???? ਪਟਿਆਲਾ ਪੁਲਿਸ ਵੱਲੋਂ ਫਿਰੋਤੀਆਂ ਤੇ ਲੁੱਟਾਂ ਖੋਹਾਂ ਕਰਨ ਵਾਲੇ ਗੈਂਗ ਦੇ 5 ਦੋਸ਼ੀ ਗ੍ਰਿਫਤਾਰ
???? 2 ਪਿਸਟਲ 32 ਬੋਰ, ਇਕ ਪਿਸਟਲ 30 ਬੋਰ ਸਮੇਤ 18 ਰੌਂਦ ਬਰਾਮਦ
???? ਕਤਲ, ਇਰਾਦਾ ਕਤਲ, ਲੁੱਟਾਂ ਖੋਹਾਂ ਦੇ ਕੇਸ ਦਰਜ ਹਨ ਦੋਸ਼ੀਆਂ ਉਤੇ
ਪਟਿਆਲਾ, 7 ਅਕਤੂਬਰ – ਅਸ਼ੋਕ ਵਰਮਾ / ਨਿਊਜ਼ਲਾਈਨ ਐਕਸਪ੍ਰੈਸ ਬਿਊਰੋ – ਡਾ: ਨਾਨਕ ਸਿੰਘ, ਆਈ.ਪੀ.ਐਸ, ਸੀਨੀਅਰ ਕਪਤਾਨ ਪੁਲਿਸ, ਨੇ ਪ੍ਰੈਸ ਨੋਟ ਰਾਹੀਂ ਦੱਸਿਆਂ ਕਿ ਪਟਿਆਲਾ ਪੁਲਿਸ ਵੱਲੋਂ ਅਪਰਾਧਿਕ ਅਨਸਰਾਂ ਖਿਲਾਫ ਅਤੇ ਅਣਸੁਲਝੇ ਸੰਗੀਨ ਜੁਰਮਾਂ ਵਿੱਚ ਲੋੜੀਂਦੇ ਵਿਅਕਤੀਆਂ ਨੂੰ ਗ੍ਰਿਫਤਾਰ ਕਰਨ ਲਈ ਚਲਾਈ ਗਈ ਸਪੈਸ਼ਲ ਮੁਹਿੰਮ ਤਹਿਤ ਕਾਮਯਾਬੀ ਮਿਲੀ ਹੈ, ਜਿਸ ਵਿੱਚ ਸ੍ਰੀ ਯੁਗੇਸ ਸ਼ਰਮਾਂ ਪੀਪੀਐਸ, ਐਸ.ਪੀ. ਡਿਟੈਕਟਿਵ ਪਟਿਆਲਾ, ਸ੍ਰੀ ਵੈਭਵ ਚੌਧਰੀ ਆਈਪੀਐਸ, ਏ ਐਸ ਪੀ, ਡਿਟੈਕਟਿਵ ਪਟਿਆਲਾ ਦੀ ਅਗਵਾਈ ਵਿੱਚ ਇੰਸਪੈਕਟਰ ਸ਼ਮਿੰਦਰ ਸਿੰਘ ਇੰਚਾਰਜ ਸੀ.ਆਈ.ਏ ਪਟਿਆਲਾ ਦੀ ਟੀਮ ਵੱਲੋਂ ਅਪਰਾਧਿਕ ਗੈਂਗ ਦੇ 5 ਦੋਸ਼ੀਆਂ ਖਿਲਾਫ ਕਾਰਵਾਈ ਕਰਦੇ ਹੋਏ ਕਾਬੂ ਕੀਤਾ ਗਿਆ ਹੈ।

ਪੁਲਿਸ ਸੂਤਰਾਂ ਮੁਤਾਬਕ ਦੋਸ਼ੀਆਂ ਦੇ ਨਾਮ ਇਸ ਤਰ੍ਹਾਂ ਹਨ – : ਗੁਰਸੇਵਕ ਸਿੰਘ ਉਰਫ ਸੇਵਕ ਸਿੰਘ ਉਰਫ ਬਿੱਜੂ ਪੁੱਤਰ ਮੱਖਣ ਸਿੰਘ ਵਾਸੀ ਪਿੰਡ ਖਿੱਲਣ ਜਿਲ੍ਹਾ ਮਾਨਸਾ, ਸੰਦੀਪ ਸਿੰਘ ਉਰਫ ਸੁੱਖਾ ਪੁੱਤਰ ਸੰਭੂ ਸਿੰਘ ਵਾਸੀ ਗਲੀ ਨੰਬਰ-1 ਵਾਰਡ ਨੰਬਰ 13 ਗਰੀਨ ਪਾਰਕ ਕਲੋਨੀ ਜਿਲ੍ਹਾ ਸ੍ਰੀ ਮੁਕਤਸਰ ਸਾਹਿਬ, ਸੁਖਵੀਰ ਸਿੰਘ ਉਰਫ ਵਿਸ਼ਾਲ ਸਿੰਘ ਪੁੱਤਰ ਗੁਰਜੰਟ ਸਿੰਘ ਵਾਸੀ ਵਾਰਡ ਨੰਬਰ 17 ਮੁਹੱਲਾ ਬਾਬਾ ਜੀਵਨ ਸਿੰਘ ਧਰਮਸ਼ਾਲਾ ਮਾਨਸਾ, ਹਰਬੰਸ ਸਿੰਘ ਉਰਫ ਨਿਕੜੀ ਪੁੱਤਰ ਬੀਰਾ ਸਿੰਘ ਵਾਸੀ ਵਾਰਡ ਨੰਬਰ 17 ਨੇੜੇ ਡੂੰਮਾ ਵਾਲਾ ਗੁਰੂਦੁਆਰਾ ਸਾਹਿਬ ਮਾਨਸਾ, ਸੁਖਵਿੰਦਰ ਸਿੰਘ ਉਰਫ ਬੋਬੀ ਪੁੱਤਰ ਲੇਟ ਭੋਲਾ ਸਿੰਘ ਵਾਸੀ ਮੋੜ ਜਿਲ੍ਹਾ ਬਠਿੰਡਾ ਹਾਲ ਵਾਸੀ ਜਵਾਹਰਕੇ ਜਿਲ੍ਹਾ ਮਾਨਸਾ।
ਐਸਐਸਪੀ ਨੇ ਦੱਸਿਆ ਕਿ ਉਪਰੋਕਤ ਦੋਸ਼ੀਆਂ ਨੂੰ ਮਿਤੀ 06.10.2024 ਨੂੰ ਨੇੜੇ ਪਿੰਡ ਬੁੱਟਾ ਸਿੰਘ ਵਾਲਾ ਸਨੋਰ (ਦੇਵੀਗੜ੍ਹ ਪਟਿਆਲਾ ਰੋਡ) ਤੋਂ ਗ੍ਰਿਫਤਾਰ ਕੀਤਾ ਗਿਆ ਹੈ। ਗ੍ਰਿਫਤਾਰੀ ਦੋਰਾਨ ਇਨ੍ਹਾਂ ਕੋਲੋਂ 3 ਪਿਸਟਲ ਸਮੇਤ 18 ਰੌਂਦ ਬਰਾਮਦ ਕੀਤੇ ਗਏ ਹਨ। 2 ਦੋਸ਼ੀਆਨ ਗੁਰਸੇਵਕ ਸਿੰਘ ਉਰਫ ਸੇਵਕ ਸਿੰਘ ਉਰਫ ਬਿੱਜੂ ਅਤੇ ਸੰਦੀਪ ਸਿੰਘ ਉਰਫ ਸੁੱਖਾ ਜੋ ਕਿ ਪਾਤੜਾ ਫਾਇਰਿੰਗ ਕੇਸ (ਐਫ ਆਈ ਆਰ : 180/2024 ਥਾਣਾ ਪਾਤੜਾ) ਵਿੱਚ ਵਾਂਟੇਡ ਸਨ ਅਤੇ ਗੁਰਸੇਵਕ ਸਿੰਘ ਉਰਫ ਸੇਵਕ ਸਿੰਘ ਉਰਫ ਬਿੱਜੂ ਤੋਂ ਬਰਾਮਦ ਹੋਇਆ 32 ਬੋਰ ਪਿਸਟਲ ਜੋ ਕਿ ਪਾਤੜਾ ਫਾਇਰਿੰਗ ਵਿੱਚ ਵਰਤਿਆਂ ਸੀ ਵੀ ਬਰਾਮਦ ਹੋਇਆ ਹੈ। ਗ੍ਰਿਫਤਾਰ ਕੀਤੇ ਦੋਸ਼ੀਆਨ ਪੰਜਾਬ ਵਿੱਚ ਫਿਰੋਤੀ ਅਤੇ ਲੁੱਟ-ਖੋਹ ਦੀਆਂ ਵਾਰਦਾਤਾਂ ਵਿੱਚ ਸ਼ਾਮਲ ਰਹੇ ਹਨ। ਗ੍ਰਿਫਤਾਰੀ ਅਤੇ ਬ੍ਰਾਮਦਗੀ ਬਾਰੇ ਜਾਣਕਾਰੀ ਦਿੰਦਿਆਂ ਐਸ.ਐਸ.ਪੀ. ਪਟਿਆਲਾ ਨੇ ਵਿਸਥਾਰ ਵਿੱਚ ਦੱਸਿਆ ਕਿ ਪਟਿਆਲਾ ਪੁਲਿਸ ਨੂੰ ਗੁਪਤ ਸੂਚਨਾ ਦੇ ਅਧਾਰ ਉਤੇ ਅਪਰਾਧਿਕ ਅਨਸਰਾਂ ਦੇ ਖਿਲਾਫ ਕਤਲ, ਨਸ਼ਾ ਤਸਕਰੀ ਅਤੇ ਲੁੱਟ-ਖੋਹ ਆਦਿ ਦੇ ਮੁਕੱਦਮੇ ਦਰਜ ਹਨ ਅਤੇ ਇਹ ਪੰਜਾਬ ਦੇ ਵੱਖ ਵੱਖ ਥਾਵਾਂ ‘ਤੇ ਫਿਰੋਤੀ ਅਤੇ ਲੁੱਟਖੋਹ ਦੀਆਂ ਵਾਰਦਾਤਾਂ ਵਿੱਚ ਸਾਮਲ ਹਨ ਅਤੇ ਇਹ ਸਾਰੇ ਅਪਰਾਧੀ ਆਪਸ ਵਿੱਚ ਰਲ ਕੇ ਪਟਿਆਲਾ ਤੇ ਇਸ ਦੇ ਆਸਪਾਸ ਕਿਸੇ ਵੱਡੀ ਲੁੱਟਖੋਹ ਦੀ ਵਾਰਦਾਤ ਨੂੰ ਅੰਜਾਮ ਦੇਣ ਦੀ ਤਾਕ ਵਿੱਚ ਸਨ।
ਦੋਸ਼ੀਆਂ ਦਾ ਪੁਲਿਸ ਰਿਮਾਂਡ ਹਾਸਲ ਕਰਕੇ ਹੋਰ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ।
Newsline Express
