???? ਆਯੁਸ਼ਮਾਨ ਕਾਰਡ ਯੋਜਨਾ ਨੂੰ ਪੰਜਾਬ ਵਿੱਚ ਲੱਗਿਆ ਗ੍ਰਹਿਣ- ਐਡ.ਗੁਰਵਿੰਦਰ ਕਾਂਸਲ
???? ਪੰਜਾਬ ਸਰਕਾਰ ਨੇ 350 ਕਰੋੜ ਰੁਪਏ ਦਾ ਕੀਤਾ ਦੁਰਉਪਯੋਗ
ਪਟਿਆਲਾ, 2 ਅਕਤੂਬਰ – ਨਿਊਜ਼ਲਾਈਨ ਐਕਸਪ੍ਰੈਸ – ਕੇਂਦਰ ਸਰਕਾਰ ਵੱਲੋਂ ਜਾਰੀ ਕੀਤੀ ਗਈ ਆਯੁਸ਼ਮਾਨ ਕਾਰਡ ਯੋਜਨਾ ਨੂੰ ਪੰਜਾਬ ਵਿੱਚ ਗ੍ਰਹਿਣ ਲੱਗ ਗਿਆ ਹੈ। ਕਿਉਂਕਿ ਕੁਝ ਨਿੱਜੀ ਹਸਪਤਾਲਾਂ ਨੇ ਸਰਕਾਰ ਵੱਲੋਂ ਫੰਡ ਨਾ ਜਾਰੀ ਹੋਣ ਦੀ ਸੂਰਤ ਵਿੱਚ ਮਰੀਜ਼ਾਂ ਨੂੰ ਮਿਲਣ ਵਾਲਾ ਮੁਫਤ ਇਲਾਜ ਬੰਦ ਕਰ ਦਿੱਤਾ ਹੈ। ਇਸ ਮੌਕੇ ਅੱਜ ਭਾਜਪਾ ਪਟਿਆਲਾ ਜਿਲ੍ਹਾ ਦੇ ਐਕਟਿਵ ਮੈਂਬਰ ਐਡ. ਗੁਰਵਿੰਦਰ ਕਾਂਸਲ ਅਤੇ ਉਹਨਾਂ ਦੀ ਟੀਮ ਨੇ ਇੱਕ ਮੀਟਿੰਗ ਕਰਕੇ ਪੰਜਾਬ ਸਰਕਾਰ ਨੂੰ ਜਮ ਕੇ ਕੋਸਿਆ। ਉਹਨਾਂ ਦੱਸਿਆ ਕਿ ਪੰਜਾਬ ਸਰਕਾਰ ਆਯੁਸ਼ਮਾਨ ਯੋਜਨਾ ਦੇ ਨਾਂ ਤੇ ਸਿੱਧੇ ਤੌਰ ਤੇ ਝੂਠ ਬੋਲ ਰਹੀ ਹੈ। ਕਿਉਂਕਿ ਕੇਂਦਰ ਸਰਕਾਰ ਦੇ ਹੈਲਥ ਡਿਪਾਰਟਮੈਂਟ ਨੇ ਪਿਛਲੇ ਕੁਝ ਸਮੇਂ ਦੌਰਾਨ ਪੰਜਾਬ ਸਰਕਾਰ ਨੂੰ 350 ਕਰੋੜ ਰੁਪਏ ਆਯੁਸ਼ਮਾਨ ਯੋਜਨਾ ਦੇ ਜਾਰੀ ਕਰ ਦਿੱਤੇ ਹਨ। ਪਰ ਪੰਜਾਬ ਸਰਕਾਰ ਨੇ ਇਹਨਾਂ ਫੰਡਾਂ ਦਾ ਦੁਰਉਪਯੋਗ ਕਰਕੇ ਇਹ ਪੈਸਾ ਹੋਰ ਕੰਮਾਂ ਵਿੱਚ ਖਰਚ ਕਰ ਦਿੱਤਾ ਹੈ। ਜਿਸ ਕਰਕੇ ਨਿਜੀ ਹਸਪਤਾਲਾਂ ਨੂੰ ਪੈਸਾ ਨਹੀਂ ਪਹੁੰਚਿਆ ਅਤੇ ਉਨਾਂ ਨੇ ਗਰੀਬ ਵਿਅਕਤੀਆਂ ਦਾ ਇਲਾਜ ਕਰਨ ਤੋਂ ਸਰਕਾਰ ਨੂੰ ਨਾਂ ਕਰ ਦਿੱਤੀ ਹੈ। ਜਿਸ ਨਾਲ ਗੰਭੀਰ ਬਿਮਾਰੀਆਂ ਨਾਲ ਜੂਝ ਰਹੇ ਵਿਅਕਤੀਆਂ ਨੂੰ ਖੱਜਲ ਖੁਆਰ ਹੋਣਾ ਪੈ ਰਿਹਾ ਹੈ। ਉਹਨਾਂ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕੇ ਜਲਦੀ ਹੀ ਇਹ ਪੈਸਾ ਨਿੱਜੀ ਹਸਪਤਾਲਾਂ ਨੂੰ ਜਾਰੀ ਕੀਤਾ ਜਾਵੇ ਤਾਂ ਜੋ ਮਰੀਜ਼ਾਂ ਨੂੰ ਬਣਦਾ ਇਲਾਜ ਅਤੇ ਉਹਨਾਂ ਦਾ ਹੱਕ ਸਮੇਂ ਸਿਰ ਮਿਲ ਸਕੇ। ਇਸ ਮੌਕੇ ਦੀਸਾਂਤ ਕਾਂਸਲ, ਰਾਹੁਲ ਬਾਂਸਲ ਅਤੇ ਆਯੁਸ਼ ਭਾਂਬਰੀ ਹਾਜ਼ਰ ਸਨ।
Newsline Express
