Skip to main content

newslineexpres

Joe Rogan Podcasts You Must Listen
Home Information ???? ਹਰਚੰਦ ਸਿੰਘ ਬਰਸਟ ਨੂੰ ਲਗਾਇਆ ਕੌਸਾਂਬ ਦਾ ਚੇਅਰਮੈਨ

???? ਹਰਚੰਦ ਸਿੰਘ ਬਰਸਟ ਨੂੰ ਲਗਾਇਆ ਕੌਸਾਂਬ ਦਾ ਚੇਅਰਮੈਨ

by Newslineexpres@1

???? ਹਰਚੰਦ ਸਿੰਘ ਬਰਸਟ ਨੂੰ ਲਗਾਇਆ ਕੌਸਾਂਬ ਦਾ ਚੇਅਰਮੈਨ

????  ਨੈਸ਼ਨਲ ਕੌਂਸਲ ਆਫ ਸਟੇਟ ਐਗਰੀਕਲਚਰਲ ਮਾਰਕੀਟਿੰਗ ਬੋਰਡ (ਕੌਸਾਂਬ) ਦੇ ਮੈਨੇਜਿੰਗ ਡਾਇਰੈਕਟਰ ਡਾ. ਜੇ.ਐਸ. ਯਾਦਵ ਨੇ ਕੀਤਾ ਐਲਾਣ

????  ਪੂਰੇ ਭਾਰਤ ਵਿੱਚ ਮੰਡੀਕਰਣ ਸਿਸਟਮ ਨੂੰ ਅਪਗਰੇਡ ਕਰਕੇ ਹਰ ਵਰਗ ਦੇ ਫਾਇਦੇ ਲਈ ਕਰਾਂਗੇ ਕਾਰਜ – ਬਰਸਟ

   ਚੰਡੀਗੜ੍ਹ, 30 ਨਵੰਬਰ – ਅਸ਼ੋਕ ਵਰਮਾ / ਨਿਊਜ਼ਲਾਈਨ ਐਕਸਪ੍ਰੈਸ –  ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਸ. ਹਰਚੰਦ ਸਿੰਘ ਬਰਸਟ ਵੱਲੋਂ ਪੰਜਾਬ ਦੇ ਮੰਡੀਕਰਣ ਸਿਸਟਮ ਲਈ ਕੀਤੇ ਜਾ ਰਹੇ ਮਿਸਾਲੀ ਕਾਰਜਾਂ ਦੇ ਚਲਦਿਆਂ ਉਨ੍ਹਾਂ ਨੂੰ ਨੈਸ਼ਨਲ ਕੌਂਸਲ ਆਫ ਸਟੇਟ ਐਗਰੀਕਲਚਰਲ ਮਾਰਕੀਟਿੰਗ ਬੋਰਡ (ਕੌਸਾਂਬ), ਨਵੀਂ ਦਿੱਲੀ ਦਾ ਚੇਅਰਮੈਨ ਲਗਾਇਆ ਗਿਆ ਹੈ। ਇਸਦਾ ਐਲਾਣ ਅੱਜ ਕੌਸਾਂਬ ਦੇ ਮੈਨੇਜਿੰਗ ਡਾਇਰੈਕਟਰ ਡਾ. ਜੇ. ਐਸ. ਯਾਦਵ ਵੱਲੋਂ ਕਿਸਾਨ ਭਵਨ ਵਿਖੇ ਆਯੋਜਿਤ ਸਮਾਗਮ ਦੇ ਦੌਰਾਨ ਕੀਤਾ ਗਿਆ। ਸ. ਹਰਚੰਦ ਸਿੰਘ ਬਰਸਟ ਕੌਸਾਂਬ ਦੇ 21ਵੇਂ ਚੇਅਰਮੈਨ ਬਣੇ ਹਨ। ਇਸ ਦੌਰਾਨ ਸ੍ਰੀ ਆਦਿਤਯ ਦੇਵੀਲਾਲ ਚੌਟਾਲਾ, ਵਿਧਾਇਕ ਡੱਬਵਾਲੀ, ਹਰਿਆਣਾ ਅਤੇ ਸਾਬਕਾ ਚੇਅਰਮੈਨ ਕੌਸਾਂਬ ਵੱਲੋਂ ਸ. ਹਰਚੰਦ ਸਿੰਘ ਬਰਸਟ ਨੂੰ ਰਸਮੀ ਤੌਰ ਤੇ ਕੌਸਾਂਬ ਦੀ ਵਾਗਡੌਰ ਸੌਂਪੀ ਗਈ। ਇਸ ਮੌਕੇ ਸ. ਬਰਸਟ ਨੇ ਡਾ. ਜੇ. ਐਸ. ਯਾਦਵ ਸਮੇਤ ਕੌਸਾਂਬ ਦੇ ਸਮੂਹ ਅਧਿਕਾਰੀਆਂ ਦਾ ਧੰਨਵਾਦ ਕੀਤਾ ਅਤੇ ਭਰੋਸਾ ਦਵਾਇਆ ਕਿ ਜੋ ਜਿੰਮੇਵਾਰੀ ਉਨ੍ਹਾਂ ਨੂੰ ਸੌਂਪੀ ਗਈ ਹੈ, ਉਹ ਪੂਰੀ ਤਨਦੇਹੀ ਨਾਲ ਨਿਭਾਉਂਗੇ।

Newsline Express

Related Articles

Leave a Comment