ਪਟਿਆਲਾ, 25 ਜੁਲਾਈ – ਨਿਊਜ਼ਲਾਈਨ ਐਕਸਪ੍ਰੈਸ ਬਿਊਰੋ – ਕਾਂਗਰਸ ਦੀ ਕੈਪਟਨ ਅਮਰਿੰਦਰ ਸਿੰਘ ਸਰਕਾਰ ਪਿਛਲੇ ਸਾਢੇ ਚਾਰ ਸਾਲਾਂ ਤੋਂ ਪੰਜਾਬ ਦੇ ਉਦਯੋਗਪਤੀਆਂ ਤੇ ਕਾਰੋਬਾਰੀਆਂ ਨਾਲ ਸਿਰਫ ਧੋਖਾ ਕਰਦੇ ਆ ਰਹੀ ਹੈ। ਵਪਾਰੀਆਂ ਤੋਂ ਸਰਕਾਰ ਨੂੰ ਸਿਰਫ ਟੈਕਸ ਲੈਣ ਨਾਲ ਮਤਲਬ ਹੈ, ਪਰ ਸੁਵਿਧਾਵਾਂ ਦੇ ਨਾਮ ਵਪਾਰੀਆਂ ਨੂੰ ਸਿਰਫ ਲਾਰੇ ਲਗਾਏ ਜਾਂਦੇ ਹਨ। ਇਹਨਾਂ ਵਿਚਾਰਾਂ ਦਾ ਅੱਜ ਆਮ ਆਦਮੀ ਪਾਰਟੀ ਵਲੋਂ ਸਥਾਨਕ ਹੋਟਲ ਵਿਖੇ ਉਦਯੋਗਪਤੀਆਂ ਅਤੇ ਵਪਾਰੀਆਂ ਦੀਆਂ ਮੁਸ਼ਕਿਲਾਂ ਸੁਣਨ ਲਈ ਕਰਵਾਏ ਗਏ ਸੈਮੀਨਾਰ ਵਿੱਚ ਕੀਤਾ। ਇਸ ਮੌਕੇ ਹਰਚੰਦ ਸਿੰਘ ਬਰਸਟ ਜਨਰਲ ਸਕੱਤਰ ਪੰਜਾਬ, ਨੀਨਾ ਮਿੱਤਲ ਖਜਾਂਨਚੀ ਪੰਜਾਬ, ਗਗਨਦੀਪ ਸਿੰਘ ਚੱਢਾ ਸਕੱਤਰ ਪੰਜਾਬ ਵਿਸ਼ੇਸ਼ ਤੌਰ ਤੇ ਪਹੁੰਚੇ।ਪ੍ਰੈਸ ਨਾਲ ਗਲਬਾਤ ਕਰਦਿਆਂ ਹਲਕਾ ਤਲਵੰਡੀ ਸਾਬੋ ਦੀ ਵਿਧਾਇਕ ਪ੍ਰੋਫੈਸਰ ਬਲਜਿੰਦਰ ਕੌਰ ਨੇ ਕਿਹਾ ਕਿ ਕਾਂਗਰਸ ਦੀ ਕੈਪਟਨ ਅਮਰਿੰਦਰ ਸਿੰਘ ਸਰਕਾਰ ਪਿਛਲੇ ਸਾਡੇ ਚਾਰ ਸਾਲਾਂ ਤੋਂ ਕਾਰੋਬਾਰੀਆਂ ਨਾਲ ਧੋਖਾ ਕਰਦੇ ਆ ਰਹੀ ਹੈ। ਕੈਪਟਨ ਅਮਰਿੰਦਰ ਸਿੰਘ ਨੇ ਛੋਟੇ ਕਾਰੋਬਾਰੀਆਂ ਨੂੰ ਪੰਜ ਰੁਪਏ ਯੂਨਿਟ ਦੇਣ ਦਾ ਵਾਦਾ ਕੀਤਾ ਸੀ ਪਰ ਕੈਪਟਨ ਸਰਕਾਰ ਨੇ ਆਪਣਾ ਵਾਦਾ ਨਈ ਪੂਰਾ ਕੀਤਾ, ਕੈਪਟਨ ਅਮਰਿੰਦਰ ਸਿੰਘ ਨੇ ਕਰੋਨਾ ਦੇ ਚਲਦਿਆਂ ਬੰਦ ਪਈਆਂ ਫੈਕਟਰੀਆਂ ਦੇ ਬਿਜਲੀ ਦੇ ਬਿੱਲਾਂ ਨੂੰ ਵੀ ਮੁਆਫ਼ ਨਹੀਂ ਦਿੱਤਾ। ਜਿਸਦੇ ਨਾਲ ਪਹਿਲਾਂ ਤੋਂ ਹੀ ਮੁਸ਼ਕਿਲ ਨਾਲ ਚਲ ਰਹੇ ਟ੍ਰੇਡ ਹੋਰ ਮੁਸ਼ਕਿਲਾਂ ਵਿੱਚ ਪੈਂਦੇ ਵਿਖਾਈ ਦਿੱਤੇ। ਕੈਪਟਨ ਅਮਰਿੰਦਰ ਸਿੰਘ ਦੀ ਸੂਬਾ ਸਰਕਾਰ ਨੂੰ ਨਾ ਤਾਂ ਗਰੀਬ ਲੋਕਾਂ ਨਾਲ ਅਤੇ ਨੇ ਹੀ ਜਾ ਕਾਰੋਬਾਰੀਆਂ ਨਾਲ ਕੋਈ ਲੈਣਾ ਦੇਣਾ ਨਹੀਂ ਹੈ। ਉਹਨਾਂ ਕਿਹਾ ਕਿ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਦੇ ਹੀ ਪਹਿਲੀ ਕੈਬਨਿਟ ਮੀਟਿੰਗ ਵਿੱਚ ਇਹ ਮਤਾ ਪਾਸ ਕਰਕੇ ਕੇਂਦਰ ਦੀ ਮੋਦੀ ਸਰਕਾਰ ਨੂੰ ਭੇਜਿਆ ਜਾਵੇਗਾ, ਜਿਸ ਵਿੱਚ ਇਹ ਮੰਗ ਕੀਤੀ ਜਾਵੇਗੀ ਕਿ ਜਿਹੜੇ ਟੈਕਸ ਦੀ ਛੋਟ ਤੁਸੀਂ ਪਹਾੜੀ ਸੂਬਿਆਂ ਦੇ ਉਦਯੋਗਪਤੀਆਂ ਅਤੇ ਵਪਾਰੀਆਂ ਨੂੰ ਦਿੱਤੀ ਹੈ। ਉਹ ਸਾਰੀ ਛੋਟ ਤੁਸੀਂ ਸਾਡੇ ਪੰਜਾਬ ਦੇ ਉਦਯੋਗਪਤੀਆਂ ਅਤੇ ਵਪਾਰੀਆਂ ਨੂੰ ਦੇਵੋ।
ਰਾਈਸ ਮਿਲਰਜ਼ ਦੀਆਂ ਮੁਸ਼ਕਿਲਾਂ ਦਾ ਹੱਲ ਕਰਵਾਇਆ ਜਾਵੇਗਾ। ਉਹਨਾਂ ਕਿਹਾ ਕਿ ਪੰਜਾਬ ਵਿੱਚ ਮਿਲਰਜ਼ ਦੀ ਕੁਲ ਗਿਣਤੀ 4200 ਦੇ ਕਰੀਬ ਹੈ। ਸਰਕਾਰ ਨੇ ਉਹਨਾਂ ਨੂੰ ਕਿਹਾ ਸੀ ਕਿ ਜਿਹੜਾ ਮਿਲਰਜ਼ ਆਪਣੀ ਸਰਤਾਂ ਪੂਰੀਆਂ ਕਰੇਗਾ ਤਾਂ ਉਹਨਾਂ ਨੂੰ 10 ਲੱਖ ਰੁਪਏ ਦੀ ਜੋ ਸਕਿਉਰਿਟੀ ਜਮਾਂ ਹੈ। ਉਹ ਵਾਪਸ ਦਿੱਤੀ ਜਾਵੇਗੀ, ਪਰ ਕੈਪਟਨ ਸਰਕਾਰ ਇਸ ਤੋਂ ਮੁਕਰ ਗਈ। ਉਹਨਾਂ ਕਿਹਾ ਆਮ ਆਦਮੀ ਪਾਰਟੀ ਦੇ ਸਾਰੇ ਵਿਧਾਇਕ ਆਉਣ ਵਾਲੇ ਵਿਧਾਨਸਭਾ ਦੇ ਸ਼ੈਸ਼ਨ ਵਿੱਚ ਵਪਾਰੀਆ ਉਦਯੋਗਪਤੀਆਂ ਦੇ ਹਰ ਮਸਲੇ ਨੂੰ ਜੋਰਦਾਰ ਢੰਗ ਨਾਲ ਉਠਾਏਗੀ। ਬਲਜਿੰਦਰ ਕੌਰ ਨੇ ਕਿਹਾ ਜਦੋਂ ਆਪ ਦੀ ਸਰਕਾਰ ਪੰਜਾਬ ਚ ਹੋਂਦ ਵਿੱਚ ਆਵੇਗੀ ਤਾਂ ਪ੍ਰਮੁੱਖ ਤੌਰ ਤੇ ਵਪਾਰ ਅਤੇ ਉਦਯੋਗ ਪੱਖੀ ਸਰਕਾਰ ਹੋਵੇਗੀ।
ਆਮ ਆਦਮੀ ਪਾਰਟੀ ਦੇ ਜ਼ਿਲਾ ਟ੍ਰੇਡ ਵਿੰਗ ਪ੍ਰਧਾਨ ਸੰਜੀਵ ਗੁਪਤਾ ਨੇ ਕਿਹਾ ਆਮ ਆਦਮੀ ਪਾਰਟੀ ਪਟਿਆਲਾ ਦਾ ਵਪਾਰ ਵਿੰਗ ਦੇ ਅਹੁਦੇਦਾਰ ਪਟਿਆਲਾ ਦੇ ਉਦਯੋਗਿਕ ਲੋਕਾਂ ਨਾਲ ਲਗਾਤਾਰ ਮਿਲ ਰਹੇ ਹਨ ਅਤੇ ਉਨ੍ਹਾਂ ਦੀਆਂ ਸਮਸਿਆਵਾਂ ਬਾਰੇ ਵਿਚਾਰ ਵਟਾਂਦਰਾ ਕਰ ਰਹੇ ਹਨ, ਤਾਂ ਜੋ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੇ ਪਹਿਲ ਦੇ ਆਧਾਰ ਤੇ ਉਦਯੋਗਪਤੀਆਂ ਨੂੰ ਸਸਤੀ ਬਿਜਲੀ ਅਤੇ ਹੋਰ ਸਹੂਲਤਾਂ ਦਿੱਤੀਆਂ ਜਾਣਗੀਆਂ। ਇਸ ਮੌਕੇ ਤੇ ਅਨਿਲ ਠਾਕੁਰ ਸੀਨੀਅਰ ਉਪ ਪ੍ਰਧਾਨ ਟ੍ਰੇਡ ਵਿੰਗ ਪੰਜਾਬ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਵੱਲੋਂ ਬੀਤੇ ਦਿਨੀਂ ਕੀਤੇ ਐਲਾਨ ਕਿ ਪੰਜਾਬ ‘ਚ 24 ਘੰਟੇ ਲਗਾਤਾਰ ਬਿਜਲੀ ਦਿੱਤੀ ਜਾਵੇਗੀ ਜਿਸ ਨਾਲ ਲੋਕਾਂ ਨੂੰ ਅਤੇ ਛੋਟੇ ਵਪਾਰੀਆਂ ਨੂੰ ਵਧੇਰੇ ਫਾਇਦਾ ਪਹੁੰਚਾਇਆ ਜਾਵੇਗਾ। ਅਨਿਲ ਠਾਕੁਰ ਨੇ ਕਿਹਾ ਇਕ ਗੱਲ ਸਾਫ ਹੈ ਕਿ ਅਰਵਿੰਦ ਕੇਜਰੀਵਾਲ ਨੇ ਜੋ ਦਿੱਲੀ ‘ਚ ਜੋ ਵਾਅਦੇ ਕੀਤੇ ਸਨ ਉਹ ਪੁਰੇ ਕੀਤੇ ਸਨ, ਪਰ ਕੈਪਟਨ ਅਮਰਿੰਦਰ ਸਿੰਘ ਸਰਕਾਰ ਨੇ ਕੋਈ ਵੀ ਵਾਅਦਾ ਨਾ ਪੂਰਾ ਕਰਕੇ ਆਮ ਲੋਕਾਂ ਨਾਲ ਅਤੇ ਉਦਯੋਗਪਤੀਆਂ ਅਤੇ ਵਪਾਰੀਆਂ ਨਾਲ ਧੋਖਾ ਕੀਤਾ ਹੈ। ਆਮ ਆਦਮੀ ਪਾਰਟੀ ਦੇ ਪਲੇਟਫਾਰਮ ‘ਤੇ, ਪੰਜਾਬ ਦੀ ਆਰਥਿਕਤਾ ਨੂੰ ਉਤਸ਼ਾਹਤ ਕਰਨ ਅਤੇ ਵਪਾਰ ਅਤੇ ਉਦਯੋਗ ਸੈਕਟਰ ਦੀ ਸਹਾਇਤਾ ਲਈ ਜੋ ਚੰਗੀ ਤਰ੍ਹਾਂ ਦੀਆਂ ਯੋਜਨਾਵਾਂ ਅਤੇ ਨੀਤੀਆਂ ਦੇਣ’ ਤੇ ਜ਼ੋਰ ਦਿੱਤਾ ਜਾਵੇਗਾ ਜੋ ਪਿਛਲੇ ਦੋ ਦਹਾਕਿਆਂ ਤੋਂ ਸੰਘਰਸ਼ ਕਰ ਰਿਹਾ ਹੈ।
ਇਸ ਮੌਕੇ ਜਨਰਲ ਸਕੱਤਰ ਪੰਜਾਬ ਹਰਚੰਦ ਬਰਸਟ ਅਤੇ ਸਕੱਤਰ ਪੰਜਾਬ ਗਗਨਦੀਪ ਸਿੰਘ ਚੱਢਾ ਜੀ ਨੇ ਸਾਂਝੇ ਤੌਰ ਤੇ ਕਿਹਾ ਸਰਕਾਰੀ ਪ੍ਰਾਜੈਕਟਾਂ ‘ਤੇ ਫੰਡਾਂ ਦੇ ਪ੍ਰਬੰਧਨ’ ਤੇ ਸਖਤ ਨਜ਼ਰ ਰੱਖੀ ਜਾਵੇਗੀ। ਟ੍ਰੇਡਰਾਂ ਅਤੇ ਉਦਯੋਗਿਕ ਇਕਾਈਆਂ ਨੂੰ ਸਾਰੀਆਂ ਲੋੜੀਦੀਆਂ ਪ੍ਰਵਾਨਗੀ, ਰਜਿਸਟ੍ਰੇਸ਼ਨ ਅਤੇ ਲਾਇਸੈਂਸ ਲਈ ਇਕੋ ਵਿੰਡੋ / ਆਨਲਾਈਨ ਪ੍ਰਵਾਨਗੀ / ਡੋਰ ਟੂ ਡੋਰ ਡਿਲਿਵਰੀ ਸੇਵਾ ਸਹੂਲਤ ਪ੍ਰਦਾਨ ਕੀਤੀ ਜਾਏਗੀ। ਵਪਾਰ ਅਤੇ ਉਦਯੋਗ ਸੰਗਠਨ ਨੂੰ ਕਿਸੇ ਵੀ ਅਧਿਕਾਰ ਦੁਆਰਾ ਪ੍ਰੇਸ਼ਾਨ ਕਰਨ ‘ਤੇ ਜ਼ੀਰੋ ਸਹਿਣਸ਼ੀਲਤਾ। ਆਮ ਆਦਮੀ ਪਾਰਟੀ ਵਪਾਰ ਅਤੇ ਉਦਯੋਗ ਦੇ ਲੋਕਾਂ ਨਾਲ ਮੁਲਾਕਾਤ ਕਰਨ ਅਤੇ ਐਸੋਸੀਏਸ਼ਨ ਅਤੇ ਯੂਨੀਅਨਾਂ ਤੋਂ ਫੀਡਬੈਕ ਲੈਣ ਲਈ ਸਭ ਤੋਂ ਵਧੀਆ ਤਰੀਕਾ ਅਪਣਾ ਰਹੀ ਹੈ ਤਾਂ ਜੋ ਡਰਾਫਟ ਯੋਜਨਾ ਪਹਿਲਾਂ ਤੋਂ ਤਿਆਰ ਕੀਤੀ ਜਾਏ ਅਤੇ ਜਿਵੇਂ ਹੀ ਅਸੀਂ ਸਰਕਾਰ ਬਣਾਈਏ, ਨਵੀਂ ਨੀਤੀ ਰੱਖੀ ਜਾਏਗੀ। ਆਪ ਨੇ ਉਦਯੋਗ ਨੂੰ ਘੱਟ ਬਿਜਲੀ ਬਿੱਲਾਂ ਦਾ ਭਰੋਸਾ ਦਿੱਤਾ ਹੈ। ਇੰਟਰੈਕਟਿਵ ਮੀਟਿੰਗ ਦੀ ਪ੍ਰਧਾਨਗੀ ਵਿਧਾਇਕ ਤਲਵੰਡੀ ਸਾਬੋ, ਪ੍ਰੋਫੈਸਰ ਬਲਜਿੰਦਰ ਕੌਰ ਅਤੇ ਸੂਬਾ ਸੀਨੀਅਰ ਉਪ ਪ੍ਰਧਾਨ ਵਪਾਰ ਅਤੇ ਉਦਯੋਗ ਵਿੰਗ ਪੰਜਾਬ ਅਨਿਲ ਠਾਕੁਰ ਨੇ ਕੀਤੀ। ਇਸ ਮੌਕੇ ਕੁੰਦਨ ਗੋਗੀਆ, ਰਣਜੋਧ ਹਡਾਣਾ (ਦੋਵੇਂ ਜੋਆਇੰਟ ਸੈਕਟਰੀ ਪੰਜਾਬ ਵਪਾਰ ਵਿੰਗ) ਤੇਜਿੰਦਰ ਮਹਿਤਾ ਜਿਲ੍ਹਾ ਪ੍ਰਧਾਨ ਸ਼ਹਿਰੀ, ਮੇਘਚੰਦ ਸ਼ੇਰਮਾਜਰਾ ਜਿਲ੍ਹਾ ਪ੍ਰਧਾਨ ਦਿਹਾਤੀ, ਬਰਿੰਦਰ ਬਿੱਟੂ ਯੂਥ ਵਿੰਗ ਪ੍ਰਧਾਨ, ਅਮਰੀਕ ਸਿੰਘ ਬੁੰਗੜ, ਮੀਤ ਪ੍ਰਧਾਨ ਐਸ ਸੀ ਵਿੰਗ, ਪ੍ਰੀਤੀ ਮਲਹੋਤਰਾ ਮੀਤ ਪ੍ਰਧਾਨ ਮਹਿਲਾ ਵਿੰਗ, ਮੇਜਰ ਮਲਹੋਤਰਾ, ਜੇ ਪੀ ਸਿੰਘ, ਅੰਗਰੇਜ਼ ਸਿੰਘ, ਨਵਤੇਜ ਸਿੰਘ, ਸੰਦੀਪ ਬੰਧੂ, ਰਾਜਿੰਦਰ ਭਲਾ, ਦਿਨੇਸ਼ ਮਹਿਤਾ, ਬਲਦੇਵ ਦੇਵੀਗੜ, ਵਾਸੂਦੇਵ, ਰਾਜੇਸ਼ ਸਕਲਾਨੀ ਆਦਿ ਹਾਜ਼ਰ ਸਨ।