???? ਮਾਡਲ ਸਕੂਲ ਦੇ ਵਿਦਿਆਰਥੀਆਂ ਨੇ ਸ਼ਹੀਦੀ ਦਿਵਸ ਮੌਕੇ ਉਧਮ ਸਿੰਘ ਨੂੰ ਕੀਤਾ ਯਾਦ
ਪਟਿਆਲਾ, 31 ਜੁਲਾਈ – ਨਿਊਜ਼ਲਾਈਨ ਐਕਸਪ੍ਰੈਸ – ਸੀਨੀਅਰ ਸੈਕੰਡਰੀ ਮਾਡਲ ਸਕੂਲ ਦੇ ਵਿਦਿਆਰਥੀਆਂ ਵੱਲੋਂ ਸ਼ਹੀਦ-ਏ-ਆਜਮ ਸਰਦਾਰ ਉਧਮ ਸਿੰਘ ਨੂੰ ਉਨ੍ਹਾਂ ਦੇ 85ਵੇਂ ਸ਼ਹੀਦੀ ਦਿਵਸ ‘ਤੇ ਯਾਦ ਕੀਤਾ ਗਿਆ। ਇਸ ਮੌਕੇ ਸਕੂਲ ਦੇ ਵਿਦਿਆਰਥੀ ਸੁਖਮਨ ਕੌਰ ਅਤੇ ਜ਼ਸਨੂਰ ਕੌਰ ਨੇ ਅਜਾਦੀ ਘੁਲਾਟੀਏ ਦੇ ਜੀਵਨ ਅਤੇ ਭਾਰਤ ਦੇ ਅਜਾਦੀ ਸੰਘਰਸ਼ ਵਿੱਚ ਯੋਗਦਾਨ ਬਾਰੇ ਚਰਚਾ ਕੀਤੀ। ਇਸ ਮੌਕੇ ਸਕੂਲ ਪ੍ਰਿੰਸੀਪਲ ਬਲਵਿੰਦਰ ਕੌਰ, ਏ.ਐਨ.ਓ. ਸਤਵੀਰ ਸਿੰਘ ਗਿੱਲ ਅਤੇ ਸਮੁਹ ਸਟਾਫ ਹਾਜ਼ਰ ਸਨ।
