newslineexpres

Home Latest News ਮੁੰਬਈ: ਵਪਾਰਕ ਇਮਾਰਤ ਵਿਚ ਲੱਗੀ ਭਿਆਨਕ ਅੱਗ

ਮੁੰਬਈ: ਵਪਾਰਕ ਇਮਾਰਤ ਵਿਚ ਲੱਗੀ ਭਿਆਨਕ ਅੱਗ

by Newslineexpres@1
ਮੁੰਬਈ, 6 ਸਤੰਬਰ – ਨਿਊਜ਼ਲਾਈਨ ਐਕਸਪ੍ਰੈਸ – ਸ਼ੁੱਕਰਵਾਰ ਸਵੇਰੇ ਇਕ ਵਪਾਰਕ ਇਮਾਰਤ ਵਿਚ ਲੱਗੀ ਅੱਗ ਨੂੰ ਬੁਝਾਉਣ ਲਈ ਮੁਸ਼ੱਕਤ ਕਈ ਘੰਟਿਆਂ ਤੋਂ ਜਾਰੀ ਹੈ। ਨਗਰ ਨਿਗਮ ਅਧਿਕਾਰੀਆਂ ਨੇ ਦੱਸਿਆ ਕਿ ਲੋਅਰ ਪਰੇਲ ਖੇਤਰ ‘ਚ ਕਮਲਾ ਮਿੱਲ ਕੰਪਲੈਕਸ ’ਚ ਸਥਿਤ ਟਾਈਮਜ਼ ਟਾਵਰ ਦੀ ਇਮਾਰਤ ’ਚ ਸਵੇਰੇ 6:30 ਵਜੇ ਦੇ ਕਰੀਬ ਅੱਗ ਲੱਗੀ, ਜਿਸ ’ਚ ਕਿਸੇ ਤਰ੍ਹਾਂ ਦੇ ਜਾਨੀ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ।
ਅਧਿਕਾਰੀਆਂ ਨੇ ਸ਼ੁਰੂ ਵਿੱਚ ਕਿਹਾ ਕਿ ਵਪਾਰਕ ਇਮਾਰਤ ਸੱਤ ਮੰਜ਼ਿਲਾ ਸੀ ਪਰ ਬਾਅਦ ਵਿੱਚ ਇਸਨੂੰ 14 ਮੰਜ਼ਿਲਾ ਇਮਾਰਤ ਦੱਸਿਆ ਗਿਆ ਹੈ। ਇਕ ਅਧਿਕਾਰੀ ਨੇ ਦੱਸਿਆ ਕਿ ਅੱਠ ਫਾਇਰ ਇੰਜਨ ਅਤੇ ਹੋਰ ਅੱਗ ਬੁਝਾਊ ਗੱਡੀਆਂ ਨੂੰ ਮੌਕੇ ‘ਤੇ ਭੇਜਿਆ ਗਿਆ ਹੈ। ਕਮਲਾ ਮਿੱਲ ਕੰਪਲੈਕਸ ਵਿੱਚ ਪਹਿਲਾਂ ਵੀ ਅੱਗ ਲੱਗਣ ਦੀਆਂ ਕਈ ਘਟਨਾਵਾਂ ਵਾਪਰ ਚੁੱਕੀਆਂ ਹਨ। ਵਸਨੀਕਾਂ ਨੇ ਦੱਸਿਆ ਕਿ ਫਾਇਰ ਬ੍ਰਿਗੇਡ ਕਰਮਚਾਰੀਆਂ ਦੇ ਮੌਕੇ ’ਤੇ ਪਹੁੰਚਣ ਤੋਂ ਪਹਿਲਾਂ ਹੀ ਸੁਸਾਇਟੀ ਦੇ ਸੁਰੱਖਿਆ ਕਰਮਚਾਰੀਆਂ ਨੇ ਇਮਾਰਤ ਦੇ ਅੱਗ ਬੁਝਾਊ ਯੰਤਰਾਂ ਨਾਲ ਅੱਗ ’ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ।

Related Articles

Leave a Comment