ਪੰਜਾਬ ਸਰਕਾਰ ਨੇ ਵਧਾਇਆ ਬੱਸਾਂ ਦਾ ਕਿਰਾਇਆ
ਚੰਡੀਗੜ੍ਹ, 5 ਸਤੰਬਰ – ਨਿਊਜ਼ਲਾਈਨ ਐਕਸਪ੍ਰੈਸ – ਮੌਨਸੂਨ ਸੈਸ਼ਨ ਖ਼ਤਮ ਹੁੰਦਿਆਂ ਹੀ ਪੰਜਾਬ ਸਰਕਾਰ ਨੇ ਸੂਬੇ ਵਿਚ ਬੱਸਾਂ ਦੇ ਕਿਰਾਏ ਵਿਚ ਵਾਧਾ ਕਰ ਦਿੱਤਾ ਹੈ। ਜਾਣਕਾਰੀ ਮੁਤਾਬਕ ਸਰਕਾਰ ਨੇ ਬੱਸ ਕਿਰਾਏ ਵਿਚ 23 ਪੈਸੇ ਪ੍ਰਤੀ ਕਿਲੋਮੀਟਰ ਦਾ ਵਾਧਾ ਕੀਤਾ ਹੈ। ਇਸ ਨਾਲ ਸਰਕਾਰ ਨੂੰ ਕਰੀਬ 150 ਕਰੋੜ ਰੁਪਏ ਖ਼ਜਾਨੇ ਵਿਚ ਆਉਣ ਦੀ ਉਮੀਦ ਹੈ।
