newslineexpres

Home Bollywood ਤਾਜ ਮਹਿਲ ‘ਚ ਦੋ ਨੌਜਵਾਨਾਂ ਨੇ ਚੜ੍ਹਾਇਆ ਗੰਗਾ ਜਲ, CISF ਨੇ ਫੜਿਆ

ਤਾਜ ਮਹਿਲ ‘ਚ ਦੋ ਨੌਜਵਾਨਾਂ ਨੇ ਚੜ੍ਹਾਇਆ ਗੰਗਾ ਜਲ, CISF ਨੇ ਫੜਿਆ

by Newslineexpres@1

ਤਾਜ ਮਹਿਲ ਚ ਦੋ ਨੌਜਵਾਨਾਂ ਨੇ ਚੜ੍ਹਾਇਆ ਗੰਗਾ ਜਲ, CISF ਨੇ ਫੜਿਆ

  • ਅਖਿਲ ਭਾਰਤੀ ਹਿੰਦੂ ਮਹਾਸਭਾ ਨੇ ਲਈ ਜ਼ਿੰਮੇਵਾਰੀ

 ਆਗਰਾ, 3 ਅਗਸਤ : ਨਿਊਜ਼ਲਾਈਨ ਐਕਸਪ੍ਰੈਸ –  ਦੋ ਨੌਜਵਾਨਾਂ ਵੱਲੋਂ ਸ਼ਨੀਵਾਰ ਨੂੰ ਤਾਜ ਮਹਿਲ ‘ਚ ਗੰਗਾ ਜਲ ਚੜ੍ਹਾਉਣ ਦੀ ਖਬਰ ਮਿਲੀ। ਉਹ ਪਾਣੀ ਦੀ ਬੋਤਲ ਵਿੱਚ ਗੰਗਾ ਜਲ ਲੈ ਕੇ ਪਹੁੰਚੇ ਸਨ। ਨੌਜਵਾਨ ਨੇ ਮੁੱਖ ਸਮਾਧ ‘ਚ ਸਥਿਤ ਬੇਸਮੈਂਟ ਦੇ ਦਰਵਾਜ਼ੇ ‘ਤੇ ਗੰਗਾ ਜਲ ਚੜ੍ਹਾਇਆ। ਹਿੰਦੂ ਸੰਗਠਨ ਤਾਜ ਮਹਿਲ ਨੂੰ ਸ਼ਿਵ ਮੰਦਰ ਮੰਨਦੇ ਹਨ। ਇਸ ਸਬੰਧੀ ਕਈ ਪਟੀਸ਼ਨਾਂ ਅਦਾਲਤ ਵਿੱਚ ਪੈਂਡਿੰਗ ਹਨ। ਜ਼ਿਕਰਯੌਗ ਹੈ ਕਿ ਮੁੱਖ ਮਕਬਰੇ ਵਿੱਚ ਕਬਰਾਂ ਵਾਲੇ ਚੈਂਬਰ ਵਿੱਚ ਦਾਖ਼ਲ ਹੋਣ ਤੋਂ ਪਹਿਲਾਂ, ਨੌਜਵਾਨ ਦਰਵਾਜ਼ੇ ‘ਤੇ ਰੁਕ ਗਿਆ। ਇੱਥੇ ਉਨ੍ਹਾਂ ਨੇ ਬੋਤਲ ਵਿੱਚ ਭਰੇ ਗੰਗਾ ਜਲ ਨਾਲ ਅਭਿਸ਼ੇਕ ਕੀਤਾ। CISF ਜਵਾਨਾਂ ਨੇ ਨੌਜਵਾਨ ਨੂੰ ਅਜਿਹਾ ਕਰਦੇ ਦੇਖ ਕੇ ਅਤੇ ਕਿਸੇ ਹੋਰ ਨੂੰ ਵੀਡੀਓ ਬਣਾਉਂਦੇ ਹੋਏ ਫੜ ਲਿਆ। ਪੁੱਛਗਿੱਛ ਤੋਂ ਬਾਅਦ ਦੋਵਾਂ ਨੂੰ ਪੁਲਿਸ ਹਵਾਲੇ ਕਰ ਦਿੱਤਾ ਗਿਆ ਹੈ। ਅਖਿਲ ਭਾਰਤੀ ਹਿੰਦੂ ਮਹਾਂਸਭਾ ਨੇ ਇਸ ਦੀ ਜ਼ਿੰਮੇਵਾਰੀ ਲਈ ਹੈ। ਮਹਾਂਸਭਾ ਦੇ ਵਿਨੇਸ਼ ਚੌਧਰੀ ਅਤੇ ਸ਼ਿਆਮ ਨੂੰ ਤਾਜ ਮਹਿਲ ‘ਚ ਗੰਗਾ ਜਲ ਚੜ੍ਹਾਉਂਦੇ ਹੋਏ ਫੜਿਆ ਗਿਆ ਹੈ। ਦੋਵੇਂ ਕਾਂਵੜ ਦੇ ਨਾਲ ਸ਼ੁੱਕਰਵਾਰ ਰਾਤ ਨੂੰ ਮਥੁਰਾ ਪਹੁੰਚੇ ਸਨ। ਸ਼ਨੀਵਾਰ ਨੂੰ ਤਾਜ ਮਹਿਲ ਪਹੁੰਚ ਕੇ ਉਨ੍ਹਾਂ ਨੇ ਗੰਗਾ ਜਲ ਚੜ੍ਹਾਇਆ। ਦੱਸਣਯੋਗ ਹੈ ਕਿ ਤਾਜ ਮਹਿਲ ਵਿਚ ਖਾਣ-ਪੀਣ ਦੀਆਂ ਵਸਤੂਆਂ ਲੈ ਕੇ ਜਾਣ ਦੀ ਮਨਾਹੀ ਹੈ ਪਰ ਪਾਣੀ ਦੀਆਂ ਬੋਤਲਾਂ ਲੈ ਕੇ ਜਾਣ ‘ਤੇ ਕੋਈ ਪਾਬੰਦੀ ਨਹੀਂ ਹੈ। ਨੌਜਵਾਨਾਂ ਨੇ ਇਸ ਦਾ ਫਾਇਦਾ ਉਠਾਇਆ ਅਤੇ ਪਾਣੀ ਦੀ ਬੋਤਲ ਵਿੱਚ ਗੰਗਾ ਜਲ ਲਿਆਏ ਤਾਂ ਜੋ ਕਿਸੇ ਨੂੰ ਇਸ ਬਾਰੇ ਪਤਾ ਨਾ ਲਗ ਸਕੇ।

 

Related Articles

Leave a Comment