸਲਾਨਾਂ ਫ਼ਲਾਵਰ ਸ਼ੋਅ 14 ਫ਼ਰਵਰੀ 2025 ਨੂੰ ਕਰਵਾਇਆ ਜਾ ਰਿਹਾ ਹੈ। ਇਸ ਪ੍ਰੋਗਰਾਮ ਦਾ ਉਦੇਸ਼ ਇੱਥੇ ਆਉਣ ਵਾਲੇ ਸੈਲਾਨੀਆਂ ਨੂੰ ਇਕ ਵਿਦਿਅਕ ਤਜਰਬਾ ਦੇਣਾ ਹੈ। ਫ਼ੁੱਲਾਂ ਦੇ ਇਸ ਸ਼ੋਅ ਦੇ ਦੌਰਾਨ ਸੈਲਾਨੀਆਂ ਨੂੰ ਫ਼ੁੱਲਾਂ ਦੀਆਂ ਵੱਖ-ਵੱਖ ਪ੍ਰਜਾਤੀਆਂ ਦੀ ਸੁੰਦਰਤਾਂ ਦਾ ਨਜ਼ਾਰਾਾਂ ਦੇਖਣ ਨੂੰ ਮਿਲੇਗਾ। ਇਸ ਮੌਕੇ ਰੰਗ ਬਿਰੰਗੇ ਵਿਦੇਸ਼ੀ ਫ਼ੁੱਲਾਂ ਦੇ ਨਾਲ -ਨਾਲ ਰਵਾਇਤੀ ਗੁੱਲਾਬ ਵੀ ਖਾਸ ਤੌਰ *ਤੇ ਖਿੱਚ ਦਾ ਕੇਂਦਰ ਰਹੇਗਾ। ਇਹ ਜਾਣਕਾਰੀ ਪੁਸ਼ਪਾ ਗੁਜਰਾਲ ਸਾਇੰਸ ਸਿਟੀ ਦੇ ਡਿਪਟੀ ਮੇਨੇਜਰ (ਲੋਕ ਸੰਪਰਕ) ਅ਼ਸ਼ਨੀ ਕੁਮਾਰ ਨੇ ਦਿੱਤੀ। ਉਨ੍ਹਾਂ ਅੱਗੋਂ ਜਾਣਕਾਰੀ ਦਿੰਦਿਆ ਦੱਸਿਆ ਕਿ ਫ਼ੁੱਲਾਂ ਦੀ ਇਹ ਪ੍ਰਦਰਸ਼ਨੀ ਸੈਲਾਨੀਆਂ ਨੂੰ ਇਸ ਖਿੱਤੇ ਦੇ ਫ਼ੁੱਲਾਂ ਦੀ ਜੈਵਿਕ ਵਿਭਿੰਨਤਾਂ ਨੂੰ ਸਮਝਣ ਦਾ ਇਕ ਵਿਲੱਖਣ ਮੌਕੇ ਦੇਵੇਗੀ। ਫ਼ਲਾਵਰ ਸ਼ੋਅ ਦੀ ਪਹਿਲਕਦਮੀ ਪੁਸ਼ਪਾ ਗੁਜਰਾਲ ਸਾਇੰਸ ਸਿਟੀ ਦੀ ਵਾਤਵਰਣ ਪ੍ਰਤੀ ਜਾਗਰੂਕਤਾ ਪੈਦਾ ਕਰਨੀ ਵਚਨਬੱਧਤਾ ਨੂੰ ਦਰਸਾਏਗੀ।

Related Articles

Leave a Comment