???? “ਇੱਕ ਰਾਸ਼ਟਰ ਇੱਕ ਚੋਣ” ਪ੍ਰੋਗਰਾਮ ਵਿੱਚ ਪਟਿਆਲਾ ਦੇ ਭਾਜਪਾ ਆਗੂ ਡਾ. ਕਾਂਸਲ ਨੇ ਕੀਤੀ ਸ਼ਮੂਲੀਅਤ
ਜਲੰਧਰ/ਪਟਿਆਲਾ, 6 ਅਕਤੂਬਰ – ਨਿਊਜ਼ਲਾਈਨ ਐਕਸਪ੍ਰੈਸ – ਕੇਂਦਰ ਸਰਕਾਰ ਵਲੋਂ ‘ਇੱਕ ਰਾਸ਼ਟਰ ਇੱਕ ਚੋਣ’ ਮੁਹਿੰਮ ਤਹਿਤ ਜਲੰਧਰ ਵਿੱਖੇ ਕਰਵਾਏ ਗਏ ਪ੍ਰੋਗਰਾਮ ‘ ਸਟੂਡੈਂਟ ਫ਼ਾਰ ਵਨ ਨੇਸ਼ਨ ਵਨ ਚੋਣ’ (Student for One Nation One Election) ਵਿੱਚ ਡਾ. ਗੁਰਵਿੰਦਰ ਕਾਂਸਲ ਨੇ ਆਪਣੇ ਸਾਥੀਆਂ ਸਮੇਤ ਸ਼ਮੂਲੀਅਤ ਕੀਤੀ। ਪ੍ਰੋਗਰਾਮ ਵਿੱਚ ਮੁੱਖ ਮਹਿਮਾਨ ਵਜੋਂ ਭਾਜਪਾ ਰਾਸ਼ਟਰੀ ਸਕੱਤਰ ਓਮ ਪ੍ਰਕਾਸ਼ ਧਨਕੜ ਦੇ ਨਾਲ ਨਾਲ ਭਾਜਪਾ ਦਿੱਲੀ ਯੁਵਾ ਮੋਰਚਾ ਇੰਚਾਰਜ ਅਭਿਸ਼ੇਕ ਟੰਡਨ, ਭਾਜਪਾ ਸੀਨੀਅਰ ਨੇਤਾ ਪਰਮਪਾਲ ਕੌਰ ਅਤੇ ਡੀ. ਏ. ਵੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਮਨੋਜ ਕੁਮਾਰ ਨੇ ਵਿਸ਼ੇਸ ਤੌਰ ਉੱਤੇ ਸ਼ਿਰਕਤ ਕਰਕੇ ਆਪਣੇ ਪੰਜਾਬ ਦੇ ਵਿਦਿਆਰਥੀਆਂ ਨੂੰ ਦਸਿਆ ਕਿ ‘ਇੱਕ ਰਾਸ਼ਟਰ ਇੱਕ ਚੋਣ’ ਆਪਣੇ ਭਾਰਤ ਲਈ ਅਤੇ ਭਾਰਤ ਦੀ ਆਰਥਿਕ ਸਥਿਤੀ ਨੂੰ ਮਜ਼ਬੂਤ ਕਰਨ ਲਈ ਕਿਵੇਂ ਜ਼ਰੂਰੀ ਹੈ।
ਓਮ ਪ੍ਰਕਾਸ਼ ਧਨਕੜ ਨੇ ਪ੍ਰੋਗਰਾਮ ਨੂੰ ਜਲੰਧਰ ਵਿੱਖੇ ਸੰਬੋਧਨ ਕਰਦਿਆਂ ਦਸਿਆ ਕਿ ਭਾਰਤ ਦੀ ਇਕਾਨਮੀ ਅੱਜ 4.2 ਟ੍ਰਿਲੀਅਨ ਹੈ ਜਿਸ ਨਾਲ ਵਿਸ਼ਵ ਭਰ ਵਿੱਚ ਭਾਰਤ ਚੌਥੇ ਸਥਾਨ ‘ਤੇ ਹੈ ਪਰ ਕੇਂਦਰ ਸਰਕਾਰ ਵਲੋਂ ਲਿਆਂਦੇ ਗਏ ‘ਇੱਕ ਰਾਸ਼ਟਰ ਇੱਕ ਚੋਣ’ ਦੇ ਬਿੱਲ ਨਾਲ ਬਾਰ ਬਾਰ ਭਾਰਤ ਵਿੱਚ ਹੋਣ ਵਾਲੀ ਚੋਣ ਦਾ ਖਰਚਾ ਬਚਦਾ ਹੈ ਜਿਸ ਨਾਲ ਦੇਸ਼ ਦੀ ਆਰਥਿਕ ਸਥਿਤੀ ਮਜ਼ਬੂਤ ਹੋਵੇਗੀ ਅਤੇ ਉਹ ਦਿਨ ਦੂਰ ਨਹੀਂ ਜਦੋਂ ਭਾਰਤ ਵਿਸ਼ਵ ਵਿੱਚ ਪਹਲੇ ਸਥਾਨ ‘ਤੇ ਹੋਵੇਗਾ। ਇਸ ਮੌਕੇ ਡਾ. ਕਾਂਸਲ ਨਾਲ ਐਸ ਕੇ ਪਾਠੀ, ਯਸ਼ ਵਿਰਦੀ, ਇਸ਼ਾਂਤ ਭਸੀਨ, ਲੱਕੀ ਨਾਗਰ ਅਤੇ ਹੋਰ ਭਾਜਪਾ ਆਗੂ ਮੌਜੂਦ ਸਨ। Newsline Express
