???? ਦਿੱਲੀ ਦੇ 3 ਵੱਡੇ ਬੱਸ ਸਟੈਂਡਾਂ ‘ਚ ਫਾਸਟੈਗ ਤੋਂ ਬਿਨਾਂ ਐਂਟਰੀ ‘ਤੇ ਲੱਗੇਗੀ ਰੋਕ
ਨਵੀਂ ਦਿੱਲੀ, 8 ਸਤੰਬਰ – ਨਿਊਜ਼ਲਾਈਨ ਐਕਸਪ੍ਰੈਸ – ਦਿੱਲੀ ਵਿਚ 3 ਅੰਤਰਰਾਜੀ ਬੱਸ ਸਟੈਂਡਾਂ ਕਸ਼ਮੀਰੀ ਗੇਟ ਬੱਸ ਟਰਮੀਨਲ, ਆਨੰਦ ਵਿਹਾਰ ਬੱਸ ਟਰਮੀਨਲ ਅਤੇ ਸਰਾਏ ਕਾਲੇ ਖ਼ਾਨ ਅੰਤਰਰਾਜੀ ਬੱਸ ਟਰਮੀਨਲ ‘ਤੇ ਫਾਸਟੈਗ ਤੋਂ ਬਿਨਾਂ ਦਾਖ਼ਲ ਨਹੀਂ ਹੋ ਸਕੇਗੀ। ਇਸ ਦੇ ਨਾਲ ਹੀ ਸਰਕਾਰੀ ਅਤੇ ਪ੍ਰਾਈਵੇਟ ਬੱਸਾਂ ਲਈ ਬਰਾਬਰ ਪਾਰਕਿੰਗ ਚਾਰਜ ਤੈਅ ਕੀਤੇ ਜਾਣਗੇ। ਦੱਸ ਦਈਏ ਕਿ ਮੌਜੂਦਾ ਸਮੇਂ ਵਿਚ ਪ੍ਰਾਈਵੇਟ ਬੱਸਾਂ ਤੋਂ ਪਾਰਕਿੰਗ ਦੇ ਜ਼ਿਆਦਾ ਖਰਚੇ ਲਏ ਜਾਂਦੇ ਹਨ।