???? ਗਾਜ਼ੀਆਬਾਦ ‘ਚ ਮੰਦਰ ‘ਤੇ ਜੇਹਾਦੀ ਸੋਚ ਵਾਲੀ ਭੀੜ ਵੱਲੋਂ ਹਮਲੇ ਦੀ ਨਿੰਦਾ
???? ਸ਼ਿਵ ਸੈਨਾ ਹਿੰਦੁਸਤਾਨ ਵੱਲੋਂ ਮੰਦਰ ਉਤੇ ਪਥਰਾਅ ਦੀ ਘਟਨਾ ਦੀ ਸਖ਼ਤ ਨਿੰਦਾ
ਪਟਿਆਲਾ, 7 ਅਕਤੂਬਰ – ਨਿਊਜ਼ਲਾਈਨ ਐਕਸਪ੍ਰੈਸ ਬਿਊਰੋ – ਸ਼ਿਵ ਸੈਨਾ ਹਿੰਦੁਸਤਾਨ ਨੇ ਗਾਜ਼ੀਆਬਾਦ ਦੇ ਡਾਸਨਾ ਇਲਾਕੇ ‘ਚ ਮੰਦਰ ‘ਤੇ ਜੇਹਾਦੀ ਸੋਚ ਵਾਲੀ ਭੀੜ ਵੱਲੋਂ ਹਮਲੇ ਅਤੇ ਪਥਰਾਅ ਦੀ ਘਟਨਾ ਦੀ ਸਖ਼ਤ ਨਿੰਦਾ ਕੀਤੀ ਹੈ। ਅੱਜ ਇੱਕ ਪ੍ਰੈੱਸ ਨੋਟ ਜਾਰੀ ਕਰਦਿਆਂ ਸ਼ਿਵ ਸੈਨਾ ਹਿੰਦੁਸਤਾਨ ਤੇ ਹਿੰਦੁਸਤਾਨ ਸ਼ਕਤੀ ਸੈਨਾ ਦੇ ਕੌਮੀ ਪ੍ਰਧਾਨ ਪਵਨ ਗੁਪਤਾ ਨੇ ਮੰਗ ਕਰਦਿਆਂ ਕਿਹਾ ਕਿ ਸ਼ਿਵ ਸੈਨਾ ਹਿੰਦੁਸਤਾਨ ਗਾਜ਼ੀਆਬਾਦ ਡਾਸਨਾ ਵਿਖੇ ਇਸ ਤਰ੍ਹਾਂ ਦੇ ਹਮਲੇ ਵਿੱਚ ਸ਼ਾਮਲ ਜੇਹਾਦੀ ਮਾਨਸਿਕਤਾ ਵਾਲੀਆਂ ਦੇਸ਼ ਵਿਰੋਧੀ ਤਾਕਤਾਂ ਨੂੰ ਰਾਸ਼ਟਰੀ ਸੁਰੱਖਿਆ ਕਾਨੂੰਨ ਦੇ ਤਹਿਤ ਜਲਦੀ ਤੋਂ ਜਲਦੀ ਗਿਰਫ਼ਤਾਰ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਉੱਤਰ ਪ੍ਰਦੇਸ਼ ਦੇ ਸਰਕਾਰ ਨੂੰ ਇਹਨਾਂ ਨੂੰ ਸਖਤੀ ਸਖਤੀ ਨਾਲ ਕੁਚਲਿਆ ਜਾਣਾ ਚਾਹੀਦਾ ਹੈ। ਹਿੰਦੂ ਆਸਥਾ ਦੇ ਪ੍ਰਤੀਕ ਡਾਸਨਾ ਦੇ ਸ਼ਕਤੀ ਮੰਦਿਰ ‘ਤੇ ਹਮਲਾ ਕਰਕੇ ਹਿੰਦੂਆਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੀ ਕੋਸ਼ਿਸ਼ ਕਰਨ ਵਾਲਿਆਂ ਨੂੰ ਤੁਰੰਤ ਰਾਸ਼ਟਰੀ ਸੁਰੱਖਿਆ ਐਕਟ ਤਹਿਤ ਗ੍ਰਿਫਤਾਰ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਭਾਰਤ ਦਾ ਹਿੰਦੂ ਸਮਾਜ ਕਿਸੇ ਵੀ ਮੰਦਰ ‘ਤੇ ਅਜਿਹਾ ਹਮਲਾ ਕਿਸੇ ਵੀ ਹਾਲਤ ‘ਚ ਬਰਦਾਸ਼ਤ ਨਹੀਂ ਕਰੇਗਾ।
ਸ਼ਿਵ ਸੈਨਾ ਹਿੰਦੁਸਤਾਨ ਨੇ ਕਿਹਾ ਕਿ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੂੰ ਅਜਿਹੀ ਜੇਹਾਦੀ ਮਾਨਸਿਕਤਾ ਵਾਲੇ ਆਪਣੇ ਦੇਸ਼ ਵਿਰੋਧੀ ਤਾਕਤਾਂ ਦੇ ਸਮੂਹ ਨੂੰ ਨਸ਼ਟ ਕਰਨਾ ਚਾਹੀਦਾ ਹੈ। ਬੰਗਲਾਦੇਸ਼ ਜਾਂ ਪਾਕਿਸਤਾਨ ਜਾਂ ਹੋਰ ਦੇਸ਼ਾਂ ਵਿਚ ਸਨਾਤਨ ਹਿੰਦੂ ਧਰਮ ਦੇ ਮੰਦਰਾਂ ‘ਤੇ ਹਮਲੇ ਹੋਏ ਹਨ ਪਰ ਭਾਰਤ ਵਿਚ ਅਜਿਹੇ ਹਮਲੇ ਬਹੁਤ ਦੁਖਦਾਈ ਅਤੇ ਹੈਰਾਨੀਜਨਕ ਹਨ। ਹਿੰਦੂ ਸਮਾਜ ਨੂੰ ਇਸ ਮਾਮਲੇ ਵਿੱਚ ਨਿਸ਼ਕਿਰਿਆ ਨਹੀਂ ਰਹਿਣਾ ਚਾਹੀਦਾ।
ਸਮੂਹ ਹਿੰਦੂ ਸੰਗਠਨਾਂ, ਅਖਾੜਾ ਪ੍ਰੀਸ਼ਦਾਂ, ਸਮੂਹਾਂ, ਪਰਮ ਸਤਿਕਾਰਯੋਗ ਸ਼ੰਕਰਾਚਾਰੀਆ ਜੀ ਮਹਾਰਾਜ ਨੂੰ ਇਸ ਘਟਨਾ ਸੰਬੰਧੀ ਅੱਗੇ ਆਉਣਾ ਚਾਹੀਦਾ ਹੈ ਅਤੇ ਕੇਂਦਰ ਸਰਕਾਰ ਅਤੇ ਉੱਤਰ ਪ੍ਰਦੇਸ਼ ਸਰਕਾਰ ‘ਤੇ ਦਬਾਅ ਬਣਾਉਣਾ ਚਾਹੀਦਾ ਹੈ ਕਿ ਉਹ ਅਜਿਹੀਆਂ ਘਟਨਾਵਾਂ ਨੂੰ ਰੋਕੇ ਅਤੇ ਜਿਸਨੇ ਵੀ ਸਨਾਤਨ ਹਿੰਦੂ ਧਰਮ ਦੇ ਮੰਦਰ, ਗਾਜ਼ੀਆਬਾਦ ‘ਤੇ ਹਮਲਾ ਕੀਤਾ ਹੈ। ਉਨ੍ਹਾਂ ਕਿਹਾ ਕਿ ਉੱਤਰ ਪ੍ਰਦੇਸ਼ ਵਿੱਚ ਹਮਲੇ ਦੀ ਸਾਜ਼ਿਸ਼ ਰਚੀ ਜਾ ਰਹੀ ਹੈ। ਇਸ ਲਈ ਉਨ੍ਹਾਂ ਦੀ ਨਾਗਰਿਕਤਾ ਰੱਦ ਕੀਤੀ ਜਾਵੇ ਅਤੇ ਉਨ੍ਹਾਂ ਦੀਆਂ ਜਾਇਦਾਦ ਜ਼ਬਤ ਕੀਤੀ ਜਾਵੇ ਤਾਂ ਜੋ ਅਜਿਹੀ ਮਾਨਸਿਕਤਾ ਵਾਲੇ ਲੋਕਾਂ ਨੂੰ ਨਤੀਜੇ ਦਾ ਅਹਿਸਾਸ ਹੋਵੇ।
Newsline Express