???? ਟੀਵੀ ਅਦਾਕਾਰ ਵਿਕਾਸ ਸੇਠੀ ਦਾ 48 ਦਿਹਾਂਤ; ਦਿਲ ਦਾ ਦੌਰਾ ਪੈਣ ਕਾਰਨ ਹੋਈ ਮੌਤ
ਮੁੰਬਈ, 8 ਸਤੰਬਰ – ਨਿਊਜ਼ਲਾਈਨ ਐਕਸਪ੍ਰੈਸ – ਮਸ਼ਹੂਰ ਟੀਵੀ ਐਕਟਰ ਵਿਕਾਸ ਸੇਠੀ ਦਾ 48 ਸਾਲ ਦੀ ਉਮਰ ਵਿੱਚ ਦਿਹਾਂਤ ਹੋ ਗਿਆ ਹੈ। ਉਨ੍ਹਾਂ ਦੇ ਦਿਹਾਂਤ ਦੀ ਖ਼ਬਰ ਸਾਂਝੀ ਕਰਦੇ ਹੋਏ ਅਦਾਕਾਰ ਦੇ ਪਰਿਵਾਰ ਨੇ ਕਿਹਾ ਕਿ ਉਨ੍ਹਾਂ ਦੀ ਮੌਤ ਦਿਲ ਦਾ ਦੌਰਾ ਪੈਣ ਕਾਰਨ ਹੋਈ ਹੈ। ਵਿਕਾਸ ਸੇਠੀ ਆਪਣੇ ਪਿੱਛੇ ਪਤਨੀ ਜਾਹਨਵੀ ਸੇਠੀ ਅਤੇ ਦੋ ਜੁੜਵਾਂ ਪੁੱਤਰ ਛੱਡ ਗਏ ਹਨ।ਦੱਸ ਦਈਏ ਕਿ ਵਿਕਾਸ ਸੇਠੀ ਨੇ ‘ਦਿਲ ਨਾ ਜਾਨੇ ਕਿਊਂ’, ‘ਕਹੀਂ ਤੋ ਹੋਗਾ’, ‘ਕਿਉੰਕੀ ਸਾਸ ਭੀ ਕਭੀ ਬਹੂ ਥੀ’, ‘ਕਿਉੰ ਹੋਤਾ ਹੈ ਪਿਆਰ’, ‘ਗੁਸਤਾਖ਼ ਦਿਲ’, ‘ਉਤਰਨ’, ਕਸੌਟੀ ਜ਼ਿੰਦਗੀ ਕੀ, ‘ਗੀਤ ਹੋਈ’, ‘ਸਬਸੇ ਪਰਾਈ’, ‘ਦੋ ਦਿਲ ਬੰਧੇ ਏਕ ਡੋਰੀ ਸੇ’, ‘ਸਸੁਰਾਲ ਸਿਮਰ ਕਾ’ ਵਰਗੇ ਕਈ ਮਸ਼ਹੂਰ ਸੀਰੀਅਲਾਂ ਦਾ ਹਿੱਸਾ ਰਹਿ ਚੁੱਕੇ ਹਨ।
