newslineexpres

Home Education ????  ਵੀਰ ਹਕੀਕਤ ਰਾਏ ਸਕੂਲ ਵਿਖੇ ਚਲਾਇਆ ‘ਸਵੱਛਤਾ ਹੀ ਸੇਵਾ’ ਅਭਿਆਨ

????  ਵੀਰ ਹਕੀਕਤ ਰਾਏ ਸਕੂਲ ਵਿਖੇ ਚਲਾਇਆ ‘ਸਵੱਛਤਾ ਹੀ ਸੇਵਾ’ ਅਭਿਆਨ

by Newslineexpres@1

????  ਵੀਰ ਹਕੀਕਤ ਰਾਏ ਸਕੂਲ ਵਿਖੇ ਚਲਾਇਆ ‘ਸਵੱਛਤਾ ਹੀ ਸੇਵਾ’ ਅਭਿਆਨ

???? ਕਵਿਤਾ ਗਾਇਨ, ਕਵਿਤਾ ਰਚਨਾ, ਲੇਖ ਰਚਨਾ, ਕਹਾਣੀ ਰਚਨਾ, ਪੋਸਟਰ ਮੇਕਿੰਗ ਮੁਕਾਬਲੇ ਆਯੋਜਿਤ

ਪਟਿਆਲਾ, 1 ਅਕਤੂਬਰ – ਨਿਊਜ਼ਲਾਈਨ ਐਕਸਪ੍ਰੈਸ – ਵੀਰ ਹਕੀਕਤ ਰਾਏ ਮਾਡਲ ਸੀਨੀਅਰ ਸੈਕੰਡਰੀ ਸਕੂਲ ਵਿਖੇ ‘ਸਵੱਛਤਾ ਹੀ ਸੇਵਾ hai’ ਥੀਮ ‘ਤੇ ਅਧਾਰਿਤ ਕਵਿਤਾ ਗਾਇਨ, ਕਵਿਤਾ ਰਚਨਾ, ਲੇਖ ਰਚਨਾ, ਕਹਾਣੀ ਰਚਨਾ ਪੋਸਟਰ ਮੇਕਿੰਗ ਮੁਕਾਬਲੇ ਤੇ ਐਨ.ਐਸ.ਐਸ. ਦੇ ਵਲੰਟੀਅਰਜ਼ ਵੱਲੋਂ ਇੱਕ ਰੋਜ਼ਾ ਕੈਂਪ ਗਤੀਵਿਧੀਆਂ ਕਰਵਾਈਆਂ ਗਈਆਂ। ਇਹਨਾਂ ਸਾਰੀਆਂ ਗਤੀਵਿਧੀਆਂ ਵਿੱਚ ਸਕੂਲ ਦੇ ਵਿਦਿਆਰਥੀਆਂ ਨੇ ਬਹੁਤ ਹੀ ਉਤਸ਼ਾਹ ਨਾਲ ਭਾਗ ਲਿਆ। ਐਨਸੀਸੀ ਦੇ ਵਿਦਿਆਰਥੀਆਂ ਨੇ ‘ਇੱਕ ਰੁੱਖ ਮਾਂ ਦੇ ਨਾਂ’ ਮੁਹਿੰਮ ਵਿੱਚ ਵਿੱਚ ਭਾਗ ਲਿਆ।

ਐਨਐਸਐਸ ਦੇ ਵਲੰਟੀਅਰਜ਼ ਅਤੇ ਪ੍ਰੋਗਰਾਮ ਅਫਸਰ ਰਵਿੰਦਰ ਕੌਰ, ਐਨਸੀਸੀ ਏ.ਐਨ.ਓ. ਸਚਨਾ ਸ਼ਰਮਾ ਦੁਆਰਾ ਸਕੂਲ ਪ੍ਰਿੰਸੀਪਲ ਸਰਲਾ ਭਟਨਾਗਰ ਦੀ ਅਗਵਾਈ ਵਿੱਚ ਮਹਾਤਮਾ ਗਾਂਧੀ ਜਯੰਤੀ ਮਨਾਈ ਅਤੇ ਫੁੱਲ ਮਾਲਾ ਭੇਂਟ ਕਰਕੇ ਉਨਾਂ ਪ੍ਰਤੀ ਸ਼ਰਧਾ ਪ੍ਰਗਟ ਕੀਤੀ ਗਈ।

ਇਸ ਮੌਕੇ ਸਕੂਲ ਪ੍ਰਿੰਸੀਪਲ ਸਰਲਾ ਭਟਨਾਗਰ ਨੇ ਕਿਹਾ ਕਿ ਸਵੱਛਤਾ ਹੀ ਸੇਵਾ ਹੈ ਥੀਮ ਅਧੀਨ ਸਕੂਲ ਵਿੱਚ ਵੱਖ-ਵੱਖ ਗਤੀਵਿਧੀਆਂ ਕਰਵਾਉਣ ਦਾ ਮੁੱਖ ਉਦੇਸ਼ ਵਿਦਿਆਰਥੀਆਂ ਨੂੰ ਸਵੱਛਤਾ ਪ੍ਰਤੀ ਪ੍ਰੇਰਿਤ ਕਰਨਾ ਸੀ। ਉਨ੍ਹਾਂ ਨੇ ਵਿਦਿਆਥੀਆਂ ਨੂੰ ਹਮੇਸ਼ਾ ਆਪਣਾ ਆਲਾ ਦੁਆਲਾ ਸਾਫ ਸੁਥਰਾ ਰੱਖਣ ਦੇ ਨਾਲ-ਨਾਲ ਆਪਣੇ ਤਨ ਮਨ ਤੇ ਵਿਚਾਰਾਂ ਨੂੰ ਵੀ ਸਵੱਛ ਰੱਖਣ ਦਾ ਸੰਦੇਸ਼ ਦਿੱਤਾ।

Related Articles

Leave a Comment