newslineexpres

Home Education ???? ਸੀਨੀਅਰ ਸੈਕੰਡਰੀ ਮਾਡਲ ਸਕੂਲ ਦੇ ਐਨ.ਸੀ.ਸੀ ਕੈਡਿਟਾਂ ਨੇ ਮਾਣਿਆ ਹਵਾਈ ਜਹਾਜ ਦਾ ਆਨੰਦ

???? ਸੀਨੀਅਰ ਸੈਕੰਡਰੀ ਮਾਡਲ ਸਕੂਲ ਦੇ ਐਨ.ਸੀ.ਸੀ ਕੈਡਿਟਾਂ ਨੇ ਮਾਣਿਆ ਹਵਾਈ ਜਹਾਜ ਦਾ ਆਨੰਦ

by Newslineexpres@1

???? ਸੀਨੀਅਰ ਸੈਕੰਡਰੀ ਮਾਡਲ ਸਕੂਲ ਦੇ ਐਨ.ਸੀ.ਸੀ ਕੈਡਿਟਾਂ ਨੇ ਮਾਣਿਆ ਹਵਾਈ ਜਹਾਜ ਦਾ ਆਨੰਦ

???? ਗਰੁੱਪ ਕੈਪਟਨ ਅਜੈ ਭਾਰਦਵਾਜ ਨੇ ਐਨਸੀਸੀ ਕੈਡਿਟਸ ਨੂੰ ਕਰਵਾਈ ਫਲਾਇੰਗ

ਪਟਿਆਲਾ, 2 ਅਕਤੂਬਰ – ਨਿਊਜ਼ਲਾਈਨ ਐਕਸਪ੍ਰੈਸ – ਸੀਨੀਅਰ ਸੈਕੰਡਰੀ ਮਾਡਲ ਸਕੂਲ, ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਐਨ.ਸੀ.ਸੀ ਕੈਡਿਟਾਂ ਨੇ ਪਟਿਆਲਾ ਏਵੀਏਸ਼ਨ ਕਲੱਬ ਵਿਖੇ ਫਲਾਇੰਗ ਕਰਕੇ ਹਵਾਈ ਜਹਾਜ਼ ਦਾ ਅਨੰਦ ਮਾਣਿਆ। ਫਲਾਇੰਗ ਤੋਂ ਪਹਿਲਾਂ ਸਾਰੇ ਬੱਚਿਆਂ ਨੂੰ ਏਅਰਕਰਾਫਟ ਤੇ ਉਸਦੇ ਪਾਰਟਸ ਬਾਰੇ ਜਾਣਕਾਰੀ ਦਿੱਤੀ ਗਈ। ਨੰਬਰ 3 ਪੰਜਾਬ ਏਅਰ ਸਕੁਐਡਰਨ ਐਨ.ਸੀ.ਸੀ ਦੇ ਗਰੁੱਪ ਕੈਪਟਨ ਅਜੇ ਭਾਰਦਵਾਜ ਨੇ ਵਿਦਿਆਥੀਆਂ ਨੂੰ ਫਲਾਇੰਗ ਕਰਵਾਈ। ਵਿਦਿਆਰਥੀਆਂ ਨੇ ਇਸ ਮੌਕੇ ਖੂਬ ਅਨੰਦ ਮਾਣਿਆ ਅਤੇ ਏ.ਐਨ.ਓ ਸਤਵੀਰ ਸਿੰਘ ਗਿੱਲ ਨੇ ਕੈਡਿਟਸ ਨੂੰ ਹਵਾਈ ਫੌਜ ਵਿੱਚ ਭਰਤੀ ਹੋ ਕੇ ਦੇਸ਼ ਦੀ ਸੇਵਾ ਕਰਨ ਲਈ ਪ੍ਰੇਰਿਤ ਕੀਤਾ। ਇਸ ਮੌਕੇ ਐਨ.ਸੀ.ਸੀ ਏਅਰਵਿੰਗ ਦੇ ਸਟਾਫ ਸਾਰਜੰਟ ਪੀ.ਕੇ ਯਾਦਵ, ਐਮ.ਕੇ ਪਾਂਡੇ, ,ਕਪਿਲ ਦੀਪਕ, ਕਪਿਲ ਰੀਤਿਕ ਮੌਜੂਦ ਸਨ। ਉਨ੍ਹਾਂ ਨੇ ਬੱਚਿਆ ਨੂੰ ਜਹਾਜ ਬਾਰੇ ਬੁਹਤ ਜਾਣਕਾਰੀ ਦਿੱਤੀ। ਇਸ ਮੌਕੇ ਕੈਡਿਟਾਂ ਨੂੰ ਏਵੀਏਸ਼ਲ ਕਲੱਬ ਵਿਖੇ ਖੜੇ ਫਾਈਟਰ ਜਹਾਜ ਮਿੱਗ 27 ਨੂੰ ਵੀ ਦੇਖਣ ਦਾ ਮੌਕਾ ਮਿਲਿਆ ।

Related Articles

Leave a Comment