???? ਅੱਜ ਹੋਵੇਗਾ ਨਗਰ ਨਿਗਮ ਚੋਣਾਂ ਦੀਆਂ ਤਾਰੀਖ਼ਾਂ ਦਾ ਐਲਾਨ
???? ਚੰਡੀਗੜ੍ਹ ਵਿਖੇ 11: 30 ਵਜੇ ਹੋਵੇਗੀ ਪ੍ਰੈਸ ਕਾਨਫਰੰਸ
ਚੰਡੀਗੜ੍ਹ, 8 ਦਸੰਬਰ – ਨਿਊਜ਼ਲਾਈਨ ਐਕਸਪ੍ਰੈਸ- ਪੰਜਾਬ ਵਿਚ ਲੰਮੇ ਸਮੇਂ ਤੋਂ ਉਡੀਕੀਆਂ ਜਾ ਰਹੀਆਂ 5 ਨਗਰ ਨਿਗਮਾਂ ਤੇ 43 ਨਗਰ ਕੋਂਸਲਾਂ ਤੋਂ ਇਲਾਵਾ 42 ਥਾਵਾਂ ‘ਤੇ ਹੋਣ ਵਾਲੀ ਉਪ ਚੋਣਾਂ ਦਾ ਐਲਾਨ ਅੱਜ ਐਤਵਾਰ ਨੂੰ ਹੋਣ ਜਾ ਰਿਹਾ ਹੈ। ਸਟੇਟ ਇਲੈਕਸ਼ਨ ਕਮਿਸ਼ਨ ਰਾਜ ਕਮਲ ਚੌਧਰੀ ਵੱਲੋਂ ਇਸ ਸਬੰਧੀ ਐਲਾਨ ਕਰਨ ਨੂੰ ਲੈ ਕੇ ਸਵੇਰੇ 11:30 ਵਜੇ ਪੰਜਾਬ ਭਵਨ, ਚੰਡੀਗੜ੍ਹ ਵਿਚ ਪ੍ਰੈਸ ਕਾਨਫਰੰਸ ਕੀਤੀ ਜਾਵੇਗੀ। ਪੰਜ ਨਗਰ ਨਿਗਮਾਂ ‘ਚ ਸ਼੍ਰੀ ਅੰਮ੍ਰਿਤਸਰ ਸਾਹਿਬ, ਪਟਿਆਲਾ, ਜਲੰਧਰ, ਲੁਧਿਆਣਾ ਅਤੇ ਫ਼ਗਵਾੜਾ ਵਿਚ ਇਹ ਚੋਣਾਂ ਬਕਾਇਆ ਹਨ ਅਤੇ ਇਸੇ ਤਰ੍ਹਾਂ 43 ਨਗਰ ਕੋਂਸਲਾਂ/ਪੰਚਾਇਤਾਂ ਵਿਚ ਇਹ ਚੋਣਾਂ ਨੂੰ ਲੈ ਕੇ ਸਮੂਹ ਸਿਆਸੀ ਧਿਰਾਂ ਵੱਲੋਂ ਅੰਦਰਖਾਤੇ ਤਿਆਰੀਆਂ ਵਿੱਢੀਆਂ ਹੋਈਆਂ ਹਨ।
Newsline Express
