ਕੁੱਲੂ, 1 ਅਗਸਤ – ਨਿਊਜ਼ਲਾਈਨ ਐਕਸਪ੍ਰੈਸ – ਹਿਮਾਚਲ ਪ੍ਰਦੇਸ਼ ‘ਚ ਮਾਨਸੂਨ ਦੀ ਬਾਰਿਸ਼ ਨੇ ਤਬਾਹੀ ਮਚਾਈ ਹੋਈ ਹੈ। ਬੀਤੀ ਰਾਤ ਰਾਜ ਭਰ ਵਿੱਚ ਭਾਰੀ ਮੀਂਹ ਪਿਆ ਅਤੇ ਕਈ ਇਲਾਕਿਆਂ ਵਿੱਚ ਬੱਦਲ ਫਟਣ ਦੀ ਸੂਚਨਾ ਹੈ। ਕੁੱਲੂ ਦੇ ਨਿਰਮੰਡ ‘ਚ ਬੱਦਲ ਫਟਣ ਤੋਂ ਬਾਅਦ ਬਾਗੀ ਪੁਲ ਦੇ ਆਲੇ-ਦੁਆਲੇ ਵਾਹਨ ਅਤੇ ਘਰ ਵਹਿ ਗਏ ਹਨ। ਇਧਰ, ਪੰਜਾਬ ਵਿਚ ਵੀ ਭਾਰੀ ਮੀਂਹ ਦਾ ਅਲਰਟ ਜਾਰੀ ਕੀਤਾ ਗਿਆ ਹੈ। ਇਸ ਦੇ ਨਾਲ ਹੀ ਮਨਾਲੀ ‘ਚ ਬਿਆਸ ਦਰਿਆ ਮੁੜ ਆਪਣਾ ਰੁਖ ਬਦਲ ਕੇ ਹਾਈਵੇਅ ‘ਤੇ ਆ ਗਿਆ ਹੈ। ਇਸੇ ਤਰ੍ਹਾਂ ਸੂਬੇ ਦੇ ਤਿੰਨ ਜ਼ਿਲ੍ਹਿਆਂ ਵਿੱਚ ਬੱਦਲ ਫਟਣ ਕਾਰਨ ਚੰਡੀਗੜ੍ਹ ਮਨਾਲੀ ਹਾਈਵੇਅ ਕਈ ਥਾਵਾਂ ’ਤੇ ਬੰਦ ਹੈ ਅਤੇ ਹੁਣ ਤੱਕ ਕੁੱਲ 52 ਲੋਕ ਲਾਪਤਾ ਹਨ। ਸ਼ਿਮਲਾ ਵਿੱਚ 36 ਲੋਕ ਲਾਪਤਾ ਹਨ। ਮੌਜੂਦਾ ਬਣੇ ਹਾਲਾਤ ਨੂੰ ਵੇਖਦੇ ਹੋਏ ਪੰਜਾਬ ਦੇ ਕਈ ਇਲਾਕਿਆਂ ਵਿਚ ਹੜ੍ਹਾਂ ਦਾ ਖਤਰਾ ਬਣ ਗਿਆ ਹੈ। ਇਧਰ, ਹਾਲਾਤ ਵਿਗੜਦੇ ਵੇਖ ਪੰਡੋਹ ਡੈਮ ਦੇ ਫਲੱਡ ਗੇਟ ਖੋਲ੍ਹ ਦਿੱਤੇ ਗਏ ਹਨ।
previous post