???? ਆਲ ਇੰਡੀਆ ਸਵਰਨਕਾਰ ਸੰਘ ਵੱਲੋਂ ਨਿਯੁਕਤ ਜਿਲ੍ਹਾ ਪਟਿਆਲਾ ਸਵਰਨਕਾਰ ਸੰਘ ਨੇ ਕੀਤਾ ਨਵੇਂ ਅਹੁਦੇਦਾਰਾਂ ਦਾ ਸਨਮਾਨ
???? ਜਿਲਾ ਸਵਰਨਕਾਰ ਸੰਘ ਦੇ ਪ੍ਰਧਾਨ ਭੀਮ ਸੈਨ ਵਰਮਾ ਨੇ ਸਮੂਹ ਸਵਰਨਕਾਰ ਭਾਈਚਾਰੇ ਨੂੰ ਦਿੱਤਾ ਇਕਜੁੱਟਤਾ ਦਾ ਸੰਦੇਸ਼
ਪਟਿਆਲਾ / ਨਿਊਜ਼ਲਾਈਨ ਐਕਸਪ੍ਰੈਸ ਬਿਊਰੋ – ਸ਼ਾਹੀ ਸ਼ਹਿਰ ਪਟਿਆਲਾ ਦੇ ਇਕ ਹੋਟਲ ਵਿੱਚ ਆਯੋਜਿਤ ਇੱਕ ਵਿਸ਼ੇਸ਼ ਮੀਟਿੰਗ ਕੀਤੀ ਜਿਸ ਦੌਰਾਨ ਸਵਰਨਕਾਰ ਸੰਘ ਜ਼ਿਲ੍ਹਾ ਪਟਿਆਲਾ ਦੇ ਅਹੁਦੇਦਾਰਾਂ ਦੀਆਂ ਨਿਯੁਕਤੀਆਂ ਕੀਤੀਆਂ ਗਈਆਂ। ਜਿਲ੍ਹਾ ਪ੍ਰਧਾਨ ਭੀਮ ਸੈਨ ਵਰਮਾ ਅਤੇ ਜਿਲ੍ਹਾ ਜਨਰਲ ਸਕੱਤਰ ਬੀਰ ਚੰਦ ਖੁਰਮੀ ਦੀ ਪ੍ਰਧਾਨਗੀ ਵਿੱਚ ਆਯੋਜਿਤ ਵਿਸ਼ੇਸ਼ ਮੀਟਿੰਗ ਦੌਰਾਨ ਅਹੁਦੇਦਾਰਾਂ ਦੀਆਂ ਨਿਯੁਕਤੀਆਂ ਕੀਤੀਆਂ ਗਈਆਂ। ਇਸ ਮੌਕੇ ਸਰਵਸ੍ਰੀ ਨਰੇਸ਼ ਵਰਮਾ ਨੂੰ ਮੁੜ ਸਰਪ੍ਰਸਤ ਦੇ ਅਹੁਦੇ ਉੱਤੇ ਨਵਾਜ਼ਿਆ ਗਿਆ ਹੈ ਜਦਕਿ ਪਰਵੀਨ ਕੁਮਾਰ ਲੱਕੀ ਨੂੰ ਜਿਲ੍ਹਾ ਸੀਨੀਅਰ ਮੀਤ ਪ੍ਰਧਾਨ ਨਿਯੁਕਤ ਕੀਤਾ ਗਿਆ। ਦੱਸ ਦੇਈਏ ਕਿ ਪਰਵੀਨ ਕੁਮਾਰ ਲੱਕੀ ਪਟਿਆਲਾ ਦੇ ਸ਼ਹਿਰੀ ਪ੍ਰਧਾਨ ਵੀ ਹਨ। ਜਿਲ੍ਹਾ ਸਵਰਨਕਾਰ ਸੰਘ (ਰਜਿ. 898) ਵਿੱਚ ਰਾਜੀਵ ਵਰਮਾ ਹੈਪੀ ਸਮਾਣਾ ਨੂੰ ਮੀਤ ਪ੍ਰਧਾਨ, ਤਰਲੋਚਨ ਸਿੰਘ ਮੀਤ ਪ੍ਰਧਾਨ, ਤਵਿੰਦਰ ਕੁਮਾਰ ਕੈਸ਼ੀਅਰ, ਅਸ਼ੋਕ ਕੁਮਾਰ ਵਰਮਾ ਭੱਪ ਨੂੰ ਜੁਆਇੰਟ ਸਕੱਤਰ, ਕ੍ਰਿਸ਼ਨ ਲਾਲ ਵਰਮਾ ਨੂੰ ਸਲਾਹਕਾਰ, ਅਰੁਣ ਵਰਮਾ ਨੂੰ ਸੰਯੁਕਤ ਕੈਸ਼ੀਅਰ, ਭੂਸ਼ਣ ਕੁਮਾਰ ਨੂੰ ਪੀ.ਆਰ.ਓ ਬਣਾਇਆ ਗਿਆ ਹੈ। ਇਸਦੇ ਨਾਲ ਹੀ ਜਸਪਾਲ ਸਿੰਘ, ਕੁਲਵੰਤ ਸਿੰਘ ਬਬਲੂ ਅਤੇ ਸਮਾਣਾ ਤੋਂ ਪਰਦੀਪ ਕੁਮਾਰ ਸਮਾਣਾ ਨੂੰ ਜਿਲ੍ਹਾ ਸਵਰਨਕਾਰ ਸੰਘ ਵਿੱਚ ਕਾਰਜਕਾਰੀ ਮੈਂਬਰ ਚੁਣਿਆ ਗਿਆ ਹੈ।

ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਸਵਰਨਕਾਰ ਭਾਈਚਾਰੇ ਵੱਲੋਂ ਸਵਰਨਕਾਰ ਸੰਘ ਦਾ ਮਹਾਂ ਸੰਮੇਲਨ ਆਯੋਜਿਤ ਕੀਤਾ ਗਿਆ ਸੀ ਜਿਸ ਦੌਰਾਨ ਆਲ ਇੰਡੀਆ ਸਵਰਨਕਾਰ ਸੰਘ ਦੇ ਪ੍ਰਧਾਨ ਕਰਤਾਰ ਸਿੰਘ ਜੌੜਾ ਅਤੇ ਪੰਜਾਬ ਦੇ ਜਨਰਲ ਸਕੱਤਰ ਮੁਖਤਿਆਰ ਸਿੰਘ ਸੋਨੀ ਨੇ ਸ਼ਿਰਕਤ ਕੀਤੀ ਸੀ ਅਤੇ ਇਸ ਦੌਰਾਨ ਸਵਰਨਕਾਰ ਸੰਘ ਦੇ ਆਗੂਆਂ ਦੇ ਨਾਲ ਖੁੱਲ ਕੇ ਵਿਚਾਰ ਵਟਾਂਦਰਾ ਕੀਤਾ ਗਿਆ ਸੀ। ਇਸੇ ਮਹਾਂ ਸੰਮੇਲਨ ਵਿੱਚ ਹੀ ਜਿਲ੍ਹਾ ਪਟਿਆਲਾ ਸਵਰਨਕਾਰ ਸੰਘ ਦੇ 5 ਸਾਲ ਪੂਰੇ ਹੋਣ ਉੱਤੇ ਨਵੀਂ ਟੀਮ ਦੇ ਗਠਨ ਸੰਬੰਧੀ ਸਰਵਸੰਮਤੀ ਨਾਲ ਫੈਸਲਾ ਕੀਤਾ ਗਿਆ ਅਤੇ ਨਾਲ ਹੀ ਲਗਭਗ 10 ਸਾਲ ਤੋਂ ਪ੍ਰਧਾਨਗੀ ਕਰ ਰਹੇ ਭੀਮ ਸੈਨ ਵਰਮਾ ਨੂੰ ਤੀਜੀ ਵਾਰੀ ਪ੍ਰਧਾਨ ਬਣਾਉਣ ਦੀ ਜ਼ਿੰਮੇਵਾਰੀ ਦਿੱਤੀ ਗਈ। ਇਸਦੇ ਨਾਲ ਹੀ ਬੀਰ ਚੰਦ ਖੁਰਮੀ ਨੂੰ ਜਨਰਲ ਸਕੱਤਰ ਅਤੇ ਪਰਵੀਨ ਕੁਮਾਰ ਲੱਕੀ ਨੂੰ ਪਟਿਆਲਾ ਦੇ ਸ਼ਹਿਰੀ ਪ੍ਰਧਾਨ ਤੇ ਅਸ਼ੋਕ ਕੁਮਾਰ ਵਰਮਾ ਭੱਪ ਨੂੰ ਨਿਯੁਕਤ ਕਰ ਦਿੱਤਾ ਸੀ। ਜਦਕਿ ਹੁਣ ਸਵਰਨਕਾਰ ਸੰਘ ਦੇ ਜਿਲ੍ਹਾ ਪਟਿਆਲਾ ਅਤੇ ਤਹਿਸੀਲ ਦੇ ਬਾਕੀ ਅਹੁਦੇਦਾਰਾਂ ਦਾ ਐਲਾਨ ਕੀਤਾ ਗਿਆ ਹੈ।
ਬੀਤੀ ਐਤਵਾਰ ਨੂੰ ਅਹੁਦੇਦਾਰਾਂ ਨੂੰ ਨਿਯੁਕਤੀ ਸੌਂਪਣ ਮੌਕੇ ਜ਼ਿਲ੍ਹਾ ਪ੍ਰਧਾਨ ਭੀਮ ਸੈਨ ਵਰਮਾ ਨੇ ਸਮੂਹ ਸਵਰਨਕਾਰ ਭਾਈਚਾਰੇ ਨੂੰ ਇਕਜੁੱਟ ਰਹਿਣ ਦਾ ਸੰਦੇਸ਼ ਅਤੇ ਸ਼ੁੱਭਕਾਮਨਾਵਾਂ ਦਿੱਤੀਆਂ। ਇਸ ਮੌਕੇ ਉਨ੍ਹਾਂ ਦੇ ਨਾਲ ਰਾਸ਼ਟਰੀ ਪੁਰਸਕਾਰ ਨਾਲ ਸਨਮਾਨਿਤ ਸੀਨੀਅਰ ਪੱਤਰਕਾਰ ਅਸ਼ੋਕ ਵਰਮਾ ਵੀ ਮੌਜੂਦ ਸਨ।
ਸਵਰਨਕਾਰ ਸੰਘ ਤਹਿਸੀਲ ਪਟਿਆਲਾ ਨੂੰ ਸੌਂਪੇ ਨਿਯੁਕਤੀ ਪੱਤਰ ਤੇ ਵੰਡੀਆਂ ਜ਼ਿੰਮੇਦਾਰੀਆਂ
ਸਵਰਨਕਾਰ ਸੰਘ ਜਿਲ੍ਹਾ ਪਟਿਆਲਾ ਦੇ ਪ੍ਰਧਾਨ ਭੀਮ ਸੈਨ ਵਰਮਾ ਅਤੇ ਹੋਰ ਅਹੁਦੇਦਾਰਾਂ ਦੀ ਅਗਵਾਈ ਵਿੱਚ ਸਵਰਨਕਾਰ ਸੰਘ ਤਹਿਸੀਲ ਪਟਿਆਲਾ ਦੇ ਗਠਨ ਕਰ ਦਿੱਤਾ ਗਿਆ। ਇਸ ਮੌਕੇ ਨਵ ਨਿਯੁਕਤ ਅਹੁਦੇਦਾਰਾਂ ਨੂੰ ਨਿਯੁਕਤੀ ਪੱਤਰ ਦੇ ਕੇ ਸਨਮਾਨਿਤ ਕੀਤਾ ਅਤੇ ਉਨ੍ਹਾਂ ਨੂੰ ਜ਼ਿੰਮੇਦਾਰੀਆਂ ਦਿੱਤੀਆਂ।
ਜਿਵੇਂ ਕਿ ਸਭ ਜਾਣਦੇ ਹਨ ਕਿ ਆਲ ਇੰਡੀਆ ਸਵਰਨਕਾਰ ਸੰਘ ਦੇ ਅਹੁਦੇਦਾਰਾਂ ਦੀ ਹਾਜ਼ਰੀ ਵਿੱਚ ਜਿਲ੍ਹਾ ਪਟਿਆਲਾ ਸਵਰਨਕਾਰ ਸੰਘ ਦੇ ਅਹੁਦੇਦਾਰਾਂ ਵੱਲੋਂ ਸਵਰਨਕਾਰ ਸੰਘ ਤਹਿਸੀਲ ਪਟਿਆਲਾ ਦੇ ਪ੍ਰਧਾਨ ਦੀ ਜਿੰਮੇਵਾਰੀ ਮੁੜ ਸ਼ਹਿਰੀ ਪ੍ਰਧਾਨ ਪਰਵੀਨ ਕੁਮਾਰ ਲੱਕੀ ਨੂੰ ਸੌਂਪ ਦਿੱਤੀ ਸੀ ਅਤੇ ਅਸ਼ੋਕ ਕੁਮਾਰ ਵਰਮਾ ਭੱਪ ਨੂੰ ਜਨਰਲ ਸਕੱਤਰ ਬਣਾ ਦਿੱਤਾ ਸੀ। ਹੁਣ ਤਹਿਸੀਲ ਪਟਿਆਲਾ ਦੇ ਬਾਕੀ ਅਹੁਦੇਦਾਰਾਂ ਦਾ ਵੀ ਐਲਾਨ ਕਰ ਦਿੱਤਾ ਗਿਆ ਹੈ। ਸਵਰਨਕਾਰ ਸੰਘ ਤਹਿਸੀਲ ਪਟਿਆਲਾ ਦੀ ਟੀਮ ਇਸ ਤਰ੍ਹਾਂ ਹੈ :- ਪਰਵੀਨ ਕੁਮਾਰ ਲੱਕੀ ਪ੍ਰਧਾਨ, ਅਸ਼ੋਕ ਵਰਮਾ ਭੱਪ ਜਨਰਲ ਸਕੱਤਰ, ਨਰੇਸ਼ ਵਰਮਾ ਅਤੇ ਬੀਰ ਚੰਦ ਖੁਰਮੀ ਸਰਪ੍ਰਸਤ, ਤਰਲੋਚਨ ਸਿੰਘ ਸੀਨੀਅਰ ਮੀਤ ਪ੍ਰਧਾਨ, ਸ਼ਾਮ ਲਾਲ ਵਰਮਾ, ਜਸਪਾਲ ਸਿੰਘ ਤੇ ਭੂਸ਼ਣ ਕੁਮਾਰ ਮੀਤ ਪ੍ਰਧਾਨ, ਤਵਿੰਦਰ ਕੁਮਾਰ ਕੈਸ਼ੀਅਰ, ਅਰੁਣ ਕੁਮਾਰ ਜੁਆਇੰਟ ਕੈਸ਼ੀਅਰ, ਕੁਲਵੰਤ ਸਿੰਘ ਬਬਲੂ ਪ੍ਰੈਸ ਸਕੱਤਰ, ਰਾਜ ਕੁਮਾਰ ਰਾਜਾ ਪੀ ਆਰ ਓ, ਕ੍ਰਿਸ਼ਨ ਲਾਲ ਵਰਮਾ ਸੀਨੀਅਰ ਸਲਾਹਕਾਰ, ਰੋਬਿਨ ਕੁਮਾਰ ਕਾਕਾ, ਬਰਜਿੰਦਰ ਕੁਮਾਰ ਵਰਮਾ ਰਾਜੂ, ਮਨਪ੍ਰੀਤ ਸਿੰਘ, ਸਚਿਨ ਵਰਮਾ, ਸੁਨੀਲ ਵਰਮਾ ਪਾਸ਼ਾ, ਹਨੀ ਵਰਮਾ, ਵਰਿੰਦਰ ਵਰਮਾ, ਸਰਬਜੀਤ ਸਿੰਘ, ਸ਼ਿਵਾ, ਆਸਿਮ ਬਾਲਾ ਅਤੇ ਹੋਰ। Newsline Express



































Newsline Express
